6 ਕਿਲੋ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ

ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਪੰਜਾਬ ਵਿੱਚ ਕਰਦੇ ਸਨ ਸਪਲਾਈ -ਐਸਐਸਪੀ ਨਵਨੀਤ ਸਿੰਘ ਬੈਂਸ
ਜਗਰਾਉ 13 ਮਾਰਚ (ਅਮਿਤ ਖੰਨਾ)
ਜਗਰਾਉਂ, ਲੁਧਿਆਣਾ ਦਿਹਾਤੀ ਪੁਲਿਸ ਨੇ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਨ ਵਾਲੇ 2 ਨਸ਼ਾ ਤਸਕਰਾਂ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਮਾਮਲਿਆਂ ਦੀ ਜਾਣਕਾਰੀ ਦਿੰਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ  ਪਹਿਲੇ ਮਾਮਲੇ ਚ ਸੀ.ਆਈ.ਏ ਸਟਾਫ਼ ਨੇ ਇੰਚਾਰਜ ਨਵਦੀਪ ਸਿੰਘ ਗਸ਼ਤ ਦੌਰਾਨ ਇਲਾਕੇ ਵਿਚ ਹੁ ਮੌਜੂਦ ਸਨ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਵੰਡਾਲਾ ਨੰ.ਬੰਬ ਥਾਣਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਗੁਰਜੀਤ ਸਿੰਘ ਗੀਤੀ ਆਪਣੇ ਟਰਾਲੇ ਵਿੱਚ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦਾ ਹੈ ਅੱਜ ਉਹ ਵੀ ਉਹ ਆਪਣੇ ਟਰਾਲੇ ਵਿਚ ਭਾਰੀ ਮਾਤਰਾ ਵਿੱਚ ਅਫੀਮ ਲੈ ਕੇ ਜਗਰਾਉਂ ਸ਼ਹਿਰ ਵੱਲ ਆ ਰਿਹਾ ਹੈ। ਐਸਐਸਪੀ ਬੈਂਸ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਮੁਖੀ ਨਵਦੀਪ ਸਿੰਘ ਨੇ ਮਿਲੀ ਜਾਣਕਾਰੀ ਦੇ ਅਧਾਰ ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਟਰਾਲਾ ਚਾਲਕ ਦੇ ਟਰਾਲੇ ਨੂੰ ਰੋ ਕੇ ਜਦੋਂ ਪੁਲਿਸ ਨੇ ਟਰਾਲੇ ਦੀ ਤਲਾਸ਼ੀ ਦੌਰਾਨ ਟਰਾਲੇ ਚੋਂ 5 ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਟਰਾਲਾ ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਸਾਮ ਤੋਂ ਅਫ਼ੀਮ ਲੈ ਕੇ ਪੰਜਾਬ ਆਇਆ ਹੈ। ਦੂਜੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਬੈਂਸ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਐੱਸਆਈ ਅੰਗਰੇਜ਼ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਕਿ ਸ਼ਾਹਕੋਟ ਦਾ ਰਹਿਣ ਵਾਲਾ ਮਾਨ ਸਿੰਘ ਨਾਂ ਦਾ ਵਿਅਕਤੀ ਬਾਹਰਲੇ ਸੂਬਿਆਂ ਤੋਂ ਅਫੀਮ ਲੈ ਕੇ ਆਉਂਦਾ ਹੈ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਹੈ। ਅੱਜ ਵੀ ਉਹ ਆਪਣੀ ਸਵਿਫ਼ਟ ਕਾਰ ਵਿਚ ਅਫੀਮ ਲੈਕੇ ਜਗਰਾਓ ਸ਼ਹਿਰ ਵੱਲ ਆ ਰਿਹਾ ਹੈ  ਮਿਲੀ ਜਾਣਕਾਰੀ ਦੇ ਅਧਾਰ ਤੇ ਐਸਆਈ ਅੰਗਰੇਜ਼ ਸਿੰਘ ਨੇ ਨਾਕਾਬੰਦੀ ਦੌਰਾਨ ਸਵਿਫ਼ਟ ਕਾਰ ਨੂੰ ਰੋਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਕਾਰ ਵਿਚੋਂ 1 ਕਿਲੋ ਅਫੀਮ ਬਰਾਮਦ ਹੋਈ। ਜਦੋਂ ਪੁਲਿਸ ਵੱਲੋਂ ਕਾਰ ਸਵਾਰ ਮਾਨ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਹ ਰਾਂਚੀ ਤੋਂ ਅਫੀਮ ਲਿਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਮਾਨ ਸਿੰਘ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਇੱਕ ਮੁਕੱਦਮਾ ਦਰਜ ਹੈ।