ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ-ਬੀਹਲਾ

ਆਰਡੀਨੈਂਸਾਂ ਵਿਰੁੱਧ ਅਕਾਲੀ ਦਲ ਦਾ ਹਰ ਆਗੂ 'ਤੇ ਵਰਕਰ ਕਿਸਾਨ ਯੂਨੀਅਨਾਂ ਦਾ ਸਾਥ ਦੇਵੇਗਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020-(ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੰਡੀਕਰਨ ਬੋਰਡ ਵੱਲੋਂ ਪੰਜਾਬ ਦੇ 12 ਹਜਾਰ ਤੋਂ ਵੱਧ ਪਿੰਡਾਂ 'ਤੇ ਹਰ ਸ਼ਹਿਰ 'ਚ 1700 ਤੋਂ 1800 ਮੰਡੀਆਂ ਸਥਾਪਤ ਕੀਤੀਆਂ, 153 ਮਾਰਕੀਟ ਕਮੇਟੀਆਂ ਰਾਹੀ ਮੰਡੀਆਂ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ 'ਤੇ ਹਰ ਤਰਾਂ ਦੀਆਂ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਮੰਡੀ ਬੋਰਡ ਨੂੰ ਦਿੱਤੀਆਂ, ਜਿਸ ਸਦਕਾ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਸਰੁੱਖਿਤ ਰਹਿੰਦੀ 'ਤੇ ਸਮੇਂ ਸਿਰ ਫਸਲ ਦੀ ਖਰੀਦ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਯਕੀਨੀ ਬਣਾਇਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਆਗੂ 'ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਿਸ ਨੇ ਕਿਸਾਨਾਂ ਦੀ ਭਲਾਈ ਲਈ ਜਿੱਥੇ ਮੁਫ਼ਤ ਖੇਤੀਬਾੜੀ ਲਈ 12 ਬਿਜਲੀ  ਘੰਟੇ ਬਿਜਲੀ ਸਪਲਾਈ ਦਿੱਤੀ ਗਈ। ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ। ਪੰਜਾਬ ਨੂੰ ਬਿਜਲੀ ਪੱਖੋਂ ਸਰਪਲੱਸ ਸੂਬਾ ਬਣਾਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਜੋ ਵਿਕਾਸ ਹੋਇਆ ਉਹ ਕੋਈ ਹੋਰ ਸਰਕਾਰ ਨਹੀ ਕਰ ਸਕਦੀ, ਪੰਜਾਬ ਦੀ ਭਲਾਈ 'ਤੇ ਪੰਜਾਬ ਦੇ ਲੋਕਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਅਨੇਕਾਂ ਭਲਾਈ ਸਕੀਮਾਂ ਚਲਾਈਆ ਜੋ ਕਾਂਗਰਸ ਸਰਕਾਰ ਬਣਦਿਆ ਹੀ ਬੰਦ ਹੋ ਗਈਆਂ। ਕਿਸਾਨ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਤਿੰਨ ਆਰਡੀਨੈਂਸਾਂ ਦੇ ਖ਼ਿਲਾਫ਼ ਪਾਰਟੀ ਪ੍ਰਧਾਨ 'ਤੇ ਸੰਸਦ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ 'ਚ ਕੇਂਦਰ ਸਰਕਾਰ ਨੂੰ ਆਰਡੀਨੈਂਸ ਪਾਸ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ 'ਤੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰਸੈਸਿੰਗ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ ਜਦਕਿ ਕਾਂਗਰਸ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੋਰਾ ਝੂਠ ਬੋਲਿਆ ਕਿ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ 'ਚ ਨਹੀ ਗਿਆ, ਪਰ ਪੰਜਾਬ ਪੱਖੀ ਸੋਚ ਦੇ ਮਾਲਕ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਪੱਖੀ ਗੱਲ ਕੀਤੀ। ਬੀਹਲਾ ਨੇ ਕਿਹਾ ਕਿ ਅਸੀਂ ਵੀ ਕਿਸਾਨ ਹਾਂ ਜੇਕਰ ਆਰਡੀਨੈਂਸਾਂ ਵਿਰੁੱਧ ਸੰਘਰਸ਼ ਵਿੱਢਣਾ ਪਿਆ ਤਾਂ ਅਕਾਲੀ ਦਲ ਦਾ ਹਰ ਆਗੂ 'ਤੇ ਵਰਕਰ ਚੱਟਾਨ ਵਾਂਗ ਡੱਟ ਕੇ ਕਿਸਾਨ ਯੂਨੀਅਨਾਂ ਦਾ ਸਾਥ ਦੇਵੇਗਾ।