ਸੂਚਨਾ ਕਮਿਸ਼ਨਰ ਨੇ ਭੇਜਿਆ ਗ੍ਰਹਿ ਸਕੱਤਰ ਨੂੰ ਨੋਟਿਸ

ਮਾਮਲਾ ਆਰ.ਟੀ.ਆਈ ਕਾਰਕੁੰਨਾਂ ਦੀ ਸੁਰੱਖਿਆ ਸਬੰਧੀ ਸੂਚਨਾ ਨਾਂ ਦੇਣ ਦਾ

84 ਤੋਂ ਵਧੇਰੇ ਆਰ.ਟੀ.ਆਈ ਕਾਰਕੁੰਨਾਂ ਦੀ ਹੋ ਚੁੱਕੀ ਏ ਹੱਤਿਆ- ਇਕਬਾਲ ਸਿੰਘ ਰਸੂਲਪੁਰ

ਜਗਰਾਉ/ਚੰਡੀਗੜ੍ਹ, ਨਵੰਬਰ 2020 -(ਮਨਜਿੰਦਰ ਗਿੱਲ)- 

ਆਰ.ਟੀ.ਆਈ ਐਕਟੀਵਿਸਟਾਂ ਦੀ ਸਰੱੁਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਲ 2013 ਨੂੰ ਦੇਸ ਦੇ ਸਾਰੇ ਮੱੁਖ ਸਕੱਤਰਾਂ ਅਤੇ ਗ੍ਰਹਿ ਸਕੱਤਰਾਂ ਨੂੰ ਜਾਰੀ ਕੀਤੀ ਇਕ ਐਡਵਾਜ਼ਰੀ ਤਹਿਤ ਪੰਜਾਬ ਸਰਕਾਰ ਵਲੋਂ ਕੀਤੀ ਕਾਰਵਾਈ ਸਬੰਧੀ ਮੰਗੀ ਗਈ ਸੂਚਨਾ ਨਾਂ ਦੇਣ ਦੇ ਮਾਮਲੇ ਵਿਚ ਰਾਜ ਸੂਚਨਾ ਕਮਿਸ਼ਨਰ ਨੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਕਮਿਸ਼ਨ ਅੱਗੇ 23 ਨਵੰਬਰ ਨੂੰ ਰਿਕਾਰਡ ਸਮੇਤ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਲ ਕਰਦਿਆਂ ਆਰਟੀਆਈ ਕਾਰਕੁੰਨ ਤੇ ਪਟੀਸ਼ਨਰ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 14 ਜੂਨ 2013 ਨੂੰ ਦੇਸ਼ ਭਰ ਦੇ ਸਮੂਹ ਪੁਲਿਸ ਮੁਖੀਆਂ ਸਮੇਤ ਡਾਇਰੈਕਟਰ ਸੀ.ਬੀ.ਆਈ. ਤੇ ਸਾਰੇ ਮੱੁਖ ਸਕੱਤਰਾਂ ਅਤੇ ਗ੍ਰਹਿ ਸਕੱਤਰਾਂ ਨੂੰ ਐਡਵਾਜ਼ਰੀ ਜਾਰੀ ਕਰਦਿਆਂ ਆਰ.ਟੀ.ਆਈ ਐਕਟੀਵਿਸਟਾਂ ਦੀ ਸਰੱੁਖਿਆਂ ਨੁੰ ਲੈ ਕੇ ਲੋੜੀਦੀਆਂ ਹਦਾਇਤਾਂ ਜਾਰੀ ਕਰਨ ਲਈ ਲਿਿਖਆ ਸੀ। ਰਸੂਲਪੁਰ ਨੇ ਅੱਗੇ ਦੱਸਿਆ ਕਿ ਉਸ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਇਸ ਐਡਵਾਈਜ਼ਰੀ ਤਹਿਤ ਜਾਰੀ ਕੀਤੀਆਂ ਅਗਲੀਆ ਹਦਾਇਤਾਂ ਸਬੰਧੀ ਕਾਰਵਾਈ ਦੀਆਂ ਤਸਦੀਕ ਸ਼ਦਾ ਨਕਲਾਂ ਪ੍ਰਾਪਤ ਕਰਨ ਲਈ ਪੰਜਾਬ ਰਾਜ ਦੇ ਮੱੁਖ ਸਕੱਤਰ ਨੂੰ 16 ਜਨਵਰੀ 2020 ਨੂੰ ਇਕ ਪੱਤਰ ਲਿਿਖਆ ਸੀ। ਜੋ ਕਿ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ 05 ਫਰਵਰੀ 2020 ਅਧੀਨ ਵਧੀਕ ਮੱੁਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੂੰ ਸੂਚਨਾ ਪ੍ਰਦਾਨ ਕਰਨ ਲਈ ਭੇਜ ਦਿੱਤਾ ਸੀ ਪਰ ਗ੍ਰਹਿ ਵਿਭਾਗ ਵੱਲੋਂ ਕਈ ਮਹੀਨੇ ਲੰਘ ਜਾਣ ਤੇ ਵੀ ਕੋਈ ਜਵਾਬ ਨਾਂ ਦੇਣ ਕਾਰਨ ਮਾਮਲਾ ਰਾਜ ਸੂਚਨਾ ਕਮਿਸ਼ਨ ਪਾਸ ਪੱੁਜਾ ਗਿਆ ਸੀ। ਰਸੂਲਪੁਰ ਨੇ ਅੱਗੇ ਦੱਸਿਆ ਕਿ ਸਾਲ 2005 ਵਿੱਚ ਆਰ.ਟੀ.ਆਈ ਐਕਟ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਪੂਰੇ ਦੇਸ਼ ਵਿਚ ਹੁਣ ਤੱਕ 84 ਤੋਂ ਵਧੇਰੇ ਆਰ.ਟੀ.ਆਈ ਕਾਰਕੁੰਨਾਂ ਦੀ ਹੱਤਿਆ ਹੋ ਚੱੁਕੀ ਹੈ। ਜੋ ਲੋਕ ਹਿੱਤ ਵਿਚ ਸਥਾਪਤ ਮਾਫੀਆ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਨੰਗਾ ਕਰਨ ਦਾ ਯਤਨ ਕਰ ਰਹੇ ਸਨ। ਉਹਨਾਂ ਇਹ ਵੀ ਦੱਸਿਆ ਕਿ ਕਈ ਕਿਸਮਾਂ ਦੇ ਮਾਫੀਆ ਲੋਕਾਂ ਸਮੇਤ ਅਪਰਾਧੀ ਕਿਸਮ ਦੇ ਪੁਲਿਸ ਤੇ ਸਰੱੁਖਿਆ ਫੋਰਸਾਂ ਨਾਲ ਸਬੰਧਤ ਗਲ਼ਤ ਅਨਸਰਾਂ ਵੱਲੋਂ ਲੋਕ ਹਿੱਤ ‘ਚ ਕੰਮ ਕਰ ਰਹੇ ਆਰ.ਟੀ.ਆਈ ਕਾਰਕੁੰਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਕਈ ਕਾਰਕੁੰਨਾਂ ਦੀ ਹੱਤਿਆਵਾਂ ਕਰਨ ਨਾਲ ਸਬੰਧਤ ਕਈ ਮਾਮਲੇ ਭਾਰਤੀ ੳੱੁਚ ਅਦਾਲਤ ਕੋਲ ਪੱੁਜੇ ਸਨ। ਜਿਸ ਕਾਰਨ ਉੱਚ ਅਦਾਲਤੀ ਹਦਾਇਤਾਂ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹ ਐਡਵਾਈਜ਼ਰੀ ਜਾਰੀ ਕਰਨੀ ਪਈ ਸੀ।