ਮਹਿਲ ਕਲਾਂ /ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਪਿੰਡ ਨਰੈਣਗੜ੍ਹ ਸੋਹੀਆਂ, ਬੀਹਲਾ ,ਗਹਿਲਾਂ ਇਨ੍ਹਾਂ ਪਿੰਡਾਂ ਦੇ ਵਿਚਕਾਰ ਐੱਸਐੱਸਪੀ ਬਰਨਾਲਾ ਸੰਦੀਪ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਏਐੱਸਪੀ ਮਹਿਲ ਕਲਾਂ ਡਾ ਪ੍ਰੱਗਿਆ ਜੈਨ ਦੀ ਅਗਵਾਹੀ ਹੇਠ ਥਾਣਾ ਟੱਲੇਵਾਲ ਦੇ ਮੁਖੀ ਮੈਡਮ ਅਮਨਦੀਪ ਕੌਰ ਜੀ ਦੇ ਦੇਖ-ਰੇਖ ਹੇਠ ਸਖ਼ਤੀ ਪੁਰਸ ਸਬੰਧੀ ਚੈਕਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਟੱਲੇਵਾਲ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰ ਕਿਸੇ ਵੀ ਬਖ਼ਸ਼ੇ ਨਹੀਂ ਜਾਣਗੇ ਸ਼ਰਾਬ ਸਮੱਗਲਰ, ਅਫੀਮ, ਚਿੱਟਾ, ਅਤੇ ਹੋਰ ਕ੍ਰਾਈਮ ਵਾਲਿਆਂ ਨੂੰ ਇਲਾਕੇ ਵਿੱਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਇਸ ਸਮੇਂ ਏ ਐੱਸ ਆਈ ਗੁਰਤੇਜ ਸਿੰਘ, ਏ ਐੱਸ ਆਈ ਮਨਜੀਤ ਸਿੰਘ, ਹੌਲਦਾਰ ਮਨਪ੍ਰੀਤ ਕੌਰ, ਹੌਲਦਾਰ ਸੁਖਜਿੰਦਰ ਕੌਰ ਹਾਜ਼ਰ ਸਨ।