ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ)-ਅੱਜ ਇਤਿਹਾਸਕ ਪਿੰਡ ਠੀਕਰੀਵਾਲ ਵਿਖੇ ਪੰਜਾਬ ਭਾਜਪਾ ਵਲੋਂ ਕੀਤੀ ਗਈ ਜਨ ਸੰਵਾਦ ਰੈਲੀ ਨੂੰ ਸਫ਼ਲ ਬਣਾਉਣ ਬਣਾਉਣ ਲਈ ਸੋਸਲ ਮੀਡੀਏ ਰਾਹੀਂ ਸੀਨੀਅਰ ਭਾਜਪਾ ਆਗੂ ਜਸਪ੍ਰੀਤ ਹੈਪੀ ਠੀਕਰੀਵਾਲ ਦੀ ਅਗਵਾਈ ਵਿੱਚ ਸਮਾਰਟ ਸਕਰੀਨ ਲਾ ਕੇ ਲਾਈਵ ਟੈਲੀਕਾਸਟ ਕੀਤਾ ਗਿਆ ਜਿਸ ਵਿੱਚ ਆਮ ਲੋਕਾਂ ਤੇ ਵਰਕਰਾਂ ਨੇ ਵੱਡੀ ਗਿਣਤੀ ਚ' ਭਾਗ।ਲਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਸਟੇਟ ਕਮੇਟੀ ਮੈਂਬਰ ਦਰਸ਼ਨ ਸਿੰਘ ਨੈਣੇਵਾਲ ਨੇ ਸਮੂਲੀਅਤ ਕਰਨ ਉਪਰੰਤ ਲਾਇਵ ਸਮਾਗਮ ਤੋਂ ਪਹਿਲਾ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਇਸ ਰੈਲੀ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਅਤੇ ਪੰਜਾਬ ਦੇ ਇੰਚਾਰਜ ਸ੍ਰੀ ਪ੍ਰਭਾਤ ਝਾਅ , ਮੁੱਖ ਬੁਲਾਰੇ ਵਜੋਂ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਕੁਮਾਰ ਤੌਮਰ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਬਣਾਏ ਗਏ ਨਵੇਂ ਕਾਨੂੰਨਾਂ ਤੇ ਜ਼ੋਰ ਦੇ ਕੇ ਕਿਹਾ ਕਿ ਐੱਮ ਐੱਸ ਪੀ ਰੇਟ ਕਿਸੇ ਵੀ ਕੀਮਤ ਤੇ ਖਤਮ ਨਹੀਂ ਕੀਤਾ ਜਾਵੇਗਾ।ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਤਰਸੇਮ ਸਿੰਘ, ਸਾਬਕਾ ਜਰਨਲ ਸਕੱਤਰ ਬਲਵੀਰ ਸਿੰਘ ਔਲਖ ,ਕਲੱਬ ਪ੍ਰਧਾਨ ਜਤਿੰਦਰਪਾਲ ਸਿੰਘ ਔਲਖ,ਲਖਵੀਰ ਸਿੰਘ, ਆਕਾਸ਼ਦੀਪ ਸਿੰਘ,ਤੇਜਿੰਦਰ ਸਿੰਘ ਮਾਨ ਆਦਿ ਵਰਕਰ ਹਾਜ਼ਰ ਸਨ।