ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 194ਵਾਂ ਦਿਨ ਪਿੰਡ ਟੂਸੇ ਨੇ ਭਰੀ ਹਾਜ਼ਰੀ
ਸਰਾਭਾ ਪੰਥਕ ਮੋਰਚਾ ਦੇ ਦੋ 200 ਦਿਨ ਪੂਰੇ ਹੋਣ ਤੇ 8 ਦਸੰਬਰ ਨੂੰ ਹੋਵੇਗੀ ਮੀਟਿੰਗ
ਸਰਾਭਾ 2 ਸਤੰਬਰ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 194ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਤੇਜਾ ਸਿੰਘ ਟੂਸੇ,ਸੁਖਦੇਵ ਸਿੰਘ ਟੂਸੇ,ਬੰਤ ਸਿੰਘ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅੱਜ ਚੈਨਲਾਂ ਤੇ ਭਾਜਪਾ ਦੇ ਸੀਨੀਅਰ ਲੀਡਰ ਇਹ ਬਿਆਨ ਦਿੰਦੇ ਦਿਖਾਈ ਦਿੰਦੇ ਸਨ ਕਿ ਅਸੀਂ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤੀ ਹੈ ਬਾਕੀ ਜੋ ਰਹਿ ਗਏ ਹਨ ਉਨ੍ਹਾਂ ਦਾ ਵੇਰਵਾ ਸਾਨੂੰ ਜਲਦ ਭੇਜੋ ਤਾਂ ਜੋ ਉਨ੍ਹਾਂ ਦੀ ਵੀ ਰਿਹਾਈ ਕਰ ਸਕੀਏ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਤੇ ਅਸੀਂ ਦੱਸਦੇ ਹਾਂ ਕਿ ਕਿਹੜੇ ਬੰਦੀ ਸਿੰਘ ਰਿਹਾ ਕਰਵਾਉਣੇ ਹਨ । ਅੱਜ ਇਕ ਪਾਸੇ ਪੂਰਾ ਪੰਜਾਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੜਕਾਂ ਉੱਪਰ ਹਨ ਅਤੇ ਸਮੁੱਚੀ ਸਿੱਖ ਕੌਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਮੰਗ ਕਰ ਰਹੇ ਹਨ । ਜਦ ਕਿ 15 ਅਗਸਤ ਨੂੰ 100 ਕੈਦੀ ਰਿਹਾਅ ਕਰਨ ਦਾ ਜਿਹੜਾ ਐਲਾਨ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਉਸ ਵਿੱਚ ਬੰਦੀ ਸਿੰਘਾਂ ਦਾ ਨਾਮ ਤੱਕ ਨਹੀਂ ਪਾਇਆ ਗਿਆ।ਦੂਜੇ ਪਾਸੇ ਭਾਜਪਾ ਵੱਲੋਂ ਉਹ ਕੈਦੀ ਰਿਹਾਅ ਕੀਤੇ ਗਏ ਜੋ ਬਲਾਤਕਾਰੀ ਅਤੇ ਕਤਲ ਕਰਨ ਵਾਲੇ ਖ਼ਤਰਨਾਕ ਅਪਰਾਧੀ ਸਨ ਉਹ ਜੇਲ੍ਹਾਂ ਤੋਂ ਛੱਡੇ ਗਏ । ਜਦ ਕਿ ਆਪਣੀਆਂ ਸਜ਼ਾਵਾਂ ਤੋਂ ਦੁੱਗਣੀਆਂ ਤਿੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਆਖਰ ਕਿਉਂ ਨਹੀਂ ਕੀਤੀ ਗਈ । ਅੱਜ ਸਰਾਭਾ ਪੰਥਕ ਮੋਰਚੇ 'ਚ ਇਕ ਜ਼ਰੂਰੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ,ਮਾਸਟਰ ਆਤਮਾ ਸਿੰਘ ਚੌਕੀਮਾਨ, ਮਾਸਟਰ ਮਕੁੰਦ ਸਿੰਘ ਚੌਕੀਮਾਨ,ਜਥੇਦਾਰ ਅਮਰ ਸਿੰਘ ਜੁੜਾਹਾਂ ਤੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ਨੇ ਆਖਿਆ ਕਿ ਜੋ 31ਅਗਸਤ ਦਿਨ ਬੁੱਧਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਿਆ ਗਿਆ ਸੀ ਜਿਸ ਨੂੰ ਪੁਲਸ ਪ੍ਰਸ਼ਾਸਨ ਨੇ ਰਸਤੇ ਵਿਚ ਰੋਕ ਕਿ ਅੱਤ ਦੀ ਗਰਮੀ ਵਿਚ ਧਰਨਾ ਲਾਉਣ ਲਈ ਮਜਬੂਰ ਕੀਤਾ। ਆਖ਼ਰ ਲੰਮਾ ਸੰਘਰਸ਼ ਕਰਨ ਤੋਂ ਬਾਅਦ 11 ਸਿੰਘਾਂ ਨੂੰ ਅੱਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੇ ਜਾਣ ਦੀ ਆਗਿਆ ਦਿੱਤੀ ਗਈ ਜਿੱਥੇ ਪੰਥਕ ਮੋਰਚਾ ਦੇ ਆਗੂਆਂ ਨੇ ਸਰਾਭਾ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ।ਮੀਟਿੰਗ 'ਚ ਆਗੂਆਂ ਨੇ ਆਖਿਆ ਕਿ 8 ਸਤੰਬਰ ਨੂੰ ਮੋਰਚੇ ਦੇ 200 ਸੌ ਦਿਨ ਪੂਰੇ ਹੋਣ ਮੌਕੇ ਇਕ ਮੀਟਿੰਗ ਕੀਤੀ ਜਾਵੇਗੀ ਜਿਸ ਵਿਚ ਮੋਰਚੇ ਦੀ ਅਗਲੀ ਰਣਨੀਤੀ ਘੜੀ ਜਾਵੇਗੀ ।ਆਗੂਆਂ ਨੇ ਆਖਰ ਵਿੱਚ ਅੈਲਾਨ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਸਰਾਭੇ ਤੋਂ ਇੱਕ ਰੋਸ ਰੈਲੀ 18 ਦਸੰਬਰ ਦਿਨ ਐਤਵਾਰ ਨੂੰ ਕੱਢੀ ਜਾਵੇਗੀ ਜੋ ਭਾਈਬਾਲਾ ਚੌਕ ਲੁਧਿਆਣਾ ਨੇੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਤਕ ਹੋਵੇਗੀ ਅਤੇ ਸੜਕ ਦੇ ਦੋਵੇਂ ਸਾਈਡਾਂ ਤੇ ਖੜ੍ਹ ਕੇ ਮਨੁੱਖੀ ਚੇਨ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਤਖਤੀਆਂ ਹੱਥ ਵਿੱਚ ਫੜ ਕੇ ਅਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਜੋ ਸੁੱਤੀਆਂ ਸਰਕਾਰਾਂ ਨੂੰ ਜਗਾਇਆ ਜਾ ਸਕੇ। ਇਸ ਮੌਕਾ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ,ਸਿੱਖ ਚਿੰਤਕ ਮਾਸਟਰ ਦਰਸ਼ਨ ਸਿੰਘ ਰਕਬਾ,ਆਤਮਾ ਸਿੰਘ ਚੌਕੀਮਾਨ,ਲਖਵਿੰਦਰ ਸਿੰਘ ਨਾਰੰਗਵਾਲ,ਜਗਵਿੰਦਰ ਸਿੰਘ ਨਾਰੰਗਵਾਲ,ਜਥੇਦਾਰ ਅਮਰ ਸਿੰਘ ਜੁੜਾਹਾਂ,ਗੁਰਮੇਲ ਸਿੰਘ ਜੁੜਾਹਾਂ,ਪਲਵਿੰਦਰ ਸਿੰਘ ਜੜਾਹਾਂ,ਰਸਪਾਲ ਸਿੰਘ ਛੋਕਰਾਂ,ਬਲਦੇਵ ਸਿੰਘ ਈਸ਼ਨਪੁਰ,ਮੇਵਾ ਸਿੰਘ ਸਰਾਭਾ,ਮਨਦੀਪ ਸਿੰਘ ਬੱਸੀਆਂ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਦੀਪ ਸਿੰਘ ਦੋਲੋਂ,ਜਸਪਾਲ ਸਿੰਘ ਸਰਾਭਾ,ਹਰਚੰਦ ਸਿੰਘ ਸਰਾਭਾ,ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।