ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੀ ਇੱਕ ਮੀਟਿੰਗ ਹੋਈ ਜਿਸ ਦੀ ਅਗਵਾਈ ਸੀਨੀਅਰ ਆਗੂ ਸੰਜੀਵ ਕੋਛੜ ਨੇ ਕੀਤੀ ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚੰਡੀਗੜ ਤੋ ਚਰਨਜੀਤ ਧਾਲੀਵਾਲ ਪਹੁੰਚੇ।ਇਸ ਮੌਕੇ ਹਲਕਾ ਧਰਮਕੋਟ ਦੇ ਸਾਰੇ ਐਕਟਿਵ ਵਰਕਰਾਂ ਨੂੰ ਸੱਦਿਆ ਗਿਆ ਅਤੇ ਸਾਰੇ ਵਰਕਰਾਂ ਦੀ ਸਲਾਹ ਲਈ ਗਈ ਇਸ ਮੌਕੇ ਬੋਲੋਦਿਆਂ ਸੰਜੀਵ ਕੋਛੜ ਨੇ ਕਿਹਾ ਕਿ ਆਪ ਪਾਰਟੀ ਦੇ ਦਫਤਰ ਲਈ ਪਾਰਟੀ ਨੇ ਅਪੀਲ ਕੀਤੀ ਹੈ ਅੱਗੇ ਕਿਹਾ ਕਿ ਲੋਕ ਅੱਗੇ ਆਉਣ ਅਤੇ ਜਿੰਨ੍ਹਾਂ ਦੀ ਪ੍ਰਪਾਰਟੀ ਖਾਲੀ ਪਈ ਹੈ ਅਤੇ ਉਹ ਪਾਰਟੀ ਦੀ ਸੇਵਾਂ ਕਰਨ ਜਾਂ ਘੱਟ ਕਿਰਾਏ ਵਿੱਚ ਪਾਰਟੀ ਨੂੰ ਦਫਤਰ ਦਿੱਤਾ ਜਾਵੇ।ਦਫਤਰ ਨੰੁ ਚਲਾਉਣ ਲਈ ਤਿੰਨ ਜਿੰਮੇਵਾਰ ਬੰਦਿਆ ਦੀਆਂ ਡਿਊਾਟੀਆਂ ਲਾਈਆਂ ਦਫਤਰ ਇੰਚਾਰਜ,ਦਫਤਰ ਸੈਕਟਰੀ,ਫਾਇਨਾਂਸ ਇੰਚਾਰਜ ਅਤੇ ਹਲਕੇ ਦੇ 11 ਮੈਬਰਾਂ ਦੀ ਇਕ ਕਮੇਟੀ ਬਣਾਈ ਜਾਵੇਗੀ।ਤਾਂ ਜੋ ਸਾਰੇ ਹਲਕੇ ਦੇ ਕੰਮ ਇਸ ਮੁੁੱਖ ਦਫਤਰ ਤੋ ਹੋਣਗੇ।ਚਰਨਜੀਤ ਧਾਲੀਵਾਲ ਵੱਲੋ ਪਾਰਟੀ ਹਾਈਕਮਾਂਡ ਤੋ ਆਈਆਂ ਹਦਾਇਤਾਂ ਨੂੰ ਸਾਰੇ ਵਰਕਰਾਂ ਨੂੰ ਜਾਣੰੂ ਕਰ ਦਿੱਤਾ ਗਿਆ ਹੈ। 2022 ਦੀਆਂ ਚੋਣਾਂ ਮੱੁਖ ਟੀਚਾ ਰੱਖਦਿਆਂ ਸਾਰੇ ਵਰਕਰਾਂ ਨੇ ਵਿਸ਼ਵਾਸ਼ ਦਿਵਾਇਆ ਕੇ ਦਿਨ-ਰਾਤ ਮਿਹਨਤ ਕਰ ਕੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਦਿੱਲੀ ਵਿੱਚ ਹੋਏ ਕੰਮਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ।ਇਸ ਕਵੀ ਤਹਿਤ ਆਕਸੀਮੀਟਰ ਮੁਹਿੰਮ ਨੂੰ* ਭਰਵਾਂ ਹੰੁਗਾਰਾ ਮਿਲ ਰਿਹਾ ਹੈ।ਲੋਕ ਕਹ ਰਹੇ ਹਨ ਕਿ ਕਿਸੇ ਪਾਰਟੀ ਨੇ ਆ ਸਾਡਾ ਹਾਲ-ਚਾਲ ਪੁਛਿਅਤ।ਇਸ ਮੌਕੇ ਹਰਮਨ ਸਰਪੰਚ,ਸੰਨੀ ਧਾਲੀਵਾਲ,ਜਗਮੋਹਣ ਸਿੰਘ,ਇੱਕਤਰ ਸਿੰਘ,ਰਾਜਾ ਮਾਨ,ਮਨਜਿੰਦਰ ਸਿੰਘ ਔਲਖ,ਨਿਰਮਲ ਸਿੰਘ,ਜੱਸਾ ਸਿੰਘ,ਸੁਖਵਿੰਦਰ ਸਿੰਘ,ਕੁਲਦੀਪ ਸਿੴਘ,ਪ੍ਰਭਜੋਤ ਸਮਰਾ,ਬੂਟਾ ਸਿੰਘ,ਬਲਵਿੰਦਰ ਸਿੰਘ,ਰਣਜੀਤ ਸਿੰਘ,ਨੋਨੀ,ਕਾਕੂ,ਲੋਹਰੀਆ,ਹਰਮਨ,ਅਜੈਕੋਟ,ਬਾਬਾ ਲਖਵਿੰਦਰ ਕੋਟ,ਕਰਨ ਸ਼ਰਮਾ,ਪਰਗਟ ਸਿੰਘ,ਜਸਪਾਲ ਸਿੰਘ,ਸੁਖਵੀਰ ਸਿੰਘ,ਧਰਮਜੀਤ ਸਿੰਘ, ਸੋਨੂੰ ਕਪੂਰ,ਚਮਕੋਰ ਸਿੰਗ,ਰਘਵੀਰ ਸਿੰਘ ਆਦਿ ਹਾਜ਼ਰ ਸਨ