You are here

ਪਿੰਡ ਹਲਵਾਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੀ ਅਹਿਮ ਮੀਟਿੰਗ ਹੋਈ

  ਰਾਏਕੋਟ- ਲੁਧਿਆਣਾ -ਨਵੰਬਰ 2020  (ਗੁਰਸੇਵਕ ਸਿੰਘ ਸੋਹੀ)-

ਅੱਜ ਹਲਕਾ ਰਾਏਕੋਟ ਦੇ ਪਿੰਡ ਹਲਵਾਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਵਰਕਰਾਂ ਵੱਲੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਦੇਖ- ਰੇਖ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਮਨਜੀਤ ਸਿੰਘ ਰਾਏਕੋਟ ਕੌਮੀ ਕੋਆਡੀ ਨੇਸ਼ਨ ਮੈਂਬਰ ਅਤੇ ਮਨਪ੍ਰੀਤ ਸਿੰਘ ਤਲਵੰਡੀ ਕੌਮੀ ਕੋਆਡੀ ਨੇਸ਼ਨ ਮੈਂਬਰ ਯੂਥ ਅਕਾਲੀ ਦਲ ਦੀ ਅਗਵਾਹੀ ਵਿਚ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਗੱਲਬਾਤ ਕੀਤੀ ਗਈ ਪ੍ਰੈੱਸ ਮਿਲਣੀ ਦੌਰਾਨ ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਉਨ੍ਹਾਂ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਸਮਝ ਚੁੱਕੀ ਹੈ ਕੀ ਇਸ ਵਾਰ ਵੋਟਾਂ ਕਿੱਥੇ ਪਾਉਣੀਆਂ ਚਾਹੀਦੀਆਂ ਹਨ ਉਨ੍ਹਾਂ ਦਾਅਵਾ ਕੀਤਾ ਹੈ ਕਿ ਸਾਰੀਆਂ ਸ਼ੀਟਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੀ ਝੋਲੀ 'ਚ ਪਾਵਾਂਗੇ।ਅਖੀਰ ਵਿਚ ਉਨ੍ਹਾਂ ਨੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਕਿਸਾਨਾਂ ਵਿਰੁਧ ਤਿੰਨ ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਹਰ ਵਰਗ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ 26-27 ਤਰੀਕ ਨੂੰ ਦਿੱਲੀ ਜਾਣਾ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਨਾਲ ਤਲਵਿੰਦਰ ਸਿੰਘ ਹਲਵਾਰਾ ਸਾਬਕਾ ਹਲਕਾ ਪ੍ਰਧਾਨ ਐਸਓਆਈ ਸਾਬਕਾ ਮੀਤ ਪ੍ਰਧਾਨ, ਬੂਟਾ ਸਿੰਘ, ਗੁਰਦੀਪ ਸਿੰਘ ਮੈਬਰ ਕੋ ਸੋਸਾਇਟੀ, ਦਰਸ਼ਨ ਸਿੰਘ ਧਾਲੀਵਾਲ, ਦਲਵੀਰ ਸਿੰਘ ਨੀਲਾ, ਕਿਰਨਦੀਪ ਸਿੰਘ ਯੂਐਏ, ਮਨੀ ਪੱਖੋਵਾਲ, ਗੁਰਪ੍ਰੀਤ ਸਿੰਘ, ਲਾਲੀ ਖਹਿਰਾ, ਕਰਨ ਨੱਤ ਆਦਿ ਹਾਜ਼ਰ ਸਨ।