ਜਾਤ-ਪਾਤ ਦੀਆਂ ਵੰਡੀਆਂ ਅਧਾਰਤ ਜਾਗਰੂਕ ਕਰਦੀ 'ਸੀਤੋ'

ਲਘੂ ਫ਼ਿਲਮ 'ਸੀਤੋ' ਜਿੱਥੇ ਕੁੜੀ ਮੁੰਡੇ ਦੇ ਫ਼ਰਕ ਵਾਲੀ ਸੋਚ ਤੋਂ ਉੱਪਰ ਉਠਾਉਣ ਦਾ ਯਤਨ ਕਰਦੀ ਹੈ ਉੱਥੇ ਨਸ਼ਿਆਂ ਦੀ ਦਲਦਲ ਵਿੱਚ ਗਰਕ ਰਹੀ ਨੌਜਵਾਨੀ ਜਾਤ ਪਾਤ ਦੀ ਜੰਜੀਰ 'ਚ ਜਕੜੇ ਸਮਾਜ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਸਿਧਾਂਤਾਂ 'ਤੇ ਚੱਲਣ ਦਾ ਸੁਨੇਹਾ ਦਿੰਦੀ ਹੈ। 4 ਯੂ ਮੀਡੀਆ ਰਿਕਾਰਡਸ ਯੂਟਿਊਬ ਚੈਨਲ ‘ਤੇ ਰਿਲੀਜ ਇਸ ਫਿਲ਼ਮ ਨੂੰ ਦਰਸ਼ਕਾਂ ਵਲੋਂ ਹੁਣ ਤੱਕ 16 ਲੱਖ ਤੋਂ ਜ਼ਿਆਦਾ ਵਾਰ ਦੇੇਖਿਆ ਜਾ ਚੁੱਕਾ ਹੈ। ਲੇਖਕ ਤੇ ਨਿਰਮਾਤਾ ਪਵਨ ਮਹਿਮੀ ਅਤੇ ਨਿਰਦੇਸ਼ਕ ਰਾਜੇਸ਼ ਕਪੂਰ ਦੀ ਇਸ ਫ਼ਿਲਮ ਵਿੱਚ ਪੰਜਾਬੀ ਰੰਗਮੰਚ ਅਤੇ ਫ਼ਿਲਮਾਂ ਦੇ ਨਾਮੀਂ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਇੱਕ ਮੋਚੀ ਦੇ ਪਰਿਵਾਰ ਦੀ ਹੈ ਜੋ ਪਿੰਡ ਦੇ ਸਕੂਲ ਮੂਹਰੇ ਜੁੱਤੀਆਂ-ਜੋੜੇ ਗੰਢ ਕੇ ਆਪਣੀ ਦੋ ਡੰਗ ਦੀ ਰੋਟੀ ਕਮਾਉਦਾ ਹੈ ਤੇ ਉਸਦੀ ਘਰ ਵਾਲੀ ਸਰਪੰਚ ਦੇ ਘਰ ਗੋਹਾ ਕੂੜਾ ਕਰਦੀ ਹੈ। ਇੰਨ੍ਹਾ ਦੀ ਇੱਕ ਧੀ ਹੈ ਸੀਤੋ, ਜੋ ਪੜ੍ਹ ਲਿਖ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ ਪਰ ਗਰੀਬ ਬਾਪ ਵਿਚ ਐਨੀ ਹਿੰਮਤ ਨਹੀਂ ਕਿ ਉਹ ਸਕੂਲ ਦਾਖਲ ਕਰਵਾ ਸਕੇ। ਸੀਤੋ ਜਦ ਆਪਣੇ ਬਾਪ ਦੀ ਰੋਟੀ ਲੈ ਕੇ ਦੁਕਾਨ 'ਤੇ ਜਾਂਦੀ ਤਾਂ ਸਕੂਲ 'ਚੋਂ ਆਪਣੇ ਬਾਪੂ ਲਈ ਪਾਣੀ ਲੈਣ ਚਲੀ ਜਾਂਦੀ ਤੇ ਇਸ ਤਰਾਂ ਉਸਨੂੰ ਅੱਖਰਾਂ ਦਾ ਗਿਆਨ ਹੋਣ ਲੱਗਿਆ। ਸਕੂਲ ਦੇ ਪ੍ਰਿੰਸੀਪਲ ਨੇ ਸੀਤੋ ਅੰਦਰ ਪੜ੍ਹਾਈ ਦੀ ਲਗਨ ਵੇਖ ਉਸਨੂੰ ਸਕੂਲ ਵਿੱਚ ਦਾਖਲਾ ਦੇ ਦਿੱਤਾ। ਪਰ ਸੀਤੋ ਪੜ੍ਹ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ। ਉਸਦੇ ਸੁਪਨੇ ਗਰੀਬੀ ਦੀ ਦਲਦਲ 'ਚੋਂ ਉਪਰ ਉੱਠ ਕੇ ਜਾਤੀਵਾਦ ਦੀਆਂ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਜੁਵਾਬ ਦੇਣਾ ਹੈ। ਸੀਤੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਸੋਚ 'ਤੇ ਪਹਿਰਾਂ ਦੇਣ ਵਾਲੀ ਜਾਗੂਰਕ ਮੁਟਿਆਰ ਹੈ। ਸਰਪੰਚ ਮੋਚੀ ਦੀ ਧੀ ਨੂੰ ਮਹਿਣੇ ਮਾਰਦਾ ਹੈ, ''ਨੌਕਰੀਆਂ-ਅਫ਼ਸਰੀਆਂ ਸਰਦਾਰਾਂ ਦੇ ਹਿੱਸੇ ਹੀ ਆਉਂਦੀਆਂ ਨੇ, ਨਾ ਕਿ ਸਰਦਾਰਾਂ ਦੇ ਘਰ ਗੋਹਾ ਕੂੜਾ ਕਰਨ ਵਾਲੇ ਕਾਮਿਆਂ ਦੇ……...'' ਸਰਪੰਚ ਦੇ ਇਹ ਬੋਲ ਉਸ ਲਈ ਚਣੌਤੀ ਬਣ ਜਾਂਦੇ ਹਨ। ਉਹ ਆਪਣੀ ਮੰਜਿਲ ਪਾਉਣ ਲਈ ਦਿਨ-ਰਾਤ ਇੱਕ ਕਰ ਦਿੰਦੀ ਹੈ। ਕੱਲ ਦੀ ' ਸੀਤੋ ' ਜਿਲ੍ਹਾ ਮਜ਼ਿੈਸਟਰ ਸੀਤਲ ਕੌਰ ਬਣ ਕੇ ਜਦ ਪਿੰਡ ਆੳਂੁਦੀ ਹੈ ਤਾਂ ਸਰਪੰਚ ਆਪਣੇ ਆਪਣੇ ਪੁੱਤਰ ਦੇ ਡੀ ਐੱਸ ਪੀ ਬਣਲ ਦੀ ਖੁਸ਼ੀ ਵਿੱਚ ਪਾਰਟੀ ਕਰ ਰਿਹਾ ਹੰੁਦਾ ਹੈ। ਜਾਤ ਪਾਤ ਦੀਆਂ ਵੰਡੀਆਂ ਪਾਉਣ ਵਾਲਾ ਸਰਪੰਚ ਗੁੱਸੇ ਵਿੱਚ ਆ ਕੇ ਜਦ ਉਸਦੀ ਬੇਇੱਜਤੀ ਕਰਨ ਲੱਗਦਾ ਹੈ ਤਾਂ ਉਸਦਾ ਪੁੱਤਰ ਅੱਗੇ ਹੋ ਕੇ ਰੋਕਦਾ ਸੁਚੇਤ ਕਰਦਾ ਹੈ ਕਿ ਇਹ ਮੇਰੇ ਤੋਂ ਵੀ ਵੱਡੀ ਅਫ਼ਸਰ ਹੈ। ਅੱਜ ਮੈਂ ਜੋ ਹਾਂ, ਇਸਦੀ ਹੀ ਬਦੌਲਤ ਹਾਂ। ਤੂੰ ਤਾਂ ਮੈਨੂੰ ਨਸ਼ਿਆਂ ਦੇ ਧੰਦੇ 'ਚ ਪਾ ਕੇ ਬਰਬਾਦੀ ਵੱਲ ਤੋਰਿਆ ਸੀ ਪਰ ਘਰ ਛੱਡਣ ਤੋਂ ਬਾਅਦ ਇਸੇ ਸੀਤੋ ਨੇ ਮੈਨੂੰ ਚੰਗੇ ਇੰਨਸਾਨ ਬਣਨ ਦਾ ਰਾਹ ਵਿਖਾਇਆ ਤੇ ਮੇਰੀ ਮਾਰਗ ਦਰਸ਼ਕ ਬਣਕੇ ਇਸ ਅਫ਼ਸਰੀ ਦੇ ਕਾਬਲ ਬਣਾਇਆ। ਇਸ ਫ਼ਿਲਮ 'ਚ ਹਰਪਾਲ ਸਿੰਘ, ਅਰਜਨਾ ਭੱਲਾ, ਨੀਰਜ਼ ਕੌਸ਼ਿਕ, ਭਾਵਨਾ ਸ਼ਰਮਾ, ਕਰਾਂਤੀ ਘੁੰਮਣ,ਕਰਨੈਲ ਸਿੰਘ, ਰੈਣੂ ਬਾਂਸਲ ਬੇਬੀ ਮਿਲਨ ਦੇਵ ਵਿਰਕ, ਤੇ ਕਰਨ ਕਪੂਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਪਟਕਥਾ ਤੇ ਸੰਵਾਦ ਰਾਜੇਸ਼ ਕਪੂਰ ਨੇ ਲਿਖੇ ਹਨ। ਸਮਾਜ ਨੂੰ ਜਾਗੂਰਕ ਕਰਦੀਆਂ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਜਰੂਰੀ ਹੈ।

ਹਰਜਿੰਦਰ ਸਿੰਘ ਜਵੰਦਾ 9463828000