You are here

ਮਹਿਲ ਕਲਾਂ ਟੋਲ ਪਲਾਜ਼ੇ ਤੇ ਲੱਗੇ ਕਿਸਾਨੀ ਧਰਨੇ ਵਿਚ ਸ਼ਾਮਲ ਹੋਏ ਡਾਕਟਰ ਸਾਹਿਬਾਨ....

ਮਹਿਲਕਲਾਂ/ਬਰਨਾਲਾ-ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਮਹੀਨਾਵਾਰ ਮੀਟਿੰਗ ਡਾ. ਜਗਜੀਤ ਸਿੰਘ ਬਲਾਕ  ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ।
ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।
ਇਸ ਸਮੇਂ ਉਨ੍ਹਾਂ ਨਾਲ ਡਾ. ਜਗਜੀਤ ਸਿੰਘ, ਡਾ. ਨਾਹਰ ਸਿੰਘ,ਡਾ. ਗੁਰਭਿੰਦਰ ਸਿੰਘ , ਵੈਦ ਵਾਕਿਬ ਅਲੀ ,ਡਾ.ਬਲਿਹਾਰ ਸਿੰਘ , ਡਾ. ਕੇਸਰ ਖਾਨ ,ਡਾ. ਸੁਖਵਿੰਦਰ ਸਿੰਘ ਠੁੱਲੀਵਾਲ,ਡਾ. ਸੁਰਜੀਤ ਸਿੰਘ ,ਡਾ. ਸੁਰਿੰਦਰਪਾਲ ਸਿੰਘ, ਡਾ. ਬਲਦੇਵ ਸਿੰਘ, ਡਾ ਸ਼ਕੀਲ ਮੁਹੰਮਦ ,ਡਾ. ਪਰਮਿੰਦਰ ਸਿੰਘ, ਡਾ. ਮੁਕੁਲ ਸ਼ਰਮਾ, ਡਾ.ਜਸਬੀਰ ਸਿੰਘ, ਡਾ.ਸੁਖਵਿੰਦਰ ਸਿੰਘ ਬਾਪਲਾ,ਡਾ.ਧਰਵਿੰਦਰ ਸਿੰਘ ,ਡਾ.ਜਸਵੰਤ ਸਿੰਘ ਅਤੇ ਡਾ.ਸੁਖਪਾਲ ਸਿੰਘ ਆਦਿ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਚੇਅਰਮੈਨ ਡਾ.ਬਲਿਹਾਰ ਸਿੰਘ ਗੋਬਿੰਦਗਡ਼੍ਹ,' ਬਲਾਕ ਪ੍ਰਧਾਨ  ਡਾ ਜਗਜੀਤ ਸਿੰਘ ,ਬਲਾਕ ਸਕੱਤਰ ਡਾ. ਸੁਰਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਨੇ ਕਿਹਾ ਕਿ ਪੂਰੇ ਭਾਰਤ ਦੇਸ਼ ਵਿੱਚ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ।ਇਸ ਸੰਘਰਸ਼ ਵਿਚ ਕਿਸਾਨ ,ਮਜ਼ਦੂਰ, ਦੁਕਾਨਦਾਰ, ਆੜ੍ਹਤੀਏ, ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਡਾ. ਸਾਹਿਬਾਨ, ਵਕੀਲ ,ਵਪਾਰੀ ਅਤੇ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਹਨ ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਡਾ. ਕੇਸਰ ਖ਼ਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਗੌਰਮਿੰਟ ਕੋਰੋਨਾ ਵੈਕਸੀਨ ਸਾਰੇ ਭਾਰਤ ਵਾਸੀਆਂ ਨੂੰ ਲਗਾਉਣ ਜਾ ਰਹੀ ਹੈ, ਜਿਸ ਵਿੱਚ ਖ਼ਾਸਕਰ ਪਿੰਡਾਂ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਪਣੇ ਮੈਂਬਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਸੂਬਾ ਕਮੇਟੀ ਜੋ ਵੀ ਫੈਸਲਾ ਲਵੇਗੀ, ਉਹ ਹੀ ਮੰਨਣਯੋਗ ਹੋਵੇਗਾ  ।
ਇਸ ਸਮੇਂ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਦਾ"ਨੰਬਰਦਾਰ ਯੂਨੀਅਨ" ਵਿੱਚ ਸੀਨੀਅਰ ਮੀਤ ਪ੍ਰਧਾਨ ਬਣਨ ਤੇ  ਸਾਰੇ ਮੈਂਬਰਾਂ ਵੱਲੋਂ ਹਾਰ ਪਾ ਕੇ ਸਨਮਾਨਤ ਕੀਤਾ ਗਿਆ ।
ਬਲਾਕ ਸਕੱਤਰ ਡਾ ਸੁਰਜੀਤ ਸਿੰਘ ਨੂੰ ਜਥੇਬੰਦੀ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਤੇ ਸਾਰੇ ਮੈਂਬਰਾਂ ਵੱਲੋਂ ਸਨਮਾਨਤ ਕੀਤਾ ਗਿਆ  ।
ਜਥੇਬੰਦੀ ਵਿਚ ਨਵੇਂ ਮੈਂਬਰ ਵੈਦ ਵਾਕਿਬ ਅਲੀ ਦਾ ਸ਼ਾਮਲ ਹੋਣ ਤੇ ਵੀ ਸਨਮਾਨ ਕੀਤਾ ਗਿਆ ।  
ਮੀਟਿੰਗ ਉਪਰੰਤ ਕਾਫਲੇ ਦੇ ਰੂਪ ਵਿਚ ਕਿਸਾਨੀ ਧਰਨੇ ਵਿੱਚ ਬਲਾਕ ਮਹਿਲ ਕਲਾਂ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।