ਦੇ ਗੱਫੇ ਲੈਣ ਵਾਲੇ ਪਿੰਡਾ ਨੂੰ ਕਾਂਗਰਸ ਰਾਜ ਚ ਨਸੀਬ ਹੋਈਆ ਚੁੱਟਕੀ ਭਰ ਗ੍ਰਾਂਟਾਂ

*ਇੱਕੋਦਮ ਹੋਈ ਪਿੰਡਾਂ ਚ  ਬਿੱਟੂ ਦੀ ਆਮਦ ਨੇ ਛੇੜੀ ਵੋਟਰਾਂ ਚ ਨਵੀਂ ਚਰਚਾ* 
* ਇਆਲੀ ਅੱਜ ਵੀ ਵਿਚਰ ਰਿਹਾ ਹੈ  ਹਲਕੇ ਦਾਖਾ ਦੇ ਵੋਟਰ ਚ *

ਚੌਕੀਮਾਨ  (ਨਸੀਬ ਸਿੰਘ ਵਿਰਕ)  ਲੋਕ ਸਭਾ ਹਲਕਾ ਲੁਧਿਆਣੇ ਦੀ ਧਰਤੀ ਦਾ ਨਾਮੀ ਹਲਕਾ, ਹਲਕਾ ਦਾਖਾ  ਜਿੱਥੇ ਪਿੱਛਲੇ ਸਾਲਾਂ ਦੌਰਾਨ ਹਲਕੇ ਦਾਖਾ ਦੇ ਸਾਬਕਾ ਵਿਧਾਇਕ  ਸ: ਮਨਪ੍ਰੀਤ ਸਿੰਘ ਇਆਲੀ  ਨੇ ਆਪਣੇ ਕਾਰਜ ਕਾਲ ਦੌਰਾਨ ਐਨੀਆ ਵੱਡੀਆ ਗ੍ਰਾਟਾਂ  ਦੇ ਗੱਫੇ ਪਿੰਡਾ ਦੀਆ ਪੰਚਾਇਤਾ ਨੂੰ ਦਿੱਤੇ ਕਿ  ਵੋਟਰ ਸ: ਮਨਪ੍ਰੀਤ ਸਿੰਘ ਇਆਂਲੀ ਨੂੰ ਗ੍ਰਾਟਾ ਦੇ ਜਾਦੂਗਰ ਦੇ ਨਾਲ ਨਾਲ ਵਿਕਾਸ ਪੁਰਸ਼ ਦੇ ਨਾਮ ਨਾਲ ਵੀ ਜਾਨਣ ਲੱਗੇ  ,ਇਆਲੀ ਦੀਆਂ ਦਿੱਤੀਆਂ ਗ੍ਰਾਂਟਾ ਨਾਲ ਇਆਲੀ ਵੱਲੋਂ ਚਲਾਏ ਵਿਕਾਸ ਕਾਰਜਾ ਦੀ ਕਰੰਡੀ ਨਿਰਵਿਘਨ ਖੜਕਦੀ ਰਹਿੰਦੀ ਸੀ ਤਦ ਹੀ ਹਲਕਾ ਦਾਖਾ ਇੱਕ ਵੇਖਣਯੋਗ  ਇਲਾਕਾ ਅਖਵਾਉਣ ਲੱਗਾ ਸੀ  ।  ਪਰ ਕਾਂਗਰਸ ਸਰਕਾਰ ਦੇ  ਰਾਜ ਭਾਗ ਸੰਭਾਲਣ ਤੋਂ ਕੁੱਝ ਸਮੇਂ ਬਾਅਦ ਹੀ ਹਰ ਪਾਸੇ ਹੀ ਹਹਾਕਾਰ ਮੱਚ ਗਈ ਸੀ । ਕਾਂਗਰਸ ਦੀ ਕਾਰਜਸ਼ੈਲੀ ਤੋਂ ਨਾ ਕੋਈ ਅਧਿਕਾਰੀ, ਨਾ ਕੋਈ ਗਰੀਬ ਅਤੇ ਨਾ ਕੋਈ  ਅਫਸਰਸ਼ਾਹੀ ਖੁਸ਼ ਵੇਖੀ ਜਾ ਸਕਦੀ ਹੈ ਜਿੱਥੇ ਪੰਜਾਬ ਦੇ ਲੋਕਾਂ ਦਾ ਇਹ ਹਾਲ ਹੈ ਉੱਥੇ ਹੀ ਹਲਕੇ ਦਾਖੇ ਦੇ ਵਿਕਾਸ ਕਾਰਜਾ ਨੂੰ  ਵੀ ਐਸੀਆਂ ਪੱਕੀਆਂ ਬਰੈਕਾ ਲੱਗੀਆਂ  ਕਿ ਵਿਕਾਸ ਕਾਰਜਾ ਨੂੰ ਜਰ (ਜੰਗ) ਲੱਗ ਗਈ ।  ਹੁਣ ਚੋਣ ਸਰਗਮਰੀ ਦਾ ਮੌਸਮ ਭਖ ਰਿਹ ਹੈ ਜਿਸ ਵਿੱਚ ਹਰ ਸਿਆਸੀ  ਲੀਡਰ ਆਪਣੀਆਂ ਰੋਟੀਆਂ  ਸੇਕ ਕੇ ਮਜੇ ਨਾਲ ਚਬਾ ਰਿਹਾ ਹੈ ਇਸ ਤਰ੍ਹਾ ਸਿਆਸੀ ਰੋਟੀਆ ਸੇਕਣ ਚ ਲੋਕ ਸਭਾ ਹਲਕਾ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੀ  ਆਪਣੀ ਟੀਮ ਸਮੇਤ ਰੋਟੀਆ ਸੇਕਣ ਚ ਪਹਿਲੇ ਸਥਾਨ ਤੇ ਵੇਖਿਆ ਜਾ ਸਕਦਾ ਹੈ ਅੱਜ ਕੱਲ ਸ੍ਰੀ ਰਵਨੀਤ ਬਿੱਟੂ  ਆਪਣੀ ਵੋਟ ਬੈਂਕ ਨੂੰ ਮਜਬੂਤ ਕਰਨ ਲਈ ਵੱਡੀਆ ਗ੍ਰਾਟਾ ਪ੍ਰਾਪਤ ਕਰਨ ਵਾਲੇ ਹਲਕੇ ਦਾਖੇ ਦੇ ਪਿੰਡਾ ਨੂੰ  ਚੁਟਕੀਆ ਨਾਲ ਛੋਟੀਆਂ-ਛੋਟੀਆਂ ਗ੍ਰਾਂਟਾ ਦੇਕੇ ਭਰਮਾਉਣ ਲੱਗੇ ਹਨ ,ਬਿੱਟੂ ਦੀਆਂ ਇਹ ਗ੍ਰਾਟਾ ਅੱਜ ਕੱਲ ਚਰਚਾ ਚ ਹਨ ਵੋਟਰਾ ਦਾ ਮੰਨਣਾ ਹੈ ਕਿ  ਜਦੋ ਇਆਂਲੀ ਵੱਡੀਆ ਗ੍ਰਾਟਾ ਦੇ ਕੇ ਵਿਕਾਸ ਕਾਰਜ ਕਰਵਾਉਂਦਾ ਰਿਹਾ ਹੈ ਮੈਂਬਰ ਪਾਰਲੀਮੈਂਟ ਬਿੱਟੂ ਵੱਡੀਆਂ ਗਾਂ੍ਰਟਾ  ਕਿਉ ਤਕਸੀਮ ਨਹੀ ਕਰ ਰਿਹਾ ,ਇੱਥੇ ਹੀ ਇਹ ਵੀ ਚਰਚਾ ਹੈ ਕਿ ਬਿੱਟੂ ਹੁਣ ਹੀ ਪਿੰਡਾਂ ਚ ਮੀਟਿੰਗਾਂ ਕਰਕੇ  ਲੋਕ ਦੁੱਖ ਸੁਨਣ ਲਈ ਬੋਹੜਿਆ ਹੈ ਪਹਿਲਾ ਕਿੱਥੇ ਸੀ  ।  ਬਿੱਟੂ ਦੀ ਹੁੰਦੀ ਇਹ ਚਰਚਾ ਸਾਫ ਦਰਸਾ ਰਹੀ ਹੈ ਕਿ  ਲੋਕ ਸਭਾ ਚੋਣਾਂ ਚ ਵੋਟਰ ਕਿਸ ਪਾਸੇ ਭੁਗਣਤ ਲਈ ਪੱਬਾਂ ਭਾਰ ਹੋਏ ਬੈਠੇ ਹਨ ।