ਪੀ.ਐੱਚ.ਸੀ ਗਹਿਲ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੈਂਪ ਲਗਾਇਆ

ਮਹਿਲ ਕਲਾਂ/ ਬਰਨਾਲਾ -ਅਗਸਤ 2020  (ਗੁਰਸੇਵਕ ਸਿੰਘ ਸੋਹੀ)- ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਦੇ ਹੁਕਮਾਂ ਮੁਤਾਬਕ ਡਾ. ਗੁਰਿੰਦਰਬੀਰ  ਸਿੰਘ ਸਿਵਲ ਸਰਜਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਹਰਜਿੰਦਰ ਸਿੰਘ ਆਂਡਲੂ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਮਹਿਲ ਕਲਾਂ ਦੀ ਯੋਗ ਅਗਵਾਈ ਹੇਠ ਪੀ.ਐੱਚ.ਸੀ ਗਹਿਲ ਵਿਖੇ ਗਰਭਵਤੀ ਮਾਂਵਾ ਦਾ ਇਕੱਠ ਕਰਕੇ ਗਰਭਵਤੀ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ ਗਿਆ। ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ ਮਾਂ ਦੇ ਦੁੱਧ ਤੇ ਕੁਦਰਤੀ ਤੌਰ ਤੇ ਬੱਚੇ ਦਾ ਹੱਕ ਹੁੰਦਾ ਹੈ ਉਸ ਨੂੰ ਆਪਾਂ ਮਾਂ ਦੇ ਦੁੱਧ ਦੇ ਹੱਕ ਤੋਂ ਵਾਂਝਾ ਨਹੀਂ ਕਰ ਸਕਦੇ ਮਾਂ ਦੇ ਦੁੱਧ ਨਾਲ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਹੁੰਦੀ ਹੈ। ਮਾਂ ਆਪਣੇ ਬੱਚੇ ਨੂੰ ਦੁੱਧ ਪਲਾਵੇਗੀ ਤਾਂ ਇਸ ਨਾਲ ਛਾਤੀ ਦਾ ਕੈਂਸਰ ਨਹੀਂ ਹੁੰਦਾ ਹੈ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਮਾਵਾਂ ਨੂੰ ਕਰੋਨਾ ਵਾਇਰਸ  ਤੋਂ ਬਚਣ ਲਈ ਸਾਵਧਾਨੀਆਂ ਬਾਰੇ ਦੱਸਿਆ ਗਿਆ। ਇਸ ਮੌਕੇ ਡਾ.ਸੀਮਾਂ ਬਾਂਸਲ ,ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ,ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ,ਪਰਮਜੀਤ ਕੌਰ ਏ. ਐਨ.ਐਮ.ਰਾਜ ਸਿੰਘ, ਸਿਹਤ ਕਰਮਚਾਰੀ ਆਸ਼ਾ ਵਰਕਰ ਤੇ ਗਰਭਵਤੀ ਮਾਵਾਂ ਮੌਜੂਦ ਸਨ ।