You are here

ਅੈਕਸ਼ਨ ਕਮੇਟੀ ਮਹਿਲਕਲਾਂ ਪੁਲਿਸ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ-ਗੁਰਬਿੰਦਰ ਸਿੰਘ ਕਲਾਲਾ

ਮਹਿਲ ਕਲਾਂ/ਬਰਨਾਲਾ-ਜੂਨ 2020  (ਗੁਰਸੇਵਕ ਸਿੰਘ ਸੋਹੀ)- ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਪੁਲਿਸ ਧੱਕੇਸ਼ਾਹੀ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ, ਸਗੋਂ ਪੁਲਿਸ ਧੱਕੇਸ਼ਾਹੀ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਰਾਹੀਂ ਕਿਹਾ ਕਿ ਪੁਲਿਸ ਥਾਣਾ ਮਹਿਲਕਲਾਂ ਵਿਖੇ ਐਫਆਈਆਰ ਨੰ. 81 ਮਿਤੀ 23-06-2020 ਜਗਦੇਵ ਸਿੰਘ ਵਾਸੀ ਮਹਿਲਕਲਾਂ ਦੀ ਮੌਤ ਸਬੰਧੀ ਬਲੌਰ ਸਿੰਘ ਸਰਪੰਚ ਅਤੇ ਗੁਰਦੀਪ ਸਿੰਘ ਪੰਚਾਇਤ ਸਕੱਤਰ ਖਿਲਾਫ ਧਾਰਾ 306 ਤਹਿਤ ਦਰਜ ਕੀਤੀ ਗਈ ਹੈ। ਜਿਸ ਵਿੱਚ ਸੁਖਵਿੰਦਰ ਕੌਰ ਪਤਨੀ ਜਗਦੇਵ ਸਿੰਘ ਨੇ ਵਜਾ ਰੰਜਿਸ਼ ਮਹਿਲਕਲਾਂ ਬੱਸ ਸਟੈਂਡ ਤੇ ਚਲਾਇਆ ਜਾ ਰਿਹਾ ਸਾੲੀਕਲ  ਸਟੈਂਡ ਦਰਸਾਇਆ ਗਿਆ ਹੈ। ਐਕਸ਼ਨ ਕਮੇਟੀ ਇਸ ਸਾਰੇ ਘਟਨਾਕ੍ਰਮ ਉੱਪਰ ਨੇੜਿਉਂ ਨਿਗਾਹ ਰੱਖ ਰਹੀ ਹੈ। ਤੱਥਾਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਹਾਸਲ ਹੋਈ ਮੁੱਢਲੀ ਜਾਣਕਾਰੀ ਅਤੇ ਐਫਆਈਆਰ ਅਨੁਸਾਰ ਜਗਦੇਵ ਸਿੰਘ ਦੀ ਮੌਤ ਦਾ ਸਵੇਰ ਉੱਠਣ ਸਾਰ 6 ਵਜੇ ਉਸ ਦੀ ਘਰ ਵਾਲੀ ਨੂੰ ਪਤਾ ਲੱਗ ਗਿਆ ਸੀ। ਪਰ ਪਰਚਾ ਰਾਤ 9 ਵਜੇ ਤੋਂ ਬਾਅਦ ਦਰਜ ਹੋਣਾ ਗੰਭੀਰ ਸਵਾਲ ਖੜੇ ਕਰਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਇਹ ਵੀ ਲੱਗਾ ਹੈ ਕਿ ਗੁਰਦਵਾਰਾ ਸਾਹਿਬ ਤੋਂ ਦੁਪਿਹਰ ਬਾਰਾਂ ਵਜੇ ਸਸਕਾਰ ਕਰਨ ਦੀ ਸੂਚਨਾ ਵੀ ਦੇ ਦਿੱਤੀ ਗਈ ਸੀ। ਫਿਰ ਵੀ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕਰਨਾ ਆਪਣੇ ਆਪ ਹੀ ਸਵਾਲ ਖੜੇ ਕਰਦਾ ਹੈ। ਐਕਸ਼ਨ ਕਮੇਟੀ ਮਹਿਲਕਲਾਂ ਪੁਲਿਸ  ਵੱਲੋਂ ਬਿਨ੍ਹਾਂ ਤੱਥਾਂ ਦੀ ਪੜਤਾਲ ਕੀਤਿਆਂ ਪਰਚਾ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਐਕਸ਼ਨ ਕਮੇਟੀ ਮਹਿਲਕਲਾਂ ਨੇ ਅਗਲੀ ਵਿਉਂਤਬੰਦੀ/ਪੜਤਾਲ ਲਈ ਆਪਣੀ ਮੀਟਿੰਗ 25 ਜੂਨ ਨੂੰ ਸਵੇਰ ਦਸ ਵਜੇ ਦਾਣਾ ਮੰਡੀ ਮਹਿਲਕਲਾਂ ਵਿਖੇ ਬੁਲਾ ਲਈ ਹੈ। ੲਿਸੇ ਹੀ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ੲੇਕਤਾ ਡਕੌਂਦਾ ਦੇ ਸੂਬਾ ਅਾਗੂ ਬਲਵੰਤ ੳੁੱਪਲੀ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਭਾਗ ਸਿੰਘ ਕੁਰੜ, ੲਿਨਕਲਾਬੀ ਕੇਂਦਰ,  ਪੰਜਾਬ ਦੇ ਅਾਗੂਅਾਂ ਅਜਮੇਰ ਸਿੰਘ ਕਾਲਸਾਂ, ਪ੍ਰੀਤਮ ਸਿੰਘ ਨੇ ਪੁਲਿਸ ਵਧੀਕੀ ਦੀ ਸਖਤ ਸ਼ਬਦਾਂ' ਚ ਨਿਖੇਧੀ ਕੀਤੀ ਹੈ।