You are here

ਕੌਮੀ ਐਮਰਜੈਂਸੀ ਲਾਉਣ ਨੇੜੇ ਪਹੁੰਚੇ ਟਰੰਪ

ਵਾਸ਼ਿੰਗਟਨ-(ਜਨ ਸਕਤੀ ਨਿਉਜ)-
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਅਮਰੀਕਾ ’ਚ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਦੇਸ਼ ’ਚ ਦੱਖਣੀ ਮੈਕਸਿਕੋ ਸਰਹੱਦ ’ਤੇ ਕੰਧ ਦੇ ਨਿਰਮਾਣ ਵਾਸਤੇ ਫੰਡ ਇਕੱਠੇ ਕਰਨ ਲਈ ਕੌਮੀ ਐਮਰਜੈਂਸੀ ਐਲਾਨਣ ਦੇ ਨੇੜੇ ਪਹੁੰਚ ਰਹੇ ਹਨ। ਕੌਮੀ ਐਮਰਜੈਂਸੀ ਐਲਾਨੇ ਜਾਣ ਨਾਲ ਟਰੰਪ ਕਾਂਗਰਸ ਤੋਂ ਮਨਜ਼ੂਰੀ ਲਏ ਬਿਨਾਂ ਕੰਧ ਖੜ੍ਹੀ ਕਰਨ ਦੀ ਦਿਸ਼ਾ ਵੱਲ ਅੱਗੇ ਵੱਧ ਸਕਣਗੇ ਅਤੇ ਉਨ੍ਹਾਂ ਨੂੰ ਆਫਤ ਰਾਹਤ ਕੋਸ਼ ਦਾ ਫੰਡ ਦੱਖਣੀ ਮੈਕਸਿਕੋ ਸਰਹੱਦ ’ਤੇ ਕੰਧ ਬਣਾਉਣ ’ਤੇ ਖਰਚ ਕਰਨ ਦੀਆਂ ਤਾਕਤਾਂ ਮਿਲ ਜਾਣਗੀਆਂ।
ਟਰੰਪ ਨੇ ਮੀਡੀਆ ਪ੍ਰੋਗਰਾਮ ਦੌਰਾਨ ਕਿਹਾ ਕਿ ਸਰਹੱਦੀ ਸੁਰੱਖਿਆ ਦੇ ਮਾਮਲੇ ’ਚ ਵਿਰੋਧੀ ਡੈਮੋਕਰੈਟਾਂ ਨਾਲ ਗੱਲਬਾਤ ਕਰਨੀ ਸਮੇਂ ਦੀ ਬਰਬਾਦੀ ਹੈ। ਉਨ੍ਹਾਂ ਅਮਰੀਕੀ ਨੁਮਾਇੰਦਾ ਸਭਾ ਦੀ ਪ੍ਰਧਾਨ ਨੈਨਸੀ ਪੈਲੋਸੀ ’ਤੇ ਬਹੁਤ ਅੜੀ ਕਰਨ ਤੇ ਖਰਾਬ ਰਾਜਨੀਤੀ ਕਰਨ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ, ‘ਮੈ ਸਮਝਦਾ ਹਾਂ ਕਿ ਉਹ ਬਹੁਤ ਅੜੀਅਲ ਹੈ। ਜਿਸ ਦੀ ਮੈਨੂੰ ਆਸ ਵੀ ਸੀ। ਮੈਂ ਸਮਝਦਾ ਹਾਂ ਕਿ ਉਹ ਦੇਸ਼ ਲਈ ਖਰਾਬ ਹੈ। ਉਨ੍ਹਾਂ ਨੂੰ ਪਤਾ ਹੈ ਕਿ ਤੁਹਾਨੂੰ ਕੋਈ ਅੜਿੱਕਾ ਚਾਹੀਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਸਾਨੂੰ ਸਰਹੱਦੀ ਸੁਰੱਖਿਆ ਦੀ ਲੋੜ ਹੈ ਪਰ ਫਿਰ ਵੀ ਉਹ ਖੁੱਲ੍ਹੀ ਸਰਹੱਦ ਦੇ ਪੱਖ ਵਿੱਚ ਹਨ। ਉਨ੍ਹਾਂ ਨੂੰ ਮਨੁੱਖੀ ਤਸਕਰੀ ਦੀ ਭੋਰਾ ਵੀ ਪ੍ਰਵਾਹ ਨਹੀਂ ਹੈ।’ ਟਰੰਪ ਨੇ ਕਿਹਾ ਕਿ ਪੈਲੋਸੀ ਇਸ ਕੰਧ ਦੇ ਮਾਮਲੇ ’ਚ ਆਪਣੇ ਰੁਖ਼ ਕਾਰਨ ਦੇਸ਼ ’ਤੇ ਅਰਬਾਂ ਡਾਲਰਾਂ ਦਾ ਬੋਝ ਪਾ ਰਹੀ ਹੈ। ਉਹ ਅਮਰੀਕਾ ਨੂੰ ਵੱਡਾ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ, ‘ਸਾਡੀਆਂ ਨਜ਼ਰਾਂ ਐਮਰਜੈਂਸੀ ਵੱਲ ਹਨ ਕਿਉਂਕਿ ਮੈਂ ਨਹੀਂ ਸਮਝਦਾ ਕਿ ਕੁਝ ਹੋਣ ਜਾ ਰਿਹਾ ਹੈ। ਮੈਂ ਸਮਝਦਾ ਹਾਂ ਕਿ ਡੈਮੋਕਰੈਟ ਸਰਹੱਦੀ ਸੁਰੱਖਿਆ ਨਹੀਂ ਚਾਹੁੰਦੇ। ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਕਿ ਕੰਧਾਂ ਨਾਲ ਕੋਈ ਗੱਲ ਨਹੀਂ ਬਣੇਗੀ।’ ਦੂਜੇ ਪਾਸੇ ਪੈਲੋਸੀ ਦਫ਼ਤਰ ਨੇ ਟਰੰਪ ਦੇ ਬਿਆਨ ਨੂੰ ਮਾੜਾ ਕਰਾਰ ਦਿੱਤਾ ਹੈ