ਭਾਟ ਸਿੱਖ ਭਾਈਚਾਰੇ ਬਾਰੇ ਵਰਤੀ ਜਾਂਦੀ ਭੱਦੀ ਅਪਮਾਨਜਨਕ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ

ਮਾਨਚੈਸਟਰ, ਸਤੰਬਰ -(ਗਿਆਨੀ ਰਵਿਦਰਪਲ ਸਿੰਘ)- ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਸੋਸ਼ਲ ਮੀਡੀਆ ਰਾਹੀਂ ਭਾਟ ਸਿੱਖ ਭਾਈਚਾਰੇ ਬਾਰੇ ਵਰਤੀ ਜਾਂਦੀ ਭੱਦੀ ਅਪਮਾਨਜਨਕ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ, ਜਿਸ ਰਾਹੀਂ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਦਾ ਹੈ। ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਡੱਬ ਹੋਈ ਵੀਡੀਓ ਕਲਿੱਪ ਨੂੰ ਗੁਰਦੁਆਰਾ ਭਾਟ ਸਿੱਖ ਕੌਂਸਲ ਯੂ ਕੇ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਹਸਤੀ ਨੂੰ ਇਸ ਤਰ੍ਹਾਂ ਪੇਸ਼ ਕਰਨਾ ਬਹੁਤ ਨਿੰਦਣਯੋਗ ਹੈ, ਅਤੇ ਇਹ ਘਟੀਆ ਕਾਰਨਾਮਾ ਇਸ ਨੂੰ ਫੈਲਾਉਣ ਵਾਲਿਆਂ ਦੀ ਬੀਮਾਰ ਮਾਨਸਿਕਤਾ ਦਰਸਾਉਂਦਾ ਹੈ।    ਭਾਟ ਸਿੱਖ ਭਾਈਚਾਰਾ ਭਾਰਤ ਅਤੇ ਵਿਦੇਸ਼ਾਂ ਵਿਚ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਕੰਮ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਕਾਰੋਬਾਰ ਚਲਾਉਣ ਵਾਲਾ ਬਹੁਤ ਹੀ ਜ਼ਿੰਮੇਵਾਰ ਮਿਹਨਤੀ ਸਿੱਖ ਭਾਈਚਾਰਾ ਹੈ।  ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਵਲੋਂ ਕਿਸੇ ਵੀ ਵਿਅਕਤੀ ਦੇ ਅਜਿਹੇ ਗੈਰ ਜਿੰਮੇਵਾਰ ਵਿਵਹਾਰ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਜਿੰਮੇਵਾਰ ਅਧਿਕਾਰੀਆਂ ਨੂੰ ਰਿਪੋਰਟ ਕਰੇਗਾ ਅਤੇ ਇਹ ਸ਼ਰਾਰਤੀ ਅਨਸਰ ਜੋ ਭਾਵੇਂ ਘੱਟ ਤਦਾਦ ਵਿਚ ਹਨ ਉਹਨਾਂ ਤੇ ਬਨਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ, ਜੋ ਇਸ ਤਰ੍ਹਾਂ ਭਾਟ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਜਾਂ ਗਲਤ ਜਾਣਕਾਰੀ ਫੈਲਾਉਂਦੇ ਹਨ।   ਅਸੀਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਬੰਧਤ ਸਰਕਾਰਾਂ ਨੂੰ ਵੀ ਅਪੀਲ ਕਰਾਦੇ ਹਾ ਕਿ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਸੋਸ਼ਲ ਮੀਡੀਆ ਦੀ ਕੀਤੀ ਜਾ ਰਹੀ ਦੁਰਵਰਤੋਂ ਦਾ ਸਖਤੀ ਨਾਲ ਨੋਟਿਸ ਲਿਆ ਜਾਵੇ। ਇਸ ਤੋਂ ਇਲਾਵਾ ਲੋਕ ਭਲਾਈ ਸੰਸਥਾਵਾਂ ਨੂੰ ਵੀ ਇਸ ਮੁੱਦੇ ਵੱਲ ਖਾਸ ਧਿਆਨ ਦੇਣ ਦੀ ਅਪੀਲ ਹੈ ਜੀ। ਧੰਨਵਾਦ ਸਹਿਤ ਜਾਰੀ ਕਰਤਾ 
ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਵਰਕਿੰਗ ਕਮੇਟੀ 
ਸ੍ ਈਸ਼ਰ ਸਿੰਘ ਜੀ ਰੋਂਦ ਕਾਰਡਿਫ 
ਸ੍ ਜਸਬੀਰ ਸਿੰਘ ਜੀ ਭਾਕੜ ਪੀਟਰਬਰੋ 
ਸ੍ ਜਸਵੰਤ ਸਿੰਘ ਦਿਗਪਾਲ ਪੋਰਟਸਮਾਉਥ 
ਸ੍ ਜੂਜਾਰ ਸਿੰਘ ਜੀ ਨਾਟੀਘੰਮ
ਸ੍ ਚਰਣਧੂੜ ਸਿੰਘ ਜੀ ਕਸਬੀਆਂ ਐਕਸੀਟਰ
ਗਿਆਨੀ ਅਮਰੀਕ ਸਿੰਘ ਜੀ ਰਠੌਰ ਮਾਨਚੈਸਟਰ