ਮਿਸ਼ਨ ਫ਼ਤਹਿ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਮੁਫ਼ਤ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ 

ਗ੍ਰਾਮ ਪੰਚਾਇਤ ਮਹਿਲ ਕਲਾਂ ਦੇ ਸਰਪੰਚ ਬਲੌਰ ਸਿੰਘ ਤੋਤੀ ਅਤੇ ਸਮੂਹ ਮੈਂਬਰ ਸਾਹਿਬਾਨਾਂ ਨੇ ਕੀਤਾ  ਡਾਕਟਰਾਂ ਦਾ ਸਨਮਾਨ।

ਮਹਿਲ ਕਲਾਂ /ਬਰਨਾਲਾ-ਜੁਲਾਈ 2020 -( ਗੁਰਸੇਵਕ ਸਿੰਘ ਸੋਹੀ )-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ,, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਅਤੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਦੀ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਗਾਈਡ ਲਾਈਨਾਂ ਨੂੰ ਮੁੱਖ ਰੱਖਦਿਆਂ  ਪੂਰੇ ਪੰਜਾਬ ਦੇ ਸਾਰਿਆਂ ਬਲਾਕਾਂ ਵਿੱਚ ਫਰੀ ਮਾਸਕ ਅਤੇ ਸੈਨੇਟਾਈਜ਼ਰ 21 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ ਹੈ l ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਦੀ ਅਗਵਾਈ ਹੇਠ 11000 ਹਜ਼ਾਰ ਦੇ ਕਰੀਬ ਫਰੀ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਬੱਸ ਸਟੈਂਡ ਮਹਿਲ ਕਲਾਂ ਵਿਖੇ ਵਿਸ਼ੇਸ਼ ਸਟਾਲ ਲਗਾ ਕੇ  ਵੰਡੇ ਗਏ। ਜਿਸ ਦਾ ਉਦਘਾਟਨ ਸਰਪੰਚ ਬਲੌਰ ਸਿੰਘ ਤੋਤੀ ਅਤੇ ਮਹਿਲ ਕਲਾਂ ਥਾਣੇ ਦੇ ਐਸਐਚਓ ਜਸਵਿੰਦਰ ਕੌਰ ਅਤੇ ਸਬ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਕੀਤਾ ਗਿਆ ।ਐਸਐਚਓ ਸਤਨਾਮ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਮ,ਪੀ,ਏ,ਪੀ ਦੇ ਡਾਕਟਰਾਂ ਵੱਲੋਂ ਫਰੀ ਮਾਸਕ ਅਤੇ ਸੈਨੇਟਾਏੇਜਰ ਵੰਡਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ।ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਫਰੀ ਮਾਸਕ ਵੰਡੇ ਜਾਣਾ ਮਹਿਲ ਕਲਾਂ ਦੀ ਧਰਤੀ ਤੇ ਇੱਕ ਵਿਸ਼ੇਸ਼ ਉਪਰਾਲਾ ਹੈ।ਜਿਸ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ । ਸਰਪੰਚ ਬਲੌਰ ਸਿੰਘ ਤੋਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਫਰੀ ਮਾਸਕ ਵੰਡਣ ਦਾ ਕੰਮ ਕਰ ਰਹੇ ਡਾਕਟਰ ਸਾਹਿਬਾਨਾਂ ਦਾ ਜਿੱਥੇ ਅਸੀਂ ਸ਼ੁਕਰੀਆ ਅਦਾ ਕਰ ਰਹੇ ਹਾਂ, ਉੱਥੇ ਅੱਜ ਅਸੀਂ ਇਹਨਾਂ ਦੀ ਡਾਕਟਰੀ ਟੀਮ ਨੂੰ ਸਨਮਾਨ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ ਜਿਨ੍ਹਾਂ ਨੇ 11000 ਹਜ਼ਾਰ ਦੇ ਕਰੀਬ ਸਾਡੇ ਲੋਕਾਂ ਨੂੰ ਫਰੀ ਮਾਸਕ ਵੰਡ ਕੇ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ । ਜ਼ਿਲ੍ਹਾ ਕਮੇਟੀ ਮੈਂਬਰ ਡਾ ਕੇਸਰ ਖ਼ਾਨ ਮਾਂਗੇਵਾਲ,ਬਲਾਕ ਪ੍ਰਧਾਨ ਡਾ ਜਗਜੀਤ ਸਿੰਘ ਕਾਲਸਾ ,ਬਲਾਕ ਸਕੱਤਰ ਡਾ ਸੁਰਜੀਤ ਸਿੰਘ ਛਾਪਾ ਅਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਨੇ ਸਾਂਝੇ ਤੌਰ ਤੇ  ਨੇ ਕਿਹਾ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ 25 ਜੁਲਾਈ ਨੂੰ ਬਲਾਕ ਮਹਿਲ ਕਲਾਂ ਦੇ ਬੱਸ ਸਟੈਂਡ ਤੋਂ ਲੰਘ ਰਹੇ ਹਰ ਇੱਕ ਰਾਹੀ ਨੂੰ ਚਾਹੇ ਉਹ ਬੱਸਾਂ ਵਿੱਚ ਹੋਣ ਜਾਂ ਪੈਦਲ ਜਾ ਰਹੇ ਹੁੋਣ,ਉਹ ਸਕੂਟਰ,ਮੋਟਰਸਾਈਕਲ, ਕਾਰ, ਜੀਪ, ਟਰੱਕ, ਬੱਸ ,ਸਾਈਕਲ ਆਦਿ ਤੇ ਜਾ ਰਹੇ ਵਿਅਕਤੀਆਂ ਨੂੰ ਫ਼ਰੀ ਮਾਸਕ ਵੰਡੇ ਹਨ । ਬਲਾਕ ਮੀਤ ਪ੍ਰਧਾਨ ਡਾ ਨਾਹਰ ਸਿੰਘ, ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ,ਚੇਅਰਮੈਨ ਡਾਕਟਰ  ਬਲਿਹਾਰ ਸਿੰਘ ਗੋਬਿੰਦਗੜ੍ਹ , ਡਾ ਗੁਰਭਿੰਦਰ ਸਿੰਘ ਗੁਰੀ ਨੇ ਕਿਹਾ ਕਿ ਅਸੀਂ ਮਹਿਲਕਲਾਂ ਬੱਸ ਸਟੈਂਡ ਤੇ ਸਾਰੇ ਦੁਕਾਨਦਾਰਾਂ ਨੂੰ ਵੀ ਡੋਰ ਟੂ ਡੋਰ ਜਾ ਕੇ ਵੀ ਫਰੀ ਮਾਸਕ ਵੰਡੇ ਹਨ । ਇਸ ਫਰੀ ਮਾਸਕ ਵੰਡ ਸਮਾਗਮ ਨੂੰ ਜਿੱਥੇ ਲੋਕਾਂ ਨੇ ਖੁਸ਼ੀ ਅਤੇ ਹੌਸਲੇ ਨਾਲ ਪ੍ਰਵਾਨ ਕੀਤਾ, ਉੱਥੇ ਫਰੀ ਮਾਸਕ ਲੈਣ ਵਾਲਿਆਂ ਦੇ ਚਿਹਰਿਆਂ ਉੱਪਰ ਇੱਕ ਵਿਸ਼ੇਸ਼ ਮੁਸਕਾਨ ਦੇਖੀ ਗਈ । ਇਸ ਸਮਾਗਮ ਵਿੱਚ ਡਾ ਸੁਖਪਾਲ ਸਿੰਘ , ਡਾ ਧਰਵਿੰਦਰ ਸਿੰਘ, ਡਾ ਜਸਵੀਰ ਸਿੰਘ ਜੱਸੀ, ਡਾਕਟਰ ਬਲਦੇਵ ਸਿੰਘ ,ਡਾ ਮੁਹੰਮਦ ਸ਼ਕੀਲ ਅਤੇ ਡਾ ਮੁਕਲ ਸ਼ਰਮਾ ਆਦਿ ਹਾਜ਼ਰ ਸਨ ।