ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਬਾਅਦ ਮੋਦੀ ਨੇ ਕਿਹਾ ਸਦੀਆਂ ਦੀ ਉਡੀਕ ਖ਼ਤਮ ਹੋਈ

ਅਯੁੱਧਿਆ, ਅਗਸਤ 2020-(ਏਜੰਸੀ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ ਕਿ ਸਦੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਇਹ ਉਨ੍ਹਾਂ ਦੀ ਚੰਗੇ ਕਰਮ ਹਨ ਕਿ ਸ੍ਰੀ ਰਾਮ ਜਨਮ ਭੂਮੀ ਟਰਸਟ ਨੇ ਉਨ੍ਹਾਂ ਨੂੰ ਮੰਦਰ ਦੀ ਉਸਾਰੀ ਲਈ ਕੀਤੀ ਜਾ ਰਹੀ ਪੂਜਾ ਲਈ ਸੱਦਾ ਦਿੱਤਾ। ਅੱਜ ਪੂਰਾ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟੈਂਟ ਦੇ ਹੇਠ ਰਹੇ ਰਾਮਲੱਲਾ ਲਈ ਹੁਣ ਵਿਸ਼ਾਲ ਮੰਤਰ ਬਣੇਗਾ। ਆਜ਼ਾਦੀ ਅੰਦੋਲਨ ਵਾਂਗ ਰਾਮ ਮੰਦਰ ਅੰਦੋਲਨ ਚੱਲਿਆ। ਉਹ 130 ਕਰੋੜ ਭਾਰਤੀਆਂ ਨੂੰ ਨਮਨ ਕਰਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਬਾਅਦ ਦੁਪਹਿਰ 12:44 ਵਜੇ ‘ਭੂਮੀ ਪੂਜਨ’ ਦੇ ‘ਮਹੂਰਤ’ ਅਨੁਸਾਰ ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਰ ਦੀ ਨੀਂਹ ਰੱਖੀ। ਇਸ ਮੌਕੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਯੋਗ ਗੁਰੂ ਰਾਮਦੇਵ ਵਰਗੇ ਕਈ ਹਸਤੀਆਂ ਮੌਜੂਦ ਸਨ। ਇਥੇ ਪੁੱਜਣ ਵੇਲੇ ਸ੍ਰੀ ਮੋਦੀ ਨੇ ਸਭ ਤੋਂ ਪਹਿਲਾਂ 10ਵੀਂ ਸਦੀ ਦੇ ਹਨੂਮਾਨ ਗੜ੍ਹੀ ਮੰਦਿਰ ਵਿਖੇ ਪੂਜਾ ਕੀਤੀ ਤੇ ਮੰਤਰ ਦੀ ਪਰਿਕਰਮਾ 'ਕੀਤੀ। ਇਸ ਮੌਕੇ ਮੰਦਿਰ ਦੇ ਮੁੱਖ ਪੁਜਾਰੀ ਗੱਦੀਨਸ਼ੀਨ ਪ੍ਰੇਮਦਾਸ ਮਹਾਰਾਜ ਨੇ ਪ੍ਰਧਾਨ ਮੰਤਰੀ ਨੂੰ ਚਾਂਦੀ ਦਾ 'ਮੁਕਤ' ਭੇਟ ਕੀਤਾ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦਾ ਇਹ ਇਤਿਹਾਸਕ ਪਲ਼ ਯੁਗਾਂ-ਯੁਗਾਂ ਤਕ ਭਾਰਤ ਦੀ ਕੀਰਤੀ ਦਾ ਝੰਡਾ ਲਹਿਰਾਏਗਾ। ਅੱਜ ਦਾ ਇਹ ਦਿਨ ਕਰੋੜਾਂ ਰਾਮ ਭਗਤਾਂ ਦੇ ਸੰਕਲਪ ਦੀ ਸਚਾਈ ਦਾ ਪ੍ਰਮਾਣ ਹੈ। ਅੱਜ ਦਾ ਇਹ ਦਿਨ ਸਤਯ, ਅਹਿੰਸਾ, ਆਸਥਾ ਤੇ ਬਲੀਦਾਨ ਨੂੰ ਨਿਆ ਪ੍ਰਿਅ ਭਾਰਤ ਦੀ ਇਕ ਅਨੁਪਮ ਭੇਟ ਹੈ। ਭੂਮੀ ਪੂਜਨ ਦਾ ਇਹ ਪ੍ਰੋਗਰਾਮ ਕਈ ਮਰਿਆਦਾ ਵਿਚਕਾਰ ਹੋ ਰਿਹਾ ਹੈ। ਸ਼੍ਰੀ ਰਾਮ ਦੇ ਕੰਮ 'ਚ ਮਰਿਆਦਾ ਦਾ ਅਨੁਭਵ ਅਸੀਂ ਉਦੋਂ ਵੀ ਕੀਤਾ ਸੀ, ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫ਼ੈਸਲਾ ਸੁਣਾਇਆ ਸੀ। ਅਸੀਂ ਉਦੋਂ ਵੀ ਦੇਖਿਆ ਸੀ ਕਿਵੇਂ ਸਾਰੇ ਦੇਸ਼ਵਾਸੀਆਂ ਨੇ ਸ਼ਾਂਤੀ ਦੇ ਨਾਲ ਸਾਰਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਵਿਵਹਾਰ ਕੀਤਾ ਸੀ। ਅੱਜ ਵੀ ਅਸੀਂ ਹਰ ਪਾਸੇ ਉਹੀ ਮਰਿਆਦਾ ਦੇ ਰਹੇ ਹਾਂ। ਇਸ ਮੰਦਰ ਦੇ ਨਾਲ ਸਿਰਫ਼ ਨਵਾਂ ਇਤਿਹਾਸ ਹੀ ਨਹੀਂ ਸਿਰਜਿਆ ਜਾ ਰਿਹਾ ਬਲਕਿ ਇਤਿਹਾਸ ਖ਼ੁਦ ਨੂੰ ਦੁਹਰਾ ਵੀ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼੍ਰੀਰਾਮ ਸਾਡੀ ਆਸਥਾ ਦਾ ਪ੍ਰਤੀਕ ਬਣੇਗਾ। ਸਾਡੀ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ ਤੇ ਇਹ ਮੰਦਰ ਕਰੋੜਾਂ ਲੋਕਾਂ ਦੀ ਸਮੂਰਕ ਸੰਕਲਪ ਸ਼ਕਤੀ ਦਾ ਵੀ ਪ੍ਰਤੀਕ ਬਣੇਗਾ। ਇਹ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਸਥਾ ਸ਼ਰਧਾ ਤੇ ਸੰਕਲਪ ਦੀ ਪ੍ਰੇਰਣਾ ਦਿੰਦਾ ਰਹੇਗਾ। ਇਸ ਮੰਦਰ ਦੇ ਬਣਨ ਤੋਂ ਬਾਅਦ ਅਯੁੱਧਿਆ ਦੀ ਸਿਰਫ਼ ਖ਼ਿਆਤੀ ਹੀ ਨਹੀਂ ਵਧੇਗੀ, ਇਸ ਖੇਤਰ ਦਾ ਪੂਰਾ ਅਰਥ ਤੰਤਰ ਵੀ ਬਦਲ ਜਾਵੇਗਾ। ਇੱਥੇ ਹਰ ਖੇਤਰ 'ਚ ਨਵੇਂ ਅਵਸਰ ਬਣਨਗੇ। ਹਰ ਖੇਤਰ 'ਚ ਅਵਸਰ ਵਧਣਗੇ। ਸੋਚੋ ਪੂਰੀ ਦੁਨੀਆ ਤੋਂ ਲੋਕ ਇੱਥੇ ਆਉਣਗੇ। ਪੂਰੀ ਦੁਨੀਆ ਪ੍ਰਭੂ ਰਾਮ ਤੇ ਮਾਤਾ ਜਨਕੀ ਦਾ ਦਰਸ਼ਨ ਕਰਨ ਆਵੇਗੀ। ਰਾਮ ਮੰਦਰ ਦੇ ਨਿਰਮਾਣ ਦੀ ਪ੍ਰਕਿਰਿਆ ਦੇਸ਼ ਨੂੰ ਜੋੜੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਦੀਆਂ ਤੋਂ ਚੱਲ ਰਹੇ ਟੁੱਟਣ ਤੇ ਉੱਠਣ ਦੇ ਕ੍ਰਮ ਤੋਂ ਰਾਮ ਜਨਮ ਭੂਮੀ ਅੱਜ ਮੁਕਤ ਹੋਈ ਹੈ। ਰਾਮ ਮੰਦ ਲਈ ਕਈ ਸਦੀਆਂ ਤਕ ਕਈ ਪੀੜ੍ਹੀਆਂ ਨੇ ਸੰਘਰਸ਼ ਕੀਤਾ। ਨੀਂਹ ਦੀ ਤਰ੍ਹਾਂ ਜਿਨ੍ਹਾਂ ਤਪੱਸਿਆ ਰਾਮ ਮੰਦਰ 'ਚ ਗੜ੍ਹੀ ਹੈ ਉਨ੍ਹਾਂ ਨੂੰ ਦੇਸ਼ਾਂ ਵਾਸੀਆਂ ਵੱਲੋਂ ਨਮਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸੰਬੋਧਨ ਜੈ ਸੀਆ ਰਾਮ ਦੇ ਨਾਲ ਆਰੰਭ ਕੀਤਾ। ਅੱਜ ਇਸ ਜੈਘੋਸ਼ ਦੀ ਗੂੰਜ ਪੂਰੇ ਵਿਸ਼ਵ 'ਚ ਹੈ। ਸਾਰੇ ਦੇਸ਼ ਵਾਸੀਆਂ, ਭਾਰਤ ਭਗਤਾਂ ਨੂੰ ਤੇ ਰਾਮ ਭਗਤਾਂ ਨੂੰ ਕੋਟੀ-ਕੋਟਿਨ ਵਧਾਈ। ਇਹ ਮੇਰੀ ਖੁਸ਼ਕਿਸਮਤੀ ਹੈ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੈਨੂੰ ਇਸ ਇਤਿਹਾਸਕ ਪਲ਼ ਦਾ ਗਵਾਹ ਬਣਨ ਦਾ ਮੌਕਾ ਦਿੱਤਾ। ਆਉਣਾ ਬੜਾ ਸੁਭਾਵਿਕ ਸੀ ਕਿਉਂਕਿ ਰਾਮ ਕਾਜ ਕੀਨ ਬਿਨ ਮੋਹਿ ਕਹਾਂ ਵਿਸ਼ਰਾਮ। ਭਾਰਤ ਅੱਜ ਭਗਵਾਨ ਭਾਸਕਰ ਸਾਹਮਣੇ ਸਰਯੂ ਕਿਨਾਰੇ ਇਕ ਨਵਾਂ ਅਧਿਆਏ ਦੀ ਰਚਨਾ ਕਰ ਰਿਹਾ ਹੈ। ਅੱਜ ਪੂਰਾ ਭਾਰਤ ਰਾਮਣੀ ਹੈ। ਹਰ ਮਨ ਦੀਪਮਈ ਹੈ। ਪੂਰਾ ਦੇਸ਼ ਰੋਮਾਂਚਿਤ ਹੈ। ਹਰਮਨ ਦੀਪ 'ਚ ਹੈ। ਸਦੀਆਂ ਦਾ ਇੰਤਜ਼ਾਰ ਸਮਾਪਤ ਹੋ ਗਿਆ ਹੈ। ਅੱਜ ਪੂਰਾ ਭਾਰਤ ਭਾਵੁਕ। ਸਦੀਆਂ ਦਾ ਇੰਤਜ਼ਾਰ ਅੱਜ ਖ਼ਤਮ।

ਜਿਸ ਆਤਮ ਭਾਨ ਦੀ ਜ਼ਰੂਰਤ ਸੀ, ਉਸ ਦਾ ਸ਼ੁੱਭ ਆਰੰਭ ਅੱਜ ਹੋਇਆ : ਭਾਗਵਤ

ਸੰਘ ਮੁਖੀ ਮੋਹਨ ਭਾਗਤਵ ਭੂਮੀ ਪੂਜਨ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਦੀਆਂ ਦੀ ਆਸ ਦੀ ਲਹਿਰ ਹੈ। ਆਨੰਦ ਦਾ ਛਿਣ ਹੈ, ਕਈ ਤਰ੍ਹਾਂ ਦਾ ਆਨੰਦ ਹੈ। ਇਕ ਸੰਕਲਪ ਲਿਆ ਸੀ ਪਰ ਮੈਨੂੰ ਯਾਦ ਹੈ ਉਦੋਂ ਕਿ ਸਾਡੇ ਸੰਘ ਦੇ ਸਰਸੰਘਚਾਲਕ ਬਾਲਾ ਸਾਹਬ ਦੇਵਰਸ ਜੀ ਨੇ ਇਹ ਗੱਲ ਸਾਨੂੰ ਸਾਰਿਆਂ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਚੇਤੇ ਕਰਵਾਈ ਸੀ। ਕਈ ਲੋਕਾਂ ਨੇ ਬਲੀਦਾਨ ਦਿੱਤੇ ਹਨ ਤੇ ਸੂਖਮ ਰੂਪ 'ਚ ਇੱਥੇ ਮੌਜੂਦ ਹਨ। ਅਜਿਹੇ ਵੀ ਹਨ ਜਿਹੜੇ ਇੱਥੇ ਆ ਨਹੀਂ ਸਕਦੇ। ਅਡਵਾਨੀ ਜੀ ਆਪਣੇ ਘਰ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ। ਪੂਰੇ ਦੇਸ਼ ਵਿਚ ਆਨੰਦ ਦੀ ਲਹਿਰ ਹੈ। ਸਦੀਆਂ ਦੀ ਆਸ ਪੂਰੀ ਹੋਣ ਦਾ ਆਨੰਦ ਹੈ। ਸਭ ਤੋਂ ਵੱਡਾ ਆਨੰਦ ਹੈ। ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਜਿਸ ਆਤਮ ਵਿਸ਼ਵਾਸ ਦੀ ਜ਼ਰੂਰਤ ਸੀ, ਜਿਸ ਆਤਮ ਭਾਨ ਦੀ ਜ਼ਰੂਰਤ ਸੀ, ਉਸ ਦਾ ਸ਼ੁੱਭ ਆਰੰਭ ਅੱਜ ਹੋ ਰਿਹਾ ਹੈ।