ਪ੍ਰਿਤਪਾਲ ਸਿੰਘ ਸੰਧੂ ਨੇ ਅਸਟ੍ਰੇਲੀਆ ਵਿੱਚ 100ਵਾਰ  ਖੂਨ ਦਾਨ ਕੀਤਾ 

ਮੈਲਬੌਰਨ, ਅਗਸਤ 2020 ( ਸੁਰਜੀਤ ਸਿੰਘ ਲੱਖਾ )ਪ੍ਰਿਤਪਾਲ ਸਿੰਘ ਸੰਧੂ ਹਾਲ ਵਾਸੀ ਮੈਲਬੋਰਨ ਅਸਟ੍ਰੇਲੀਆ ਜੋ ਜਿਲਾਂ  ਲੁਧਿਆਣਾ ਦੇ ਪਿੰਡ ਲੱਖਾ ਦੇ ਸੰਧੂ ਪਰਿਵਾਰ  ਵਿੱਚ  ਜਨਮ ਲੈ ਕੇ 2010 ਵਿੱਚ ਅਸਟ੍ਰੇਲੀਆ ਪੜ੍ਹਾਈ ਕਰਨ ਲਈ ਆਇਆ ਅਤੇ  ਮਾਤਾ ਕਰਮਜੀਤ ਕੌਰ ਵੱਲੋਂ ਮਿਲੀ  ਸਮਾਜ ਸੇਵਾ ਲਗਨ ਕਰਨ ਪਿੰਡ ਅਤੇ ਮਾਪਿਆਂ ਦਾ ਨਾਂਮ ਰੋਸਣ ਕਰ ਰਿਹਾ ਹੈ ।  ਜਿਨ੍ਹਾਂ ਨੇ ਤੇਰਾਂ  ਤੇਰਾਂ ਖੂਨ ਦਾਨ ਗਰੁੱਪ ਬਣਾਈਆਂ ਹੋਇਆ ਹੈ ਜੋ ਪਿਛਲੇ ਸਾਲ 2019 ਅਸਟ੍ਰੇਲੀਆ ਵਿੱਚ ਤੀਸਰੇ ਨੰਬਰ ਤੇ ਆਇਆ ਜਿਸ ਦੇ ਮੁੱਖ ਪ੍ਰਬੰਧਕ ਪ੍ਰਿਤਪਾਲ ਸਿੰਘ ਸੰਧੂ ਨੇ 100 ਵਾਰ ਖੂਨ ਦਾਨ ਕਰਕੇ ਇਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਸਾਥੀ ਮੈਬਰਾਂ ਨਾਲ ਮਿਲਕੇ ਉਹ ਖੂਨ ਦਾਨ ਕੈਂਪ ਵੀ ਲਾਉਂਦੇ ਹਨ।  ਤੇਰਾਂ ਤੇਰਾਂ ਖੂਨ ਦਾਨ ਗਰੁੱਪ ਨੂੰ ਉਹ ਅਸਟ੍ਰੇਲੀਆ ਦਾ ਨੰਬਰ ਇਕ ਤੇ ਲਿਆਉਣਾ ਚਾਉਦੇ ਹਨ ।