ਪੁਲਿਸ ਨੇ ਸੜਕ ਕਿਨਾਰੇ ਖੜੇ ਭੰਗ ਦੇ ਬੂਟੇ ਨਸ਼ਟ ਕਰਵਾਏ 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸੋਹੀ)- 

ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਪਿੰਡ ਮਨਾਲ ਦੇ ਬੱਸ ਸਟੈਂਡ ਤੋਂ ਕੁਰੜ ਨੂੰ ਜਾਂਦੀ ਸੜਕ ਦੇ ਕਿਨਾਰਿਆ ਤੇ ਉੱਗੇ ਭੰਗ ਦੇ ਬੂਟਿਆ ਨੂੰ ਪੰਚਾਇਤ ਤੇ ਮਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਪੁਟਵਾਇਆ ਗਿਆ। ਇਸ ਮੌਕੇ ਏਐਸਪੀ ਮੈਡਮ ਪ੍ਰਗਿੱਆ ਜੈਨ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਇਸ ਕੰਮ ਦਾ ਜਾਇਜਾ ਲਿਆ ਗਿਆ। ਉਨਾਂ ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ ਐਸ ਪੀ ਬਰਨਾਲਾ ਸੰਦੀਪ ਗੋਇਲ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸਿਆ ਤੋਂ ਬਚਾਉਣ ਲਈ ਸੜਕ ਕਿਨਾਰੇ ਉੱਗੇ ਭੰਗ ਦੇ ਬੂਟਿਆ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਥਾਣਿਆ ਦੇ ਪਿੰਡਾਂ ਅੰਦਰ ਪੁਲਿਸ ਵੱਲੋਂ ਪੰਚਾਇਤਾ ਦੇ ਸਹਿਯੋਗ ਨਾਲ ਮਨਰੇਗਾ ਮਜ਼ਦੂਰਾਂ ਰਾਹੀ ਸੜਕਾ,ਰਜਵਾਹਿਆ ਉਪਰ ਉਗੇ ਭੰਗ ਦੇ ਬੂਟੇ ਪੁਟਵਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਨੌਜਵਾਨੀ ਦੇਸ ਦਾ ਭਵਿੱਖ ਹੁੰਦੀ ਹੈ ਇਸ ਲਈ ਨੌਜਵਾਨੀ ਨੂੰ ਅਜਿਹੇ ਨਸਿਆ ਤੋ ਬਚਾਉਣ ਲਈ ਪੁਲਿਸ ਵੱਲੋਂ ਸਖਤ ਕਦਮ ਚੁੱਕ ਕੇ ਭੰਗ ਦੇ ਬੂਟੇ ਪਟਾਉਣ ਦਾ ਕੰਮ ਵੱਡੇ ਪੱਧਰ ਤੇ ਜਾਰੀ ਰੱਖਿਆ ਗਿਆ ਹੈ। ਉਨ੍ਹਾ ਕਿਹਾ ਕਿ ਅਜਿਹੇ ਕੰਮ ਕਰਨ ਲਈ ਪਿੰਡਾਂ ਦੀਆ ਗ੍ਰਾਮ ਪੰੰਚਾਇਤਾ ਤੇ ਯੂਥ ਕਲੱਬਾ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜਿਥੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਉਥੇ ਨਸਿਆ ਖਿਲਾਫ਼ ਵੀ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਇਸ ਮੌਕੇ ਸਮਾਜਸੇਵੀ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ ,ਜਸਪਾਲ ਸਿੰਘ ਫੌਜੀ ਕੁਰੜ,ਹਰਜਿੰਦਰ ਸਿੰਘ ਸੋਹੀ ਠੁੱਲੀਵਾਲ,ਸਰਪੰਚ ਬਲਵੀਰ ਸਿੰਘ ਕਰਮਗੜ,ਅਮਨਦੀਪ ਸਿੰਘ ਕਰਮਗੜ,ਸੁਰਜੀਤ ਸਿੰਘ,ਕਰਮਗੜ,ਐਸਆਈ ਸੱਤਪਾਲ ਸਿੰਘ,ਏਐਸਆਈ ਕਰਮ ਸਿੰਘ ਹਾਜਰ ਸਨ।