ਉਘੇ ਖੇਡ - ਪਰਮੋਟਰ ਭਜੀ ਚੂਹੜਚੱਕ ਕੈਨੇਡਾ , ਮੇਘੀ ਚੂਹੜਚੱਕ ਕੈਨੇਡਾ ਅਤੇ ਜੀਤਾ ਗਿੱਲ ਚੂਹੜਚੱਕ ਕੈਨੇਡਾ ਕਲੱਬ ਨੂੰ ਸਪੌਂਸਰ ਕਰਨਗੇ - ਕਾਕਾ ਸ਼ੇਖਦੌਲਤ

ਜਗਰਾਓਂ / ਲੁਧਿਆਣਾ, ਜੁਲਾਈ 2020 - ( ਮਨਜਿੰਦਰ ਗਿੱਲ ) - ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨ ਲਈ ਪੰਜਾਬ ਦੀ ਨਾਮਵਰ ਸਪੋਰਟਸ ਅਕੈਡਮੀ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜੀਲੈਂਡ ਜਗਰਾਉ ਨੂੰ ਉਘੇ ਖੇਡ ਪ੍ਰਮੋਟਰ ਜੀਤਾ ਗਿੱਲ ਚੂਹੜਚੱਕ ਯੂ ਐਸ ਏ, ਭਜੀ ਚੂਹੜਚੱਕ ਕਨੇਡਾ ਤੇ ਮੇਘੀ ਚੂਹੜਚੱਕ ਕਨੇਡਾ ਸਪੋਰਸਰ ਕਰਨਗੇ । ਇਹ ਜਾਣਕਾਰੀ ਕਲੱਬ ਦੇ ਕਬੱਡੀ ਕੋਚ ਕਾਕਾ ਸੇਖਦੌਲਤ ਨੇ ਦਿੰਦਿਆ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਪ੍ਰਵਾਸੀ ਵੀਰ ਗਿੱਲ,ਭਜੀ ਤੇ ਮੇਘੀ ਚੂਹੜਚੱਕ ਦੇ ਵਿਸੇਸ ਉਪਰਾਲੇ ਸਦਕਾ ਕਲੱਬ ਵੱਲੋਂ ਨਵੇ ਖਿਡਾਰੀਆਂ ਨੂੰ ਕਬੱਡੀ ਖੇਡਣ ਦਾ ਮੌਕਾ ਮਿਲੇਗਾ ਅਤੇ ਆਉਣ ਵਾਲੇ ਸੀਜਨ ਵਿੱਚ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜੀਲੈਂਡ ਜਗਰਾਉ ਨਾਮਵਰ ਕਬੱਡੀ ਕੱਪਾਂ ਆਪਣਾ ਪ੍ਰਦਰਸ਼ਨ ਕਰੇਗੀ । ਉਨ੍ਹਾਂ ਦੱਸਿਆ ਕਿ ਇਹ ਪ੍ਰਵਾਸੀ ਕਬੱਡੀ ਦੇ ਉਘੇ ਨਾਮਵਰ ਖਿਡਾਰੀ ਰਹਿ ਚੁੱਕੇ ਹਨ ਅਤੇ ਖਿਡਾਰੀਆਂ ਦੀਆਂ ਜਮੀਨੀ ਭਾਵਨਾਵਾਂ ਤੇ ਸਮੱਸਿਆਵਾਂ ਨੂੰ ਸਮਝਦੇ ਹੋਏ ਕਲੱਬ ਨੂੰ ਵਿਸ਼ੇਸ ਸਹਿਯੋਗ ਪਾ ਰਹੇ ਹਨ । ਕਾਕਾ ਸੇਖਦੌਲਤ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਕੋਚਿੰਗ ਕੈਂਪ ਸਫਲਤਾ ਨਾਲ ਚੱਲ ਰਿਹਾ ਹੈ । ਜਿਸ ਵਿੱਚ ਪੰਜਾਬ ਦੇ ਵੱਖ - ਵੱਖ ਪਿੰਡਾਂ - ਕਸਬਿਆਂ ਤੋਂ 80 ਦੇ ਕਰੀਬ ਨੌਜਵਾਨ ਸਿਖਲਾਈ ਲੈ ਰਹੇ ਹਨ । ਜਿਆਦਾਤਰ ਗਰੀਬ - ਪਰਿਵਾਰਾਂ ਦੀ ਸੰਘਰਸਮਈ ਜ਼ਿੰਦਗੀ ਵਿੱਚ ਉਠਕੇ ਆਏ ਖਿਡਾਰੀਆਂ ਦੀ ਰਿਹਾਇਸ , ਖੁਰਾਕ ਤੇ ਹੋਰ ਘਰੇਲੂ ਖਰਚ ਲਈ ਪ੍ਰਵਾਸੀ ਖੇਡ ਪ੍ਰਮੋਟਰ ਹਰਜੀਤ ਰਾਏ ਨਿਊਜੀਲੈਂਡ , ਮਨਜਿੰਦਰ ਸਹੋਤਾ ਨਿਊਜੀਲੈਂਡ , ਸਿੰਦਰ ਸਮਰਾ , ਮਾਣਾ ਅਟਵਾਲ , ਭਿੰਦਾ ਪਾਸਲਾ , ਵਾਹਿਗੁਰੂਪਾਲ ਸਿੰਘ ਮਨੀਲਾ , ਪ੍ਰਧਾਨ ਸੁਰਜਨ ਸਿੰਘ ਤੂਰ ਯੂ .ਕੇ, ਮੁਖਤਿਆਰ ਸਿੰਘ ਢਿੱਲੋ ਯੂ .ਕੇ, ਪ੍ਰਦੀਪ ਚੀਮਾ ਬੈਲਜੀਅਮ , ਇੰਦਰਜੀਤ ਜਰਮਨ, ਲਵਦੀਪ ਚੀਮਾ ਬੈਲਜੀਅਮ,ਇਕਬਾਲ ਬੋਦਲ , ਮਨ ਸੇਖਦੌਲਤ ਕਨੇਡਾ ਦਾ ਵੱਡਾ ਯੋਗਦਾਨ ਹੈ । ਉੱਥੇ ਕਲੱਬ ਦਾ ਹਰ ਪੱਖੋ ਸਾਥ ਦੇਣ ਲਈ ਖੇਡ - ਪਰਮੋਟਰ ਮੋਹਰੀ ਭੂਮਿਕਾ ਨਿਭਾਉਦੇ ਹਨ । ਕਾਕਾ ਸੇਖਦੌਲਤ ਨੇ ਕਿਹਾ ਕਿ ਪ੍ਰਵਾਸੀ ਖੇਡ -ਪਰਮੋਟਰਾਂ ਦੀਆਂ ਕਿਰਤ - ਕਮਾਈਆਂ ਦਾ ਇੱਕ - ਇੱਕ ਪੈਸਾ ਮਾਂ ਖੇਡ ਕਬੱਡੀ ਨੂੰ ਸਮਰਪਿਤ ਤੇ ਖਿਡਾਰੀਆਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਸੇਵਾ ਵਿੱਚ ਲਗਾਇਆ ਜਾ ਰਿਹਾ ਹੈ । ਸਿਖਲਾਈ ਕੈਂਪ ਪੈਸਾ ਕਮਾਉਣ ਲਈ ਨਹੀਂ ਲਗਾਇਆ , ਸਗੋ ਨੌਜਵਾਨ ਖਿਡਾਰੀਆਂ ਦੇ ਹੁਨਰ ਤੇ ਗੁਣਾਂ ਨੂੰ ਤਲਾਸ ਕੇ , ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਲਈ ਕੇਵਲ ਸੇਵਾ ਭਾਵਨਾ ਕੀਤੀ ਜਾ ਰਹੀ ਹੈ । ਕਾਕਾ ਸ਼ੇਖਦੌਲਤ ਨੇ ਦਵਿੰਦਰ ਚਾਹਲ ਜਗਰਾਓਂ ਦਾ ਕਬੱਡੀ ਕਲੱਬ ਨੂੰ ਯੋਗਦਾਨ ਦੇਣ ਲਈ ਧੰਨਵਾਦ ਵੀ ਕੀਤਾ।