ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਧਰਨਾ 28 ਅਪ੍ਰੈਲ ਅਤੇ 1 ਮਈ ਨੂੰ -ਮਨਜੀਤ ਕੌਰ ਢਿੱਲੋਂ ਬਰਸਾਲ

ਚੌਕੀਮਾਨ/ ਸਵੱਦੀ ਕਲਾਂ 25 ਅਪ੍ਰੈਲ (ਨਸੀਬ ਸਿੰਘ ਵਿਰਕ,ਬਲਜਿੰਦਰ ਸਿੰਘ ਵਿਰਕ)   ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ  ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆ ਖਿਲਾਫ  28 ਅਪ੍ਰੈਲ ਨੂੰ  ਸਮਾਜਿਕ ਸੁਰਾਖਿਆ  ਇਸਤਰੀ ਅਤੇ ਬਾਲ ਵਿਕਾਸ  ਵਿਭਾਗ ਪੰਜਾਬ ਦੀ  ਮੰਤਰੀ ਮੈਡਮ  ਅਰੁਣਾ ਚੌਧਰੀ  ਦੇ ਹਲਕੇ ਦੀਨਾ ਨਗਰ ਚ  ਅਤੇ 1 ਮਈ ਨੂੰ  ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ  ਹਲਕੇ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਕਰਕੇ  ਰੋਸ ਮਾਰਚ ਕੀਤਾ ਜਾਵੇਗਾ ਤਾਂਕਿ ਜੱਗ ਜਨਨੀ  ਨਾਲ ਹੁਮਦੀ ਵਧੀਕੀ ਤੋਂ ਜਾਣੂ ਕੁੰਭ ਕਰਨੀ ਨੀਂਦ ਸੁੱਤੀ ਪਈ ਸਰਕਾਰ  ਨੂੰ  ਜਗਾਇਆ ਜਾ ਸਕੇ ਅਤੇ ਸਾਨੂੰ ਸਾਡੇ ਹੱਕ ਮਿਲ ਸਕਣ ਇੰਨਾ ਸਬਦਾ ਦਾ ਪ੍ਰਗਟਾਵਾ  ਬਲਾਕ ਸਿੱਧਵਾ ਬੇਟ ਪ੍ਰਧਾਨ ਬੀਬੀ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਪੱਤਰਕਾਰਾਂ ਦੇ ਸਨਮੁੱਖ ਹੋਕੇ ਪ੍ਰੈਸ਼ ਨੋਟ ਜਾਰੀ ਕਰਦੇ ਕੀਤਾ । ਇਸ ਸਮੇਂ ਉਹਨਾ ਦੱਸਿਆ ਕਿ ਉਕਤ ਫੈਸਲਾ ਸੂਬਾ ਕਮੇਟੀ  ਨੇ ਯੂਨੀਅਨ  ਦੀ ਕੌਮੀ  ਪ੍ਰਧਾਨ  ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿੱਚ ਲਿਆ ਗਿਆ ਕਿਉ ਕਿ ਸੂਬੇ ਭਰ ਦੀਆ 54000 ਆਂਗਣਵਾੜੀ ਵਰਕਰਾ ਹੈਲਪਰਾਂ ਦਾ ਕੇਂਦਰ ਸਰਕਾਰ ਵੱਲੋਂ ਵਧਾਇਆਂ  ਗਿਆਂ ਮਾਣਭੱਤਾ ਪੰਜਾਬ ਸਰਕਾਰ ਰੱਖੀ ਬੈਠੀ ਹੈ । ਇਸ ਮੌਕੇ ਉਹਨਾ ਕਿਹਾ ਕਿ  ਅਕਤੂਬਰ 2018 ਦੌਰਾਨ ਕੇਂਦਰ ਸਰਕਾਰ  ਵਰਕਰਾਂ ਅਤੇ ਹੈਲਪਰਾਂ ਦਾ  1500 ਸੌ ਰੁਪਏ ਅਤੇ  750 ਸੌ ਰੁਪਏ  ਵਧਾਇਆ ਸੀ ਇਹ ਪੈਸਾ ਕੇਂਦਰ ਸਰਕਾਰ ਨੇ  ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ ਪਰ ਪੰਜਾਬ ਸਰਕਾਰ ਇਸ ਦੇ ਕੁੰਡਲੀ ਮਾਰੀ ਬੈਠੀ ਹੈ ਜਿਸ ਕਰਕੇ ਯੂਨੀਅਨ ਨੂੰ ਆਪਣੇ ਹੱਕ ਲੈਣ ਲਈ ਸੰਘਰਸ ਦਾ ਵਿਗਲ ਵਜਾਉਣਾ ਪਿਆ ਹੈ । ਇਸ ਸਮੇਨ ਉਹਨਾ ਕਿਹਾ ਕਿ ਜੇਕਰ ਸਰਕਾਰ ਦੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ  ਇਸ ਵਾਰ ਹੋਣ ਵਾਲੀਆ ਚੋਣਾਂ ਚ ਅਸੀ  ਡਟਵਾਂ ਵਿਰੋਧ ਕਰਾਂਗੀਆ ਜਿਸ ਵਿੱਚ ਪੰਜਾਬ ਭਰ ਦੀਆ ਆਂਗਣਵਾੜੀ ਵਰਕਰਾ / ਹੈਲਪਰਾਂ ਸਮੂਲੀਅਤ ਕਰਨਗੀਆਂ ।