You are here

ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਸਿੱਖਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਛੱਡ ਕੇ ਪ੍ਰਾਈਵੇਟ ਲਿਮਿਟਡ ਅਕਾਲੀ ਦਲ ਬਣਿਆ - ਪਰਮਿੰਦਰ  ਢੀਂਡਸਾ

ਵੱਖ ਵੱਖ ਪਾਰਟੀਆਂ ਦੇ ਅੱਧੀ ਦਰਜਨ ਦੇ ਕਰੀਬ  ਵਰਕਰ ਹੋਏ ਪਾਰਟੀ ਚ' ਸ਼ਾਮਲ 

ਮਹਿਲ ਕਲਾਂ /ਬਰਨਾਲਾ -ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)-

ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਸਾਂਝ ਕਿਸੇ ਤੋਂ ਭੁੱਲੀ ਨਹੀਂ ਪਰ ਅਸੀਂ ਅਕਾਲੀ ਦਲ ਦੀ ਵਿਚਾਰਧਾਰਾ ਉੱਪਰ ਡੱਟ ਕੇ ਪਹਿਰਾ ਦੇਣ ਦੀ ਹਮੇਸ਼ਾ ਹੀ ਗੱਲ ਕੀਤੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਮਹਿਲ ਕਲਾਂ ਹਲਕੇ ਦੇ ਵੱਖ ਵੱਖ ਪਿੰਡਾਂ ਸਹੌਰ ,ਮਹਿਲ ਖ਼ੁਰਦ ਅਤੇ ਮਹਿਲ ਕਲਾਂ ਵਿਖੇ ਢੀਂਡਸਾ ਪਰਿਵਾਰ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਨੇੜਲੇ ਵਰਕਰਾਂ ਦੇ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ ) ਅਕਾਲੀ ਦਲ ਦੇ ਸਿਧਾਂਤਾਂ ਦੀ ਗੱਲ ਕਰਦਾ ਹੈ ਜਦਕਿ ਮੌਜੂਦਾ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਸਿੱਖਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਛੱਡ ਕੇ ਪ੍ਰਾਈਵੇਟ ਲਿਮਿਟਡ ਅਕਾਲੀ ਦਲ ਬਣ ਗਿਆ ਹੈ । ਪਰ ਰਾਜ ਸਭਾ ਮੈਂਬਰ ਸਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਅਕਾਲੀ ਦਲ ਸਿੱਖਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਲਈ ਉਨ੍ਹਾਂ ਦੇ ਨਾਲ ਡੱਟ ਕੇ ਪਹਿਰਾ ਦੇਵੇਗਾ । ਇਸ ਲਈ ਭਾਵੇਂ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਮੈਂ ਹਮੇਸ਼ਾ ਤਿਆਰ ਰਹਾਂਗਾ । ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਜਥੇਬੰਦਕ ਢਾਂਚਾ ਪੂਰਨ ਲੋਕਤੰਤਰ ਤਰੀਕੇ ਨਾਲ ਪਹਿਲਾ  ਮੈਂਬਰਸ਼ਿਪ ਭਰਤੀ ਫਿਰ ਡੈਲੀਗੇਟ ਬਣਨ ਉਪਰੰਤ ਹੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਸਿਆਸੀ ਪਤਨ ਹੋ ਚੁੱਕਿਆ ਹੈ , ਜਿਸ ਕਾਰਨ ਅਕਾਲੀ ਦਲ (ਬ)  ਦੇ ਕਈ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਡੈਮੋਕੈਟਿ੍ਕ  ਵਿੱਚ ਆਉਣ ਲਈ ਤਿਆਰ ਬਰ ਤਿਆਰ ਬੈਠੇ ਹਨ । ਸ਼੍ਰੋਮਣੀ ਕਮੇਟੀ ਚੋਣਾਂ ਦੇ ਸਬੰਧ ਵਿਚ ਉਨ੍ਹਾਂ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਮੈਦਾਨ ਚ ਉਤਾਰੇ ਗਏ ਉਮੀਦਵਾਰ ਸਾਫ ਸੁਥਰੀ ਅਕਸ ਤੇ ਲੋਕਾਂ ਦੇ ਦੁੱਖ ਤਕਲੀਫ ਨੂੰ ਜਾਣਨ ਵਾਲਾ ਹੋਵੇਗਾ ਅਤੇ  ਉਸ ਨੂੰ  ਸਭ ਤੋਂ ਪਹਿਲਾਂ ਸਾਨੂੰ ਇਕ ਐਫੀਡੈਵਿਟ ਦੇਣਾ ਪਵੇਗਾ  ਜਿਸ ਵਿੱਚ ਉਹ  ਲਿਖ ਕੇ ਦੇਵੇਗਾ  ਕਿ ਉਹ  ਸਰਪੰਚ, ਪੰਚ, ਐਮ ਸੀ ਸਮੇਤ ਹੋਰ ਕਿਸੇ ਵੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ। 

ਅਖੀਰ ਵਿੱਚ ਵੱਖ ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਡੈਮੋਕ੍ਰੇਟਿਕ ਵਿੱਚ ਸ਼ਾਮਲ ਹੋਏ ਅਮਰਜੀਤ ਸਿੰਘ ਬੱਸੀਆਂ ਵਾਲੇ, ਸਵਰਨ ਸਿੰਘ ਕੈਂਥ, ਗੁਰਮੇਲ ਸਿੰਘ ਦਿਓਲ, ਗੁਰਮੇਲ ਸਿੰਘ ਮੇਲੀ, ਮੱਲ ਸਿੰਘ ਘੜੀ ਵਾਲੇ ਬਿੰਦਰ ਸਿੰਘ (ਸ਼ਹੀਦ ਬਾਬਾ ਜੰਗ ਸਿੰਘ )ਦੇ ਪਰਿਵਾਰ ਵਿੱਚੋਂ ਸ਼ਾਮਲ ਹੋਏ ਵਰਕਰਾਂ ਦਾ ਢੀਂਡਸਾ ਨੇ ਸਿਰਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ।ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਇਕ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ । ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ  ਚੇਅਰਮੈਨ ਅਜੀਤ ਸਿੰਘ ਕੁਤਬਾ ,ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ, ਨੰਬਰਦਾਰ ਪੰਚ ਗੁਰਪ੍ਰੀਤ ਸਿੰਘ ਚੀਨਾ ,ਹਰੀ ਸਿੰਘ ਕਟੈਰੀਆ,  ਸੁਰਿੰਦਰ ਸਿੰਘ ਕਟੈਰੀਆ ਆੜ੍ਹਤੀਆ, ਰਾਕੇਸ਼ ਕੁਮਾਰ ਪਾਲੀ ,ਲੱਭੂ ਰਾਮ, ਹੀਰਾ ਲਾਲ ,ਪੰਨਾ ਮਿੱਤੂ ,ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ, ਜਗਸੀਰ ਸਿੰਘ ਭੋਲਾ ਛੀਨੀਵਾਲ ਕਲਾਂ, ਹਰਦੇਵ ਸਿੰਘ ਜਵੰਧਾ ਕੁਰੜ, ਰਵਿੰਦਰ ਸਿੰਘ ਰੰਮੀ ਢਿੱਲੋਂ ,ਕਰਨੈਲ ਸਿੰਘ ਢੈਅਪੀ  ਵਾਲੇ , ,ਮੱਖਣ ਸਿੰਘ ਤੱਪੇਗਾ ,ਬੰਤ ਸਿੰਘ ਕੁਤਬਾ ਫੌਜੀ ਜਗਰੂਪ ਸਿੰਘ ਰਾਜਿੰਦਰ ਸਿੰਘ, ਪੰਚ ਹਾਕਮ ਸਿੰਘ ,ਹਾਕਮ ਸਿੰਘ ਸੋਢਾ ਬਲਜੀਤ ਸਿੰਘ,ਹਰਗੁਣ ਸਿੰਘ ਗਾਗੇਵਾਲ, ਸਾਬਕਾ ਸਰਪੰਚ ਰਾਜਾ ਬੀਹਲਾ, ਆਦਿ ਹਾਜ਼ਰ ਸਨ ।