ਕਿਸੇ ਵੀ ਲੋੜਵੰਦ ਪਰਿਵਾਰ ਦਾ ਨੀਲਾ ਕਾਰਡ ਨਹੀਂ ਕੱਟਿਆ ਜਾਵੇਗਾ : ਗੁਰਮੀਤ ਕਾਕਾ

ਅਜੀਤਵਾਲ ਅਗਸਤ 2020 (ਨਛੱਤਰ ਸੰਧੂ) ਕਿਸੇ ਵੀ ਲੋੜਵੰਦ ਪਰਿਵਾਰ ਦਾ ਨੀਲਾ ਕਾਰਡ ਕੱਟਣ ਨਹੀਂ ਦਿੱਤਾ ਜਾਵੇਗਾ ਤੇ ਸਭ ਲੋੜਵੰਦਾਂ ਨੂੰ ਸਸਤੇ ਰਾਸ਼ਨ ਦੀ ਸਹੂਲਤ ਮਿਲਦੀ ਰਹੇਗੀ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਰਾਮੂੰਵਾਲਾ ਨਵਾਂ ਦੇ ਸਮਾਜ ਸੇਵੀ ਗੁਰਮੀਤ ਸਿੰਘ ਕਾਕਾ ਮੈਂਬਰ ਪੰਚਾਇਤ ਨੇ ਪਿੰਡ ਦੇ 150 ਦੇ ਕਰੀਬ ਪਰਿਵਾਰਾਂ ਦੇ ਨੀਲੇ ਕਾਰਡਾਂ ਦੀਆਂ ਜੋ ਤਰੁੱਟੀਆਂ ਪਾਈਆਂ ਗਈਆਂ ਸਨ ਦੇ ਦੁਬਾਰਾ ਆਧਾਰ ਕਾਰਡ ਇਕੱਤਰ ਕਰ ਫੂਡ ਸਪਲਾਈ ਇੰਸਪੈਕਟਰ ਨੂੰ ਦੇਣ ਜਾਣ ਸਮੇਂ ਕੀਤਾ।ਗੁਰਮੀਤ ਕਾਕਾ ਨੇ ਕਿਹਾ ਕਿ ਡੀਪੂ ਹੋਲਡਰ ਸ਼ਿੰਦਰ ਸਿੰਘ,ਸਮਾਜ ਸੇਵਾ ਸੋਸਾਇਟੀ ਮੈਂਬਰ ਗੁਰਵਿੰਦਰ ਗਿੱਲ, ਗੁਰਭੇਜ ਸਿੰਘ ਗਿੱਲ ਦੇ ਸਹਿਯੋਗ ਨਾਲ ਸਮੇਂ ਸਿਰ ਸਭ ਕਾਰਡਾਂ ਦੇ ਮੈਂਬਰਾਂ ਦੀਆਂ ਆਧਾਰ ਕਾਪੀਆਂ ਦਫਤਰ ਦੇ ਕੇ ਕਾਰਡ ਚਾਲੂ ਕਰਵਾ ਦਿੱਤੇ ਗਏ ਹਨ ਅਗਰ ਕਾਪੀਆਂ ਨਾਂ ਦਿੱਤੀਆਂ ਜਾਂਦੀਆਂ ਤਾਂ ਇਹ ਕੱਟੇ ਗਏ ਸਨ। ਉਨ੍ਹਾ ਕਿਹਾ ਕਿ ਫੂਡ ਸਪਲਾਈ ਇੰਸਪੈਕਟਰ ਬੇਦੀ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਤੇ ਉਹ ਬੜੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।ਗੁਰਮੀਤ ਕਾਕਾ ਨੇ ਕਿਹਾ ਬਿਨਾਂ ਕਿਸੇ ਪਾਰਟੀ ਬਾਜੀ ਦੇ ਪਿੰਡ ਦੇ ਸਭ ਵਸਨੀਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਇਆ ਜਾਵੇਗਾ।ਇਸ ਸਮੇਂ ਗੁਰਵਿੰਦਰ ਸਿੰਘ, ਪ੍ਰਿੰਸ ਗਿੱਲ ਪ੍ਰਧਾਨ ਪੀ.ਯੂ.ਐਸ.ਯੂ ਹਲਕਾ ਨਿਹਾਲ ਸਿੰਘ ਵਾਲਾ, ਗੁਰਭੇਜ ਸਿੰਘ ਹਾਜਰ ਸਨ