ਨਸ਼ਿਆ ਖਿਲਾਫ ਕੀਤਾ ਰੋਸ ਮਾਰਚ

ਹਠੂਰ,ਨਵੰਬਰ 2020 -(ਕੌਸ਼ਲ ਮੱਲ੍ਹਾ)-ਪੱਤਰਕਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਪਾਲ ਸਿੰਘ ਹੇਰਾ ਦੀ ਅਗਵਾਈ ਹੇਠ ਨਸ਼ਿਆ ਖਿਲਾਫ ਰੋਸ ਮਾਰਚ ਕੀਤਾ ਗਿਆ।ਇਸ ਰੋਸ ਮਾਰਚ ਦੀ ਸੁਰੂਆਤ ਗੁਰਦੁਆਰਾ ਸ੍ਰੀ ਗੁਰੂਸਰ ਕਾਉਕੇ ਤੋ ਅਰਦਾਸ ਕਰਕੇ ਕੀਤੀ ਗਈ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਪ੍ਰਧਾਨ ਜਸਪਾਲ ਸਿੰਘ ਹੇਰਾ,ਜੋਗਿੰਦਰ ਸਿੰਘ ਰਾਮਗੜ੍ਹ,ਜਥੇਦਾਰ ਜਗਜੀਤ ਸਿੰਘ ਖਾਈ ਅਤੇ ਸੁਖਦੇਵ ਸਿੰਘ ਚੱਕ ਨੇ ਕਿਹਾ ਕਿ ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਰਾਜ ਦੌਰਾਨ ਦਸ ਸਾਲਾ ਵਿਚ 14 ਹਜਾਰ ਨੌਜਵਾਨ ਚਿੱਟੇ ਦੀ ਭੇਟ ਚੜੇ ਸਨ ਅਤੇ ਹੁਣ ਕਾਗਰਸ ਦੇ ਰਾਜ ਦੌਰਾਨ ਚਾਰ ਸਾਲਾ ਵਿਚ ਪੰਜਾਬ ਦਾ ਨੌ ਹਜਾਰ ਨੌਜਵਾਨ ਚਿੱਟਾ ਵਰਗੇ ਘਾਤਕ ਨਸੇ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕਾ ਹੈ।ਉਨ੍ਹਾ ਇਲਾਕੇ ਦੇ ਇੱਕ ਧਾਰਮਿਕ ਸਥਾਨ ਦਾ ਜਿਕਰ ਕਰਦਿਆ ਕਿਹਾ ਕਿ ਅੱਜ ਧਰਮ ਦੀ ਆੜ ਹੇਠ ਨਸ਼ਿਆ ਦੇ ਸੁਦਾਗਰ ਛੁੱਪੇ ਬੈਠੇ ਹਨ,ਜਿਨ੍ਹਾ ਖਿਲਾਫ ਸਾਨੂੰ ਇੱਕ ਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਅਤੇ ਅਜਿਹੇ ਨਸੇ ਦੇ ਸੁਦਾਗਰਾ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ।ਇਸ ਮੌਕੇ ਲਖਵੰਤ ਸਿੰਘ ਦਬੁਰਜੀ,ਜਥੇਦਾਰ ਅਜਮੇਰ ਸਿੰਘ,ਮਾ:ਸੁਖਦੇਵ ਸਿੰਘ ਤੂਰ,ਸੁਖਦੇਵ ਸਿੰਘ ਬੁੱਟਰ,ਪਿੰ੍ਰਸੀਪਲ ਮੁਕੰਦ ਸਿੰਘ ਮਾਨ,ਮਨਦੀਪ ਸਿੰਘ ਪੁਮਾਲ,ਪਰਮਜੀਤ ਸਿੰਘ ਹੰਬੜਾ ਆਦਿ ਨੇ ਵੀ ਰੋਸ ਮਾਰਚ ਨੂੰ ਸੰਬੋਧਨ ਕੀਤਾ।ਇਸ ਮੌਕੇ ਗੁਰਦੀਪ ਸਿੰਘ ਮੱਲ੍ਹਾ ਅਤੇ ਪਿੰਡ ਮੱਲ੍ਹਾ ਦੇ ਨੌਜਵਾਨਾ ਨੇ ਪ੍ਰਧਾਨ ਜਸਪਾਲ ਸਿੰਘ ਹੇਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਬੁਲਾਰਿਆ ਦਾ ਧੰਨਵਾਦ ਕੀਤਾ।ਇਹ ਰੋਸ ਮਾਰਚ ਪਿੰਡ ਕਾਉਕੇ ਕਲਾਂ,ਡੱਲਾ,ਮੱਲ੍ਹਾ,ਮਾਣੂੰਕੇ,ਝੋਰੜਾ,ਬੱਸੀਆਂ ਅਤੇ ਦੇਰ ਸਾਮ ਰਾਏਕੋਟ ਵਿਖੇ ਸਮਾਪਤ ਹੋਇਆ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾ:ਨਿਰਪਾਲ ਸਿੰਘ ਜਲਾਲਦੀਵਾਲ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਪੰਚ ਜਗਜੀਤ ਸਿੰਘ ਖੇਲਾ,ਸੁਖਵਿੰਦਰ ਸਿੰਘ,ਕਾਲਾ ਸਿੰਘ,ਹਰਜਿੰਦਰ ਸਿੰਘ,ਪ੍ਰਧਾਨ ਸੁਖਦੇਵ ਸਿੰਘ ਡੱਲਾ,ਸੁੱਖਾ ਸਿੰਘ ਚਕਰ,ਜਥੇਦਾਰ ਗੁਰਦੀਪ ਸਿੰਘ ਮੱਲ੍ਹਾ,ਲਖਵੀਰ ਸਿੰਘ,ਇਕਬਾਲ ਸਿੰਘ,ਕੁਲਜੀਤ ਸਿੰਘ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।