ਸਰਕਾਰ ਬਣਨ ਤੇ ਕਰਾਂਗੇ ਟੈਕਸ ਸਿਸਟਮ ਨੂੰ ਸੌਖਾ-ਬਿੱਟੂ

ਲੁਧਿਆਣਾ- ਅਪ੍ਰੈਲ  ( ਇਕਬਾਲ ਸਿੰਘ ਦੇਹਰਕਾਂ )—ਲੁਧਿਆਣਾ ਲੋਕ ਸਭਾ ਹਲਕੇ   ਤੋਂ  ਕਾਂਗਰਸ  ਦੇ ਉਮੀਦਵਾਰ  ਰਵਨੀਤ ਸਿੰਘ  ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟ  ਬੰਦੀ  ਅਤੇ  ਜੀ ਅੈਸ ਟੀ ਵਰਗੇ ਤੁਗਲਕੀ ਫੈਸਲੇ ਕਰਕੇ ਦੇਸ਼ ਦੇ ਵਪਾਰ ਅਤੇ  ਆਰਥਿਕਤਾ  ਨੂੰ  ਪੂਰੀ ਤਰ੍ਹਾਂ ਤਹਿਸ਼ ਨਹਿਸ਼ ਕਰ ਦਿਤਾ ਹੈ ਅਤੇ  ਆਉਂਦੀਆਂ  ਲੋਕ ਸਭਾ ਚੋਣਾਂ  ਵਿਚ ਇਨ੍ਹਾਂ  ਫੈਸਇਆਂ ਖਿਲਾਫ ਲੋਕ ਆਪਣਾ ਫਤਵਾ ਦੇਣ ਲਈ  ਤਿਆਰ  ਬੈਠੇ  ਹਨ। ਹਲਕਾ ਲੁਧਿਆਣਾ  ਕੇਂਦਰੀ  ਦੇ ਵਾਰਡ ਨੰ. 58 ਦੇ ਕੌਂਸਲਰ  ਰਾਜੇਸ਼ ਜੈਨ ਦੀ ਰਿਹਾਇਸ਼ ਤੇ ਭਾਜਪਾ ਨੂੰ ਛੱਡ ਕਾਂਗਰਸ ‘ਚ ਸ਼ਾਮਿਲ ਹੋਏ  ਹਰਪ੍ਰੀਤ ਬਾਤੂ ਅਤੇ ਸਤਨਾਮ ਸਿੰਘ ਸੱਤੀ ਦਾ ਪਾਰਟੀ ਵਿੱਚ ਆਉਣ 'ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਸ਼੍ਰੀ ਸੁਰਿੰਦਰ ਡਾਵਰ  ਸੰਜੇ ਤਲਵਾਰ , ਰਾਕੇਸ਼ ਪਾਂਡੇ, ਜ਼ਿਲ੍ਹਾ ਪ੍ਰਧਾਨ  ਅਸ਼ਵਨੀ ਸ਼ਰਮਾਂ ਅਤੇ ਬਿੱਟੂ ਨਵਕਰ ਮੌਜੂਦ ਸਨ। ਇਸ ਸਮੇਂ  ਆਯੋਜ਼ਤ ਇਕ ਚੋਣ ਸਭਾ ਨੂੰ  ਸੰਬੋਧਨ ਕਰਦੇ ਸ. ਬਿੱਟੂ ਨੇ ਕਿਹਾ ਕਿ ਭਾਜਪਾ-ਅਕਾਲੀ ਦਲ  ਨੇ  ਇਨਾਂ  ਚੋਣਾਂ ਵਿਚ  ਕਾਲਾ ਧਨ, ਬੇਰੁਜ਼ਗਾਰੀ, ਤੇਜੀ ਨਾਲ ਵੱਧ ਰਹੀ ਮਹਿੰਗਾਈ ਅਤੇ  ਹੋਰ ਸਾਰੇ  ਜਨਤਕ  ਮੁਦਿਆਂ ਤੋਂ  ਪੂਰੀ ਤਰ੍ਹਾਂ  ਕਿਨਾਰਾ ਕਰਕੇ ਲੋਕਾਂ  ਨੂੰ  ਗੁੰਮਰਾਹ ਕਰਨ ਲਈ  ਭਾਰਤੀ  ਫੌਜ ਦੀ ਬਹਾਦਰੀ  ਦੀ ਗਲਤ  ਵਰਤੋਂ ਕਰਕੇ  ਵੋਟਾਂ ਬਟੋਰਨ ਲਈ ਰਾਸ਼ਟਰਵਾਦ, ਧਰਮ ਅਤੇ ਜਾਤੀਵਾਦ  ਦਾ ਸਹਾਰਾ ਲਿਆ  ਹੈ ਜੋ ਦੇਸ਼ ਅੰਦਰ  ਆਪਸੀ ਭਾਈਚਾਰੇ  ਅਤੇ  ਸ਼ਾਂਤੀ ਲਈ  ਵੱਡਾ ਖਤਰਾ  ਸਾਬਿਤ ਹੋ ਸਕਦੈ। ਕਾਂਗਰਸ  ਪਾਰਟੀ  ਵਲੋ ਚੋਣ ਮੈਨੀਫੈਸਟੋ  ਵਿਚ 25 ਕਰੋਡ਼  ਗਰੀਬ  ਪਰਵਾਰਾਂ ਦੀ ਘੱਟੋ ਘੱਟ  ਸਾਲਾਨਾ ਆਮਦਨ  72000 ਹਜਾਰ  ਰੁਪਏ   ਗਰੰਟੀ ਸਕੀਮ ਇਕ ਵੱਡਾ ਇਨਕਲਾਬੀ  ਜਦਮ ਸਾਬਿਤ ਹੋਵੇਗੀ । ਉਨ੍ਹਾਂ  ਕਿਹਾ  ਕਿ ਮੋਦੀ ਸਰਕਾਰ ਨੇ ਵੱਡੇ  ਘਰਾਣਿਆਂ  ਦੇ ਸਾਢੇ ਤਿੰਨ ਲੱਖ ਕਰੋਡ਼  ਦੇ  ਮਾੜੇ ਕਰਜੇ ਤਾਂ  ਸਰਕਾਰੀ ਖਜ਼ਾਨੇ  ਚੋਂ  ਮੁਆਫ ਕਰ ਦਿਤੇ ਨੇ ਪਰ ਗਰੀਬ ਜਨਤਾ  ਦੀ ਦਸ਼ਾ ਸੁਧਾਰਨ ਵਲ ਕੋਈ  ਧਿਆਨ ਨਹੀਂ  ਦਿਤਾ ।  ਉਨ੍ਹਾਂ  ਕਿਹਾ ਕਿ ਸ਼ਹਿਰ ਅੰਦਰ ਬੈਂਸ ਭਰਾਵਾਂ  ਨੂੰ  ਦੋ ਵਾਰ ਜਿਤਾ ਕੇ ਵੱਡੀ ਗਲਤੀ  ਹੋਈ ਹੈ ਕਿਉਂਕਿ  ਇਨ੍ਹਾਂ  ਦੇ ਝਗੜਾਲੂ ਰਵੱਈਏ  ਕਾਰਨ ਇਨ੍ਹਾਂ  ਦੇ ਹਲਕਿਆਂ  ਦੀ ਹਾਲਤ ਨਰਕ ਦੇ ਸਾਮਾਨ ਹੋ ਗਈ ਹੈ ਅਤੇ  ਅਕਾਲੀ ਸਰਕਾਰ ਵੀ ਮਾਫੀਆਂ ਰਾਹੀਂ ਲੁੱਟਣ ਤੋਂ  ਸਿਵਾਏ ਜਨਤਾ  ਦੀਆਂ  ਮੁਸ਼ਕਲਾਂ ਹਲ ਕਰਨ ਵਿਚ ਪੂਰੀ  ਤਰ੍ਹਾਂ  ਨਾਕਾਮ ਰਹੀ ਸੀ। ਉਨਾ ਕਿਹਾ ਕਿ ਹੁਣ ਕਾਂਗਰਸ  ਦੀ ਸਰਕਾਰ  ਨੇ ਆਰਥਿਕ ਸਥਿਤੀ ਵਿਚ  ਸੁਧਾਰ ਕਰਕੇ ਸ਼ਹਿਰਾਂ ਦੇ ਵਿਕਾਸ ਨੂੰ  ਤੇਜ ਕਰਨ ਦਾ ਇਕ ਸ਼ਾਨਦਾਰ ਰੋਡਮੈਪ ਤਿਆਰ ਕੀਤਾ  ਹੈ ਜਿਸ ਨਾਲ ਲੁਧਿਆਣਾ  ਦੀ ਨੁਹਾਰ ਪੂਰੀ ਤਰ੍ਹਾਂ  ਬਦਲੀ ਜਾਵੇਗੀ । ਉਨ੍ਹਾਂ  ਕਿਹਾ ਪਿਛਲੇ  ਪੰਜ ਸਾਲਾਂ  ਦੌਰਾਨ ਲੋਕ ਸਭਾ ਵਿਚ ਉਨ੍ਹਾਂ  ਨੇ ਪੰਜਾਬ ਦੇ ਸਾਰੇ ਮੈਂਬਰਾਂ  ਨਾਲੋਂ  ਵੱਧ 484 ਜਨਤਕ ਮੁੱਦੇ ਉਠਾਏ ਹਨ ਅਤੇ  ਉਹ ਹਮੇਸ਼ਾਂ ਸ਼ਹਿਰ ਵਾਸੀਆਂ ਦੀਆਂ  ਮੁਸ਼ਕਲਾਂ ਹੱਲ ਕਰਾਉਣ ਲਈ  ਹਾਜਿਰ ਰਹੇ ਹਨ। ਉਨਾਂ  ਵੋਟਰਾਂ ਨੂੰ  ਅਪੀਲ  ਕੀਤੀ  ਕਿ ਉਨਾਂ  ਦੀ ਕਾਰਗੁਜਾਰੀ ਨੂੰ  ਮੁੱਖ  ਰੱਖਦੇ ਇਕ ਮੌਕਾ ਹੋਰ ਦੇਣ ਤਾਂ  ਕਿ ਸ਼ਹਿਰ ਦੇ ਵਿਕਾਸ ਅਧੂਰੇ ਪਏ ਕੰਮ ਮੁਕੰਮਲ ਕਰਾਏ ਜਾ ਸਕਣ। ਹਲਕਾ ਵਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਸ. ਬਿੱਟੂ ਨੇ ਸ਼ਹਿਰ ਦੇ ਵਿਕਾਸ ਲਈ ਹਮੇਸ਼ਾਂ ਕੇਂਦਰ ਅਤੇ  ਪੰਜਾਬ ਸਰਕਾਰ ਤੋਂ  ਵੱਧ ਤੋਂ  ਵੱਧ ਫੰਡ ਜਾਰੀ ਕਰਾਉਣ ਲਈ  ਉਪਰਾਲੇ ਕੀਤੇ  ਹਨ ਉਨ੍ਹਾਂ ਦਾਅਵਾ ਕੀਤੇ  ਕਿ ਇਨ੍ਹਾਂ  ਚੋਣਾਂ  ਵਿਚ ਵੀ ਸ. ਬਿੱਟੂ ਨੂੰ  ਜਨਤਾ ਵੱਡੇ ਫਰਕ ਨਾਲ ਜਿਤਾਏਗੀ। ਸਮਾਗਮ ਨੂੰ  ਹੋਰਨਾਂ  ਤੋਂ  ਇਲਾਵਾ ਕੌਂਸਲਰ ਅਨਿਲ ਮਲਹੋਤਰਾ  ਵੀ ਹਾਜਿਰ ਸਨ। ਬਾਅਦ ਵਿਚ ਸ. ਬਿੱਟੂ ਅਤੇ  ਦੂਜੇ ਨੇਤਾਵਾਂ  ਨੇ ਵਾਰਡ ਨੰ. 51 ਵਿਚ  ਇਕ ਭਰਵੀਂ ਚੋਣ ਸਭਾ ਨੂੰ  ਸੰਬੋਧਨ ਕਰਦੇ ਵੋਟਰਾਂ ਨੂੰ ਦੇਸ਼ ਅਤੇ ਸੂਬੇ  ਦੇ ਤੇਜ ਵਿਕਾਸ ਨੂੰ  ਯਕੀਨੀ ਬਣਾਉਣ ਲਈ ਕਾਂਗਰਸ  ਉਮੀਦਵਾਰ  ਬਿਟੂ ਨੂੰ  ਭਾਰੀ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ