ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸਾਰੇ ਬਲਾਕਾਂ ਵਿੱਚ ਮਾਸਕ,ਸੈਨੇਟਾਈਜਰ ਵੰਡੇ

ਮਹਿਲ ਕਲਾਂ/ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ,ਸੂਬਾ ਵਿੱਤ ਸਕੱਤਰ ਡਾ.ਮਾਘ ਸਿੰਘ ਮਾਣਕੀ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਦੀ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਿਭਾਗ ਦੀਆਂ ਗਾਈਡਲਾਈਨਾਂ ਨੂੰ ਮੁੱਖ ਰੱਖਦਿਆਂ ਪੂਰੇ ਪੰਜਾਬ ਦੇ ਸਾਰਿਆਂ ਬਲਾਕਾਂ ਵਿੱਚ ਫਰੀ ਮਾਸਕ ਅਤੇ ਸੈਨੇਟਾਈਜ਼ਰ 21 ਜੁਲਾਈ ਤੋਂ  31ਜੁਲਾਈ ਤੱਕ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਉਲੀਕਿਆ ਗਿਆ । ਇਸ ਲੜੀ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਦੇ ਬਲਾਕ ਅਹਿਮਦਗੜ੍ਹ ਅਤੇ ਬਲਾਕ ਮਾਲੇਰਕੋਟਲਾ ਨੇ ਸਾਂਝੇ ਤੌਰ ਤੇ ਕੁੱਪ ਕਲਾਂ ਦੇ ਮੇਨ ਬੱਸ ਸਟੈਂਡ ਉੱਪਰ ਵਿਸ਼ੇਸ਼ ਸਟਾਲ ਲਗਾ ਕੇ ਫਰੀ ਮਾਸਿਕ ਅਤੇ ਸੈਨੇਟਾਈਜ਼ਰ ਵੰਡੇ । ਇਸ ਫਰੀ ਮਾਸਕ ਵੰਡ ਸਮਾਗਮ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਖਾਨ ਧੂਰੀ ਵਿਸ਼ੇਸ਼ ਤੌਰ ਤੇ ਪਹੁੰਚੇ । ਕਰੋਨਾ ਦੀ ਮਹਾਂਮਾਰੀ ਦੇ ਭਿਆਨਕ ਰੂਪ ਨੂੰ ਦੇਖਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਇਸ ਉੱਦਮ ਨੂੰ ਰਾਹਗੀਰਾਂ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ ਪੂਰੀ ਡਾਕਟਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।  ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੰਗਰੂਰ, ਡਾ ਜਸਵੰਤ ਸਿੰਘ ਜ਼ਿਲ੍ਹਾ ਖ਼ਜ਼ਾਨਚੀ ਸੰਗਰੂਰ,ਡਾ ਹਰਦੀਪ ਕੁਮਾਰ ਬਬਲਾ ਬਲਾਕ ਪ੍ਰਧਾਨ ਅਹਿਮਦਗੜ੍ਹ,ਡਾ ਸੁਰਾਜਦੀਨ ਕੰਗਣਵਾਲ ਬਲਾਕ ਸਕੱਤਰ ਅਹਿਮਦਗੜ੍ਹ ,ਡਾ ਅਮਰਜੀਤ ਸਿੰਘ ਬਲਾਕ ਖ਼ਜ਼ਾਨਚੀ ਅਹਿਮਦਗੜ੍ਹ ,ਡਾ ਨਾਹਰ ਸਿੰਘ ਮੀਤ ਪ੍ਰਧਾਨ ਮਹਿਲਕਲਾਂ ,ਡਾ ਪਰਵਿੰਦਰ ਸਿੰਘ ਵਾਲੀਆ ਡਾ ਇਕਬਾਲ ਖ਼ਾਨ ਡਾ ਦਰਸ਼ਨ ਸਿੰਘ ਡਾ ਉੱਤਮ ਸਿੰਘ, ਡਾ ਰਜਿੰਦਰ ਸਿੰਘ,ਡਾ ਉੱਤਮ ਸਿੰਘ ,ਡਾ ਬਰਿੰਦਰ ਸਿੰਘ, ਡਾਕਟਰ ਹਰਮਨ ਸਿੰਘ ,ਡਾ ਬਲਕਾਰ ਸਿੰਘ, ਡਾ ਕੁਲਵਿੰਦਰ ਸਿੰਘ ,ਡਾ ਅਕਰਮ ਖ਼ਾਨ ,ਡਾ ਅਕਰਮ ਖਾਨ ,ਡਾਕਟਰ ਗੁਲਾਮ ਮੁਹੰਮਦ ,ਡਾ ਚਰਨਜੀਤ ਸਿੰਘ ,ਡਾ ਲਖਵੀਰ ਸਿੰਘ ਆਦਿ ਹਾਜ਼ਰ ਸਨ ।