You are here

ਸਾਬਾਕਾ ਫ਼ੌਜੀ ਛੇ ਵਾਰ ਦੇ ਸਕਣਗੇ ਪੀਸੀਐੱਸ ਪ੍ਰੀਖਿਆ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਮੁੱਖ ਮੰਤਰੀ ਨੇ ਸਾਬਕਾ ਫ਼ੌਜੀਆਂ ਲਈ ਪੀਸੀਐੱਸ ਦੀ ਪ੍ਰੀਖਿਆ 'ਚ ਬੈਠਣ ਦੇ ਮੌਕੇ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਿਵਲ ਸੇਵਾ ਸੰਯੁਕਤ ਮੁਕਾਬਲਾ ਪ੍ਰੀਖਿਆ ਵਿਚ ਮੌਕਿਆਂ ਦੀ ਗਿਣਤੀ ਵਿਚ ਇਹ ਵਾਧਾ ਹੁਣ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਦਿੱਤੇ ਜਾਣ ਵਾਲੇ ਮੌਕਿਆਂ ਦੇ ਪੈਟਰਨ ਅਨੁਸਾਰ ਕੀਤਾ ਗਿਆ ਹੈ। ਇਸ ਮਨਜ਼ੂਰੀ ਨਾਲ ਜਨਰਲ ਸ਼੍ਰੇਣੀਆਂ ਦੇ ਸਾਬਕਾ ਫ਼ੌਜੀ ਉਮੀਦਵਾਰਾਂ ਨੂੰ ਮੌਜੂਦਾ ਸਮੇਂ ਮਿਲਣ ਵਾਲੇ ਚਾਰ ਮੌਕਿਆਂ ਦੀ ਥਾਂ ਹੁਣ ਛੇ ਮੌਕੇ ਮਿਲਣਗੇ। ਪੱਛੜੀ ਸ਼ੇ੍ਣੀ ਦੇ ਸਾਬਕਾ ਫ਼ੌਜੀ ਉਮੀਦਵਾਰਾਂ ਲਈ ਚਾਰ ਮੌਕਿਆਂ ਨੂੰ ਵਧਾ ਕੇ ਨੌਂ ਮੌਕੇ ਕਰ ਦਿੱਤਾ ਗਿਆ ਹੈ ਜਦਕਿ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਸਾਬਕਾ ਫ਼ੌਜੀਆਂ ਲਈ ਅਣਗਿਣਤ ਮੌਕੇ ਕਰ ਦਿੱਤੇ ਗਏ ਹਨ। ਇਸ ਵਿਚ ਸਾਬਕਾ ਫ਼ੌਜੀਆਂ ਦੀ ਭਰਤੀ ਦੇ 1982 ਦੇ ਨਿਯਮਾਂ ਦੇ ਰੂਲ-5 ਦੀ ਤਰੁੱਟੀ ਵੀ ਦੂਰ ਹੋ ਜਾਵੇਗੀ।