ਅਕਾਲ ਤਖ਼ਤ ਦੇ ਜਥੇਦਾਰ ਨੇ 267 ਪਾਵਨ ਸਰੂਪ ਘੱਟ ਹੋਣ ਦੇ ਮਾਮਲੇ ਸੰਬੰਧੀ ਰਿਕਾਰਡ ਸੀਲ ਕਰਵਾਇਆ

ਅੰਮ੍ਰਿਤਸਰ, ਜੁਲਾਈ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ 'ਚੋਂ 267 ਪਾਵਨ ਸਰੂਪ ਘੱਟ ਪਾਏ ਜਾਣ ਦੇ ਮਾਮਲੇ ਦੀ ਜਾਂਚ ਸ਼੍ਰੋਮਣੀ ਕਮੇਟੀ ਵਲੋਂ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਸੇਵਾ ਮੁਕਤ ਸਿੱਖ ਜੱਜ ਤੋਂ ਕਰਵਾਉਣ ਦੀ ਅਪੀਲ ਤੋਂ ਬਾਅਦ ਅੱਜ ਜਥੇਦਾਰ ਦੇ ਹੁਕਮ 'ਤੇ ਉਨ੍ਹਾਂ ਦੇ ਸਕੱਤਰੇਤ ਸਟਾਫ਼ ਵਲੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਇਸ ਮਾਮਲੇ ਨਾਲ ਸੰਬੰਧਿਤ ਸਾਰਾ ਰਿਕਾਰਡ ਸੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਸਕੱਤਰੇਤ ਦੇ ਇੰਚਾਰਜ ਸੁਧਾਰ ਜਸਪਾਲ ਸਿੰਘ ਢੱਡੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵਰਪਾਲ ਸਮੇਤ ਹੋਰ ਹਾਜ਼ਰ ਸਨ। ਉਨ੍ਹਾਂ ਨੇ ਦੱਸਿਆ ਕੇ ਰਿਕਾਰਡ ਸੀਲ ਕਰਨ ਦੀ ਕਾਰਵਾਈ ਜਥੇਦਾਰ ਸਾਹਿਬ ਦੇ ਆਦੇਸ਼ 'ਤੇ ਕੀਤੀ ਗਈ ਹੈ ਤਾਂ ਕਿ ਜਾਂਚ ਦੌਰਾਨ ਰਿਕਾਰਡ ਨਾਲ ਕੋਈ ਛੇੜਛਾੜ ਨਾ ਹੋ ਸਕੇ।