ਕੌਮੀ ਜ਼ਜ਼ਬੇ ਦੇ ਧਾਰਨੀ ਤੇ ਜੇਲ੍ਹ ਦੀਆਂ ਕਾਲਕੋਠੜੀਆਂ ਦੇ ਤਰਾਸ਼ੇ ਭਾਈ ਗਰੇਵਾਲ ਨੂੰ ਅਕਾਲੀ ਦਲ ਨੇ ਬਣਾਇਆ ਜੱਥੇਦਾਰ ਗਰੇਵਾਲ

ਜਗਰਾਉਂ, ਨਵੰਬਰ 2020  ( ਮਨਜਿੰਦਰ ਗਿੱਲ )

ਅਨੇਕਾਂ ਸੰਘਰਸ਼ਾਂ 'ਚੋਂ ਨਿਕਲਿਆਂ 84 ਦੇ ਸਮੇਂ ਮੁੱਛ ਫੁੱਟ ਗੱਭਰੂ ਗੁਰਚਰਨ ਸਿੰਘ ਗਰੇਵਾਲ ਆਪਣੀ ਮਾਂ ਦਾ ਇਕਲੌਤਾ ਬੇਟਾ ਪਹਿਲੀਆਂ 'ਚ ਹੀ ਬਾਪ ਦਾ ਸਾਇਆ ਸਿਰੋਂ ਉਠਣ ਤੋਂ ਬਾਅਦ ਆਪਣੀ ਮਾਂ ਦੀ ਦਿੱਤੀ ਸਿੱਖਿਆ ਤੇ ਨਾਨਕਸਰ ਸੰਪ੍ਰਦਾਇ ਸੰਤ ਮਹਾਂਪੁਰਸ਼ਾਂ ਦੀ ਸੰਗਤ ਵਿਚੋਂ ਕੌਮੀ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਮਿਲਾਪ ਤੇ ਉਨ੍ਹਾਂ ਦੀ ਨਜ਼ਰਸਾਨੀ ਹੇਠ ਗੁਰੂ ਨਾਨਕ ਇੰਜੀਨਿੰਰਗ ਕਾਲਜ 'ਚੋਂ ਇੰਜੀਨਿੰਰਗ ਦੀ ਉਚ ਵਿੱਦਿਆ ਦੀ ਪੜ੍ਹਾਈ ਛੱਡ ਕੇ ਕੌਮੀ ਧਰਮ ਯੁੱਧ ਮੋਰਚਾ ਤੇ ਫਿਰ ਸਾਕਾ ਨੀਲਾ ਤਾਰਾ ਦਾ ਮੋਰਚਾ, ਫ਼ੌਜੀ ਕੈਂਪ, ਨਾਭਾ ਜੇਲ੍ਹ ਤੋਂ ਹੁੰਦਾ ਹੋਇਆ ਜੋਧਪੁਰ ਦੀਆਂ ਕਾਲ ਕੋਠੀਆਂ 'ਚ ਜਵਾਨੀ ਕੌਮ ਦੇ ਲੇਖੇ ਲਾ ਕੇ ਸਿੱਖਾਂ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਦਰਜਾ ਬਦਰਜਾ ਸੇਵਾ ਨਿਭਾਉਂਦਿਆਂ ਮੁੱਖ ਸੇਵਾਦਾਰ ਦੀ ਸੇਵਾ ਤੱਕ ਪਹੁੰਚਿਆ। ਪੰਥ ਤੇ ਪੰਜਾਬ ਦੇ ਹਰ ਮੁਹਾਜ 'ਤੇ ਅਗਾਂਹ ਹੋ ਕੇ ਛਾਂਤੀ ਡਾਹ ਕੇ ਲੜਿਆ। ਨਿਰੰਕਾਰੀ, ਨੂਰਮਹਿਲੀਏ, ਸਿਰਸਾ ਸਾਧ, ਗਰੂ ਡੰਮ, ਸਿੱਖ ਵਿਰੋਧੀ ਸ਼ਕਤੀਆਂ ਖਿਲਾਫ਼ ਜੱਥੇਬੰਦ ਹੋ ਕੇ ਡਟਵਾਂ ਵਿਰੋਧ, ਪੰਜਾਬ ਦੇ ਹੱਕਾਂ ਲਈ ਲਕ ਬੰਨਵੀਂ ਲੜਾਈ 'ਚ ਹਰ ਸਮੇਂ ਬਾਂਹ ਖੜੀ ਕਰ ਜਾਬਰ ਹਾਕਮਾਂ ਨੂੰ ਲਲਕਾਰਦਾ ਲੋਕਾਂ ਨੇ ਅਕਸਰ ਦੇਖਿਆ, ਬੋਹੜ ਦੀ ਛਾਂ ਹੇਠ ਬਾਬਿਆਂ ਨੇ ਹਮੇਸ਼ਾਂ 'ਸ਼ਾਬਸ਼ਾ ਪੁੱਤਰਾਂ' ਕਹਿ ਕੇ ਪਿੱਠ ਥਾਪੜੀ, ਬਰਾਬਰ ਦੇ ਜਵਾਨਾਂ ਨੇ ਨਾਲ ਖੜ੍ਹਨ ਦਾ ਦਾਅਵਾ ਨਿਭਾਇਆ ਤੇ ਛੋਟਿਆਂ ਨੇ ਹਮੇਸ਼ਾਂ ਪਿਆਰ ਬਖਸ਼ਿਆ, ਉਹ ਨਾਮ ਹੈ ਭਾਈ ਗੁਰਚਰਨ ਸਿੰਘ ਗਰੇਵਾਲ। ਆਪਣੇ ਮਿਸ਼ਨ ਲਈ ਹਮੇਸ਼ਾਂ ਸਪੱਸ਼ਟਵਾਦੀ ਹੋਣਾ ਅਤੇ ਕਿਸੇ ਵੀ ਸਿਆਸੀ ਗੱਠਜੋੜ ਦੀ ਮੁਥਾਗਜੀ ਦੇ ਪ੍ਰਭਾਵਾਂ ਤੋਂ ਮੁਕਤ, ਕੌਮ ਦੇ ਪੰਜਾਬ ਲਈ ਉਠੀ ਹਰ ਉਗਲ ਖਿਲਾਫ਼ ਆਵਾਜ਼ ਬੁਲੰਦ ਕਰਨਾ ਹਮੇਸ਼ਾਂ ਹੀ ਭਾਈ ਗਰੇਵਾਲ ਦੇ ਹਿੱਸੇ ਆਇਆ। ਅਕਾਲੀ ਦਲ ਨੂੰ ਸਿੱਖਾਂ ਤੇ ਪੰਜਾਬੀਆਂ ਦੀ ਪਾਰਟੀ ਦਾ ਮਾਣ ਦੇਣ ਵਾਲੇ ਭਾਈ ਗਰੇਵਾਲ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦਾ ਹਿੱਸਾ ਬਣਾ ਐਸ. ਐਸ. ਬੋਰਡ ਦਾ ਮੈਂਬਰ, ਪਾਰਟੀ 'ਚ ਵਰਕਿੰਗ ਕਮੇਟੀ, ਮੈਂਬਰ ਪੀ. ਏ. ਸੀ. ਤੇ ਅਖੀਰ ਉਸ ਦੀ ਆਪਣੀ ਰਾਹ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾ ਕੇ ਮੋਢਿਆਂ 'ਤੇ ਜਿੰਮੇਵਾਰੀ ਪਾਈ। ਭਾਈ ਗਰੇਵਾਲ ਨੇ ਇਸ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਸਮੇਂ-ਸਮੇਂ ਪਾਰਟੀ ਦੇ ਕੌਮੀ ਮੁੱਦਿਆਂ ਨੂੰ ਜਿਸ ਬਾਖੂਬੀ ਅਤੇ ਧੜੱਲੇ ਨਾਲ ਪਾਰਟੀ ਦੇ ਬੁਲਾਰੇ ਹੋਣ ਦੇ ਨਾਤੇ ਆਪਣੇ ਪੱਖ ਨੂੰ ਪੇਸ਼ ਕੀਤਾ, ਇਹ ਵੀ ਇਕ ਕਮਾਲ ਹੋ ਨਿਬੜਿਆ। ਅੱਜ ਜਦ ਸ਼੍ਰੋਮਣੀ ਅਕਾਲੀ ਦਲ ਇਕ ਸੰਘਰਸ਼ਮਈ ਦੌਰ 'ਚੋਂ ਲੰਘ ਰਿਹਾ ਹੈ ਤਾਂ ਉਸ ਨੂੰ ਜੱਥੇਦਾਰਾਂ ਦੀ ਲੋੜ ਮਹਿਸੂਸ ਹੋਈ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਭਾਈ ਗਰੇਵਾਲ ਨੂੰ ਜੱਥੇਦਾਰ ਗਰੇਵਾਲ ਦਾ ਸਨਮਾਨ ਦੇ ਕੇ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਜ਼ਿਲ੍ਹੇ ਦੇ ਪ੍ਰਧਾਨ ਬਣਾਇਆ, ਵਿਲੱਖਣ ਗੱਲ ਕਿ ਇਸ ਐਲਾਨ ਨੂੰ ਹਮਾਇਤੀਆਂ ਤੇ ਵਿਰੋਧੀਆਂ ਨੇ ਸਲਾਹਿਆ। ਪਾਰਟੀ ਵਰਕਰਾਂ ਨੂੰ ਰੀੜ ਦੀ ਹੱਡੀ ਕਹਿਣ ਵਾਲੇ ਭਾਈ ਗਰੇਵਾਲ ਦੇ ਬਾਰੇ ਆਏ ਐਲਾਨ ਤੋਂ ਸਭ ਵਰਗਾਂ ਨੇ ਖੁਸ਼ੀ ਮਨਾਈ ਹੈ, ਕਿਉਂਕਿ ਭਾਈ ਗਰੇਵਾਲ ਹਮੇਸ਼ਾਂ ਇਹ ਕਹਿੰਦਾ ਸੁਣਿਆ ਜਾਂਦਾ ਹੈ ਕਿ ਪਾਰਟੀ ਦੇ ਵਰਕਰਾਂ ਕਰਕੇ ਹੀ ਉਹ ਪਹਿਲਾ ਦਿੱਤੀਆਂ ਸੇਵਾਵਾਂ ਨਿਭਾਅ ਸਕਿਆ ਅਗਾਂਹ ਵੀ ਵਰਕਰਾਂ ਦੇ ਸਹਿਯੋਗ ਨਾਲ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾਂ ਅਤੇ ਜਵਾਨੀ ਦੇ ਉਜਲੇ ਭਵਿੱਖ ਲਈ ਕੁਝ ਕਰ ਗੁਜਰਨ ਦੇ ਸਮੱਰਥ ਹੋ ਸਕਦਾ ਹੈ। ਗੁਰੂ ਸ਼ਕਤੀ ਬਖਸ਼ਣ ਤੇ ਲੋਕਾਂ ਦਾ ਸਾਥ ਮੰਜ਼ਿਲ੍ਹ ਨੂੰ ਹਮੇਸ਼ਾਂ ਪੈਰਾਂ 'ਚ ਖੜ੍ਹਾ ਕਰਨ ਦੇ ਸਮੱਰਥ ਹੁੰਦਾ ਹੈ।