ਪੰਜਾਬ 'ਚ ਐੱਸਐੱਸਪੀ ਤੇ ਡੀਐੱਫਓ ਸਮੇਤ 2817ਪਾਜ਼ੇਟਿਵ ਮਾਮਲੇ, 62 ਮੌਤਾਂ

 

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਪੰਜਾਬ ਵਿਚ ਕਰੋੋਨਾਵਾਇਰਸ ਕਾਰਨ 62 ਹੋਰ ਮੌਤਾਂ ਹੋਣ ਕਾਰਨ ਪੰਜਾਬ ਵਿੱਚ ਮੌਤਾਂ ਦਾ ਕੁੱਲ ਅੰਕੜਾ 2708 ’ਤੇੇ ਪੁੱਜ ਗਿਆ ਹੈ। ਲੰਘੇ 24 ਘੰਟਿਆਂ ਵਿੱਚ ਸੂਬੇ ਵਿੱਚ ਕਰੋਨਾ ਦੇ 2817 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਹੁਣ ਪੰਜਾਬ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 92,833 ਹੋ ਗਈ ਹੈ। ਪੰਜਾਬ ਵਿਚ ਹੁਣ ਤੱਕ 15,24,012 ਨਮੂਨੇੇ ਲਏ ਜਾ ਚੁੱਕੇ ਹਨ ਅਤੇ ਇੱਕੋ ਦਿਨ ਵਿਚ ਲਏ ਨਮੂਨਿਆਂ ਦੀ ਗਿਣਤੀ 27,672 ਬਣਦੀ ਹੈ। ਪੰਜਾਬ ’ਚ ਹੁਣ ਤੱਕ 68,463 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 21,662 ਐੈਕਟਿਵ ਕੇਸ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ ਲੰਘੇ 24 ਘੰਟਿਆਂ ਅੰਦਰ ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਵੱਧ 12 ਮੌਤਾਂ ਤੇ ਜਲੰਧਰ ਵਿੱਚ 10 ਮੌਤਾਂ ਹੋਈਆਂ ਹਨ। ਹੁਸ਼ਿਆਰਪੁਰ ਵਿਚ ਸੱਤ, ਮੁਹਾਲੀ ਵਿੱਚ ਛੇ, ਪਟਿਆਲਾ ਵਿਚ ਪੰਜ, ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਕਪੂਰਥਲਾ, ਮੁਕਤਸਰ, ਨਵਾਂ ਸ਼ਹਿਰ, ਸੰਗਰੂਰ ਤੇ ਤਰਨ ਤਾਰਨ ਵਿਚ ਦੋ -ਦੋ ਅਤੇ ਜ਼ਿਲ੍ਹਾ ਬਠਿੰਡਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਮੋਗਾ, ਪਠਾਨਕੋਟ ਤੇ ਰੋਪੜ ਵਿਚ 1-1 ਮੌਤ ਹੋਈ ਹੈ।