You are here

ਵਿਿਦਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

ਜਗਰਾਓ,ਹਠੂਰ,22,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ ਸਿੱਧਵਾ ਬੇਟ ਜੋ ਕਿ ਸਿੱਖਿਆ ਦੇ ਨਾਲ–ਨਾਲ ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਉਂਦੀ ਰਹਿੰਦੀ ਹੈ,ਇਸੇ ਲੜੀ ਤਹਿਤ ਗਿਆਰਵੀਂ ਜਮਾਤ ਦੇ ਵਿਿਦਆਰਥੀਆਂ ਵੱਲੋਂ ਆਪਣੇ ਸੀਨੀਅਰ ਬਾਰਵੀਂ ਜਮਾਤ ਦੇ ਵਿਿਦਆਰਥੀਆਂ ਨੂੰ ਫੇਅਰਵੈਲ ਪਾਰਟੀ ਦਿੱਤੀ ਗਈ।ਸਭ ਤੋਂ ਪਹਿਲਾਂ ਵਿਿਦਆਰਥੀਆਂ ਵੱਲੋਂ ਸਕੂਲ ਦੇ ਚੇਅਰਮੈਨ, ਮੈਨੇਜਮੈਂਟ ਅਤੇ ਪਿੰ੍ਰਸੀਪਲ ਅਨੀਤਾ ਕੁਮਾਰੀ ਦੁਆਰਾ ਰੀਬਨ ਕੱਟ ਕੇ ਪ੍ਰੋਗਰਾਮ ਦਾ ਅਗਾਜ ਕੀਤਾ ਗਿਆ।ਇਸ ਮੌਕੇ ਗਿਆਰਵੀਂ ਜਮਾਤ ਦੀ ਵਿਿਦਆਰਥਣ ਐਲਵਿਨ ਵੱਲੋਂ ਆਪਣੇ ਸੀਨੀਅਰਜ ਲਈ ਵੈਲਕਮ ਸਪੀਚ ਬੋਲੀ ਗਈ,ਉਸ ਤੋਂ ਬਾਅਦ ਗਿਆਰਵੀਂ ਜਮਾਤ ਦੇ ਵਿਿਦਆਰਥੀਆਂ ਵੱਲੋਂ ਆਪਣੇ ਸੀਨੀਅਰਜ ਨੂੰ ਵੱਖ – ਵੱਖ ਗਾਣਿਆਂ ਤੇ ਡਾਂਸ ਅਤੇ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਲਈ ਕਿਹਾ ਗਿਆ ਜੋ ਉੇਹਨਾਂ ਨੇ ਬੜੀ ਹੀ ਲਿਆਕਤ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਕੀਤੀਆਂ।ਉਸ ਤੋਂ ਬਾਅਦ ਬਾਰ੍ਹਵੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਸਮੂਹ ਅਧਿਆਪਕਾਂ ਤੇ ਉਹਨਾਂ ਦੀ ਪ੍ਰਸਨੈਲਟੀ ਮੁਤਾਬਿਕ ਕੁਮੈਂਟ ਕਰਕੇ ਗਾਣਾ, ਡਾਂਸ, ਗਿੱਧਾ,ਭੰਗੜਾ ਅਤੇ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜੋ ਅਧਿਆਪਕਾ ਨੇ ਬਿਨ੍ਹਾ ਕਿਸੇ ਝਿਜਕ ਤੋਂ ਬੜੀ ਹੀ ਖੂਬਸੂਰਤੀ ਨਾਲ ਬੱਚਿਆਂ ਦੀ ਖੁਸ਼ੀ ਲਈ ਕੀਤੀਆਂ।ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਦੀ ਪੇਸਕਾਰੀ ਤੇ ਬੜੀ ਹੀ ਅੱਛੇ ਤਰੀਕੇ ਨਾਲ ਸਮਾਗਮ ਕਰਨ ਤੇ ਸਭ ਨੂੰ ਵਧਾਈਆਂ ਦਿੱਤੀਆਂ ਉਹਨਾਂ ਸਕੂਲ ਦੀ ਪਿੰ੍ਰਸੀਪਲ ਅਨੀਤਾ ਕੁਮਾਰੀ ਦਾ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਤੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਸਮੂਹ ਬਾਰ੍ਹਵੀਂ ਜਮਾਤ ਦੇ ਵਿਿਦਆਰਥੀਆਂ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਅਤੇ ਜਿੰਦਗੀ ਵਿੱਚ ਤਰੱਕੀਆਂ ਕਰਦੇ ਰਹਿਣ ਦੀ ਕਾਮਨਾ ਵੀ ਕੀਤੀ।ਇਹ ਸਮਾਰੋਹ ਮਿਸ ਤਨੀਸ਼ਾ, ਮਿਸਜ ਸੀਮਾ, ਸਤਵਿੰਦਰਜੀਤ ਅਤੇ ਵਿਮਲ ਚੰਦੋਕ ਦੀ ਸਦਕਾ ਕਾਮਯਾਬ ਹੋ ਕੇ ਨੇਪਰੇ ਚੜਿਆਂ।ਅੰਤ ਵਿੱਚ ਸਭ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਇਹ ਫੰਕਸ਼ਨ ਸਭ ਦੇ ਦਿੱਲਾਂ ਉੱਪਰ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸੰਪੂਰਨ ਹੋਇਆ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਸਤੀਸ਼ ਕਾਲੜਾ,ਪ੍ਰਧਾਨ ਰਜਿੰਦਰ ਬਾਵਾ,ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ,ਮੈਨੇਜਿੰਗ ਡਾਇਰੈਕਟਰ ਸ਼ਾਮ ਸੰੁਦਰ ਭਾਰਦਵਾਜ,ਵਾਈਸ ਪ੍ਰੈਂਜੀਡੈਂਟ ਸਨੀ ਅਰੋੜਾ,ਡਾਇਰੈਕਟਰ ਰਾਜੀਵ ਸੱਘੜ ਹਾਜਰ ਸਨ।