ਕਿਸੇ ਵੀ ਕਿਸਮ ਦੀ ਤਾਕਤ ਦੀ ਆਕੜ ਵਿੱਚ ਮਾਨਸਿਕ ਰੋਗੀ ਹੋਇਆਂ ਲਈ ਸੁਨੇਹਾ- ਵਿਕਾਸ ਸਿੰਘ ਮਠਾੜੂ

ਜੇ ਧਰਤੀ ਉੱਪਰਲੇ ਆਕਾਸ਼ ਦੀ ਇੱਕ ਫੁੱਟਬਾਲ ਗਰਾਉਂਡ ਬਰਾਬਰ ਤੁਲਨਾ ਕਰ 

ਲਈ ਜਾਵੇਂ ( ਸਿਰਫ ਮੰਨ ਲਓ ) ਤੇ ਉਸ ਗਰਾਉਂਡ ਵਿਚ ਡਿੱਗੀ ਇੱਕ ਪੈਂਸਲ 

ਦੀ ਨੋਕ ਦੇ ਬਰਾਬਰ ਥਾਂ ਤੋਂ ਵੀ ਘੱਟ ਜਿੰਨੀ ਥਾਂ ( ਜੋ ਕਿ ਅਸਲ ਵਿਚ ਨਾ-ਮਾਤਰ 

ਥਾਂ ) ਹੋਵੇਗੀ ' ਮਿਲਕੀ ਵੇ ਗਲੈਕਸੀ '। ਜਿਸ ਦਾ ਇੱਕ ਨਿਮਾਣਾ ਜਿਹਾ ਹਿੱਸਾ ਹੈ 

ਸਾਡਾ ਸੋਰ ਮੰਡਲ। ਜਿਸ ਦਾ ਇਕ ਛੋਟਾ ਜਿਹਾ ਭਾਗ ਹੈ ਸਾਡੀ ਧਰਤੀ। 

ਹੁਣ ਤੱਕ ਕੋਈ ਹੋਰ ਆਬਾਦੀ ਵਾਲੀ ਧਰਤੀ ਨਹੀਂ ਮਿਲੀ। ਇਹ ਸੁਭਾਗ 

ਸਾਡੀ ਧਰਤੀ ਨੂੰ ਹੀ ਪ੍ਰਾਪਤ ਹੋਇਆ। ਜੇ ਸਾਇੰਸ-ਦਾਨਾਂ ਦੀ ਮੰਨੀਏ ਤਾਂ 

ਹੋਰ ਧਰਤੀਆਂ ( ਜੀਵਨ ਵਾਲੀਆਂ ) ਹੋਣ ਦੀਆਂ ਸੰਭਾਵਨਾਵਾਂ ਹਨ ਪਰ ਅਜੇ 

ਤੱਕ ਸਾਡੀ ਧਰਤੀ ਹੀ ਇੱਕਲੀ ਜੀਵਨ ਵਾਲੀ ਥਾਂ ਉਪਲੱਧ ਹੈ। 

 

ਮੇਰਾ ਕਹਿਣ ਤੋਂ ਭਾਵ ਹੈ ਕਿ ਪ੍ਰਮਾਤਮਾ ਦੀ ਕੁਦਰਤ ਇੰਨੀ ਵੱਡੀ ਤੇ ਖੂਬ ਹੈ 

ਜਿਸ ਵਿੱਚ ਇਸ ਪੈਂਸਲ ਦੀ ਨੋਕ ਜਿੰਨੀ ' ਮਿਲਕੀ ਵੇ ' ਦੀ ਕੋਈ ਹੈਸੀਅਤ 

ਨਹੀਂ ਭਾਵ ਹੋਵੇ ਜਾਂ ਨਾ ਹੋਵੇ। ਉਸ ਸ਼ਾਹ ਪ੍ਰਮਾਤਮਾ ਤੇ ਕੁਦਰਤ ਨੂੰ ਕੋਈ ਫਰਕ ਨਹੀਂ 

ਪੈਂਦਾ । ਰੋਜਾਨਾ ਹੀ ਪ੍ਰਮਾਤਮਾ ਅਜਿਹੀਆਂ ਗਲੈਕਸੀਆਂ ਬਣਾਉਂਦਾ ਤੇ ਤੋੜਦਾ ਹੈ 

( ਸਾਇੰਸ ਤੇ ਗੁਰਬਾਣੀ ਮੁਤਾਬਿਕ ) ਤੇ ਇਹੋ ਉਸ ਕਰਤਾਰ ਦਾ ਕੰਮ ਹੈ। ਹੁਣ ਮੇਰਾ 

ਇਹ ਸਭ ਦੱਸਣ ਦਾ ਕਾਰਣ ਇਹ ਸੀ ਜੇ ‘ਮਿਲਕੀ ਵੇ’ ਦੀ ਕੋਈ ਹੈਸੀਅਤ ਨਹੀਂ ਭਾਵ ਹੋਵੇ ਜਾਂ 

ਨਾ ਹੋਵੇ ਤੇ ਧਰਤੀ ਦੀ ਵੀ ਕੋਈ ਹੈਸੀਅਤ ਨਹੀਂ ਭਾਵ ਹੋਵੇ ਜਾਂ ਨਾ ਹੋਵੇ। ਨਿਮਾਣੀ ਜਿਹੀ ਧਰਤੀ 

ਤੇ ਬੁੱਧੀਮਾਨ ਕੀੜੇ ' ਮਨੁੱਖਾਂ ' ਦੀ ਹੈਸੀਅਤ ਦੀ ਗੱਲ ਹੀ ਕੀ ਕਰੀਏ ? ਤਾਂ ਫੇਰ ਤਾਕਤ 

ਆਉਣ ਤੇ ਇਹ ਕੀੜਾ ਕਿਸ ਗੱਲ ਦਾ ਮਾਣ ਕਰ ਬੈਠਦਾ ਹੈ। ਇਹ ਕੁਰਸੀ ਅਤੇ ਪੈਸੇ ਦੀ ਤਾਕਤ 

ਦੇ ਅਹਿੰਕਾਰ ਵਿੱਚ ਇਹ ਮਨੁੱਖ ਕਿੰਨੇ ਗਲਤ ਕੰਮ ਕਰਦਾ ਤੇ ਉਹਨਾਂ ਨੂੰ ਲੁਕਾਉਣ ਲਈ ਫੇਰ

 ਤੋਂ ਗਲਤ ਕੰਮ ਕਰਦਾ ਹੈ।

 

ਤਾਕਤ ਦੇ ਨਸ਼ੇ ਵਿੱਚ ਇਨਸਾਨ ਦੂਸਰਿਆਂ ਇਨਸਾਨਾਂ ਨੂੰ ਹੀ ਕੀੜੇ ਸੱਮਝਣ ਲੱਗ ਜਾਂਦਾ ਹੈ।

ਜਦ ਕਿ ਅਸਲੀਅਤ ਇਹ ਹੈ ਕਿ ਉਸ ਪ੍ਰਮਾਤਮਾ ਲਈ ਜੇ ਲੱਖਾਂ ਧਰਤੀਆਂ ਦੀ ਕੋਈ ਹੈਸੀਅਤ 

ਨਹੀਂ ਤਾਂ ਫੇਰ ਸਾਡੀ ਤੇ ਤੁਹਾਡੀ ਕੀ ਹੈਸੀਅਤ ? ਜਾਂ ਤਾਂ ਆਪਾਂ ਦਿਖਾਵੇ ਲਈ ਧਾਰਮਿਕ ਹਾਂ ਅੰਦਰੋਂ 

ਤਾਂ ਰੱਬ ਨੂੰ ਮੰਨਦੇ ਨਹੀਂ। ਐਵੇਂ ਵਹਿਮਾਂ ਵਿੱਚ ਆ ਕੇ ਫੋਕੀ ਆਕੜ ਦਿਖਾਉਣੀ ਬੰਦ ਕਰੋਂ ।