ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਸ ਲਵੇ।ਜਗਰੂਪ ਸਿੰਘ ਬਿੱਟੂ ਯੂ.ਐੱਸ.ਏ,ਹਰਜਿੰਦਰ ਸਿੰਘ ਕਨੇਡਾ

ਪੰਜਾਬ ਵਾਸੀ ਪਾਰਟੀ ਬਾਜੀ ਤੋਂ ਉਪਰ ਉਠਕੇ ਕਿਸਾਨ ਜਥੇਬੰਦੀਆਂ ਦਾ ਸਾਥ  ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਕਰਨ।                                  

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲੇ ਲਏ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਜੋ ਸੂਬਾ ਕਮੇਟੀਆਂ ਅਤੇ ਜਥੇਬੰਦੀਆਂ ਪੰਜਾਬ ਸਰਕਾਰਾਂ ਨਿਰਦੇਸ਼ ਦਿੰਦੀਆਂ ਹਨ ਉਨ੍ਹਾ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਦਾ ਡਟਕੇ ਵਿਰੋਧ ਕਰਨ।ਪੱਤਰਕਾਰਾਂ ਨਾਲ ਸੰਪਰਕ ਕਰਨ ਤੇ ਜਗਰੂਪ ਸਿੰਘ ਬਿੱਟੂ ਯੂ.ਐੱਸ.ਏ, ਹਰਜਿੰਦਰ ਸਿੰਘ ਕਨੇਡਾ ਨੇ ਕਿਹਾ ਕੇ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ ਨੂੰ ਵਾਪਸ ਕਰਾਉਣ ਨੂੰ ਲੈ ਕੇ ਰਾਜ ਭਰ ਅੰਦਰ ਹਰ ਇੱਕ ਆਦਮੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਪੰਜਾਬ ਪ੍ਰਤੀ ਆਪਣੀ ਜੁੰਮੇਵਾਰੀ ਸਮਝੇ ਇਤਿਹਾਸ ਗਵਾਹ ਹੈ ਪਹਿਲਾਂ ਵੀ ਪੰਜਾਬ ਨੂੰ ਖਤਮ ਕਰਨ ਅਤੇ ਗੁਲਾਮ ਬਣਾਉਣ ਦੇ ਲਈ ਅਨੇਕਾਂ ਹੀ ਹਵਾਵਾਂ ਚੱਲੀਆਂ ਸਾਡੀ ਧਰਤੀ ਸੂਰਮੇ ਅਤੇ ਸੂਰਬੀਰਾਂ ਯੋਧਿਆਂ ਦੀ ਧਰਤੀ ਮਾਂ ਹੈ ਜੋ ਪੰਜਾਬ ਦੀ ਰਖਵਾਲੀ ਲਈ ਯੋਧਿਆਂ ਨੂੰ ਵਰ ਦਿੰਦੀ ਹੈ।ਹੁਣ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਫ਼ੈਸਲੇ ਤੁਰੰਤ ਵਾਪਸ ਕਰਵਾਉਣ ਦੇ ਲਈ ਪੰਜਾਬ ਦੇ ਬੱਚਿਆਂ ਤੋਂ ਲੈ ਕਿ ਬਜੁਰਗ ਨੌਜਵਾਨ ਮਾਤਾ ਭੈਣਾਂ ਨੇ ਇਕੱਠੇ ਹੋਕੇ ਸੈਂਟਰ ਸਰਕਾਰ ਨੂੰ ਯਾਦ ਕਰਵਾ ਦਿੱਤਾ ਕਿ ਪੰਜਾਬ ਸਘੰਰਸ਼ ਸੀਲ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਜਥੇਬੰਦੀਆਂ ਦੇ ਜੁੜੇ ਇਕੱਠ ਨੂੰ ਦੇਖਦੇ ਹੋਏ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਭੈਣਾਂ, ਭਰਵਾਂ,ਮਾਤਾ,ਬਜੁਰਗਾਂ ਜ੍ਹਿਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਸਾਂ ਬਿਜਲੀ ਸੋਧ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਬੋਰਡ ਨੂੰ ਤੋੜਕੇ ਕਿਸਾਨ ਵਿਰੋਧੀ ਫੈਸਲੇ ਲਾਗੂ ਕਰਕੇ ਕਿਸਾਨਾਂ ਦੇ ਖੇਤੀ ਧੰਦਿਆਂ ਨੂੰ ਖਤਮ ਕਰਕੇ ਬਾਪੱਖੀ ਕਾਨੂੰਨ ਬਣਾ ਕੇ ਖਰੀਦਣ ਦਾ ਪ੍ਬੰਧ ਕਾਰਪੋਰੇਟ ਘਰਾਣਿਆਂ ਅਤੇ ਧਨਾਢ ਲੋਕਾਂ ਨੂੰ ਸੌਂਪ ਕੇ ਕਿਸਾਨਾਂ ਦੇ ਖੇਤੀਬਾੜੀ ਧੰਦੇ ਖੋਹੇ ਜਾ ਰਹੇ ਹਨ। ਉਨ੍ਹਾਂ ਸਮੂਹ ਕਿਸਾਨਾਂ ਨੂੰ ਕਿਹਾ ਹੈ ਕਿ ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਕੇ ਆਪਣੇ ਹੱਕ ਪ੍ਰਾਪਤ ਕਰਨ ਲਈ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਤੇ ਆ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੋਧੀ ਫ਼ੈਸਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਏਕਤਾ ਨਾਲ ਲੜੇ ਜਾ ਰਹੇ ਸੰਘਰਸ਼ ਦੀ ਵਧਾਈ ਦਿੰਦਿਆ ਕਿਸਾਨ ਵਿਰੋਧੀ ਨੌਜਵਾਨਾ ਅਤੇ ਜਥੇਬੰਦੀਆ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ।