ਬੰਗਾਲ ਤੋਂ ਕਸਬਾ ਮਹਿਲ ਕਲਾਂ ਆਏ ਪ੍ਰਵਾਸੀ ਮਜ਼ਦੂਰ ਨੂੰ ਹੋਇਆ ਕਰੋਨਾ 

ਮਹਿਲ ਕਲਾਂ -ਬਰਨਾਲਾ-ਜੁਲਾਈ 2020  (ਗੁਰਸੇਵਕ ਸਿੰਘ ਸੋਹੀ) - ਸਥਾਨਕ ਕਸਬੇ ਅੰਦਰ ਖਿਆਲੀ ਰੋਡ ਸੜਕ 'ਤੇ ਸਰਾਬ ਦੇ ਠੇਕੇ ਨਾਲ ਅਹਾਤੇ ਚ  ਕੰਮ ਕਰਨ ਲਈ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਕਰੋਨਾ ਪਾਜੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ .ਐਚ. ਸੀ ਹਸਪਤਾਲ ਮਹਿਲ ਕਲਾਂ ਦੇ ਨੋਡਲ ਅਫ਼ਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ 26ਸਾਲਾ ਨੋਜਵਾਨ 12 ਜੁਲਾਈ ਨੂੰ ਬੰਗਾਲ ਤੋਂ ਮਹਿਲ ਕਲਾਂ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ 13 ਜੁਲਾਈ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਚੋ ਸੈਪਲ ਲੈ ਕੇ ਕੋਵਿਡ-19ਜਾਚ ਲਈ ਭੇਜਿਆ ਗਿਆ ਸੀ। ਜਿਸ ਦੀ ਰਿਪੋਰਟ ਪਾਜੀਟਿਵ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਕਰੋਨਾ ਪੀੜਤ ਇਸ ਵਿਅਕਤੀ ਨੂੰ ਇਲਾਜ ਲਈ  ਸੋਹਲ ਪੱਤੀ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ। ਇਸੇ ਤਰਾਂ ਪਿਛਲੇ ਦਿਨੀ ਪਿੰਡ ਮੂੰਮ ਦੇ ਇਕ ਵਿਅਕਤੀ ਦੀ ਰਿਪੋਰਟ ਪੋਜਟਿਵ ਆਈ ਸੀ, ਉਸ ਵਿਅਕਤੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਸਨਾਖਤ ਕਰਕੇ ਕੋਵਿਡ-19 ਜਾਚ ਕੀਤੀ ਗਈ ਹੈ। ਇਸ ਸਬੰਧੀ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਡੀ ਐਸ ਪੀ ਬਾਘਾਪੁਰਾਣਾ( ਮੋਗਾ ) ਦਾ ਪਰਿਵਾਰ ਪਿੰਡ ਮੂੰਮ ਦੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਚ ਆਇਆ ਸੀ ,ਜਿਨ੍ਹਾਂ ਤੋਂ ਬਾਅਦ ਸੀ ਐਚ ਸੀ ਹਸਪਤਾਲ ਮਹਿਲ ਕਲਾਂ ਵਿਖੇ ਡੀ ਐਸ ਪੀ ਬਾਘਾਪੁਰਾਣਾ ਦੀ ਪਤਨੀ ਅਤੇ ਪੁੱਤਰ ਦੇ ਸੈਂਪਲ ਲੈ ਕੇ ਕੋਵਿਡ -19 ਜਾਚ ਲਈ ਭੇਜੇ ਗਏ ਸਨ', ਜਿਨ੍ਹਾਂ ਦੀ ਰਿਪੋਰਟ ਪਾਜੀਟਿਵ ਆਈ ਹੈ ਅਤੇ ਡੀ ਐਸ ਪੀ ਬਾਘਾਪੁਰਾਣਾ ਮੋਗਾ ਨੇ ਵੀ ਆਪਣੀ ਰਿਪੋਰਟ ਬਾਘਾਪੁਰਾਣਾ ਵਿਖੇ ਕਰਵਾਈ ਗਈ ਹੈ।