ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਪਿੰਡ-ਪਿੰਡ ਹੋਇਆ ਸਨਮਾਨ

ਪੰਜਾਬ ਦੀ ਧਰਤੀ ਪੰਜਾ ਦਰਿਆਵਾ ਦੀ ਧਰਤੀ ਹੈ ਪਰ ਹੁਣ ਇਸ ਧਰਤੀ ਨੇ ਨਸ਼ਿਆ ਦਾ ਛੇਵਾ ਦਰਿਆ ਵਗ ਰਿਹਾ ਹੈ ।ਇਨ੍ਹਾ ਸਬਦਾ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਲੁਧਿਆਣਾ ਤੋ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸੱਤ ਵੱਖ-ਵੱਖ ਇਨਸਾਫ ਪਸੰਦ ਜੱਥੇਬੰਦੀਆ ਦੇ ਸਾਝੇ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਸ ਨੇ ਵਿਧਾਨ ਸਭਾ ਹਲਕਾ ਜਗਰਾਓ ਦੇ ਪਿੰਡ ਕਾਉਕੇ ਕਲਾਂ,ਰਸੂਲਪੁਰ,ਮੱਲ੍ਹਾ,ਚਕਰ,ਲੱਖਾ,ਮਾਣੂੰਕੇ,ਹਠੂਰ,ਦੇਹੜਕਾ,ਡੱਲਾ,ਬੁਰਜ ਕੁਲਾਲਾ ਆਦਿ ਪਿੰਡ ਦੇ ਤੁਫਾਨੀ ਦੌਰੇ ਦੌਰਾਨ ਚੋਣ ਜਲਸਿਆ ਨੂੰ ਸੰਬੋਧਨ ਕਰਦਿਆ ਕੀਤਾ।ਉਨ੍ਹਾ ਕਿਹਾ ਕਿ ਪੰਜਾਬ ਦੀ ਦੀ ਕਾਗਰਸ ਸਰਕਾਰ ਸੂਬੇ ਵਿਚੋ ਨਸ਼ਾ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਮੈ ਵਿਧਾਨ ਸਭਾ ਵਿਚ ਚਿੱਟੇ ਦੇ ਸੁਦਾਗਰ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲੈ ਕੇ ਕਿਹਾ ਕਿ ਸਭ ਤੋ ਵੱਡਾ ਸਮਗਲਰ ਤਾ ਤੁਹਾਡੀ ਛਤਰ-ਛਾਇਆ ਹੇਠ ਸਰੇ੍ਹਆਮ ਬਜਾਰਾ ਵਿਚ ਘੁੰਮ ਰਿਹਾ ਹੈ ਪਰ ਕੈਪਟਨ ਸਰਕਾਰ ਨੂੰ ਮੇਰੇ ਸਵਾਲ ਦਾ ਕੋਈ ਜਵਾਬ ਨਹੀ ਦਿੱਤਾ ਅਤੇ ਨਾ ਹੀ ਅੱਜ ਤੱਕ ਕੋਈ ਮਜੀਠੀਆ ਖਿਲਾਫ ਕਾਰਵਾਈ ਹੈ ਉਨ੍ਹਾ ਕਿਹਾ ਕਿ ਪੰਜਾਬ ਨੂੰ ਨਸਾ ਮੁਕਤ ਕਰਨਾ ਅਤੇ ਸਿਰਵਤਖੋਰੀ ਖਤਮ ਕਰਨ ਲਈ ਤੁਸੀ ਆਪਣਾ ਇੱਕ-ਇੱਕ ਕੀਮਤੀ ਵੋਟ ਲੈਟਰ ਬੌਕਸ ਨੂੰ ਪਾਓ ਤਾ ਫਿਰ ਦਿਖੋ ਕਿਵੇ ਪੰਜਾਬ ਨੂੰ ਸਾਫ ਸੁਥਰਾ ਰੱਖਿਆ ਜਾਵੇਗਾ।ਇਸ ਮੌਕੇ ਉਮੀਦਵਾਰ ਸਿਮਰਜੀਤ ਸਿੰਘ ਬੈਸ ਨੂੰ ਗੁਰਮੇਲ ਸਿੰਘ ਮੰਡੀਲਾ,ਕੁਲਵਿੰਦਰ ਸਿੰਘ ਅਤੇ ਤਰਲੋਚਣ ਸਿੰਘ ਨੇ ਸਿਰਪਾਓ ਦੇ ਕੇ ਵਿਸੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਗਦੀਪ ਸਿੰਘ ਗਿੱਲ ਘਬੱਦੀ,ਗੁਰਮੇਲ ਸਿੰਘ ਮੰਡੀਲਾ,ਪੱਪਾ ਸਿੰਘ,ਕੁਲਵਿੰਦਰ ਸਿੰਘ ਸਿੱਧੂ,ਕੁਲਜੀਤ ਸਿੰਘ ਸਿੱਧੂ,ਸਾਬਕਾ ਪੰਚ ਹਰਜਿੰਦਰ ਸਿੰਘ, ਬਾਬਾ ਭੋਲੇ ਸਾਹ,ਪ੍ਰਿਤਪਾਲ ਸਿੰਘ,ਗੁਰਚਰਨ ਸਿੰਘ, ਕਿੰਦਰ ਸਿੰਘ,ਲਖਵੀਰ ਸਿੰਘ ਦਿਓਲ,ਬਲਵੀਰ ਸਿੰਘ ਦਿਓਲ,ਰਾਜਾ ਸਿੱਧੂ,ਬੱਬੂ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।