You are here

ਰਾਏਕੋਟ 'ਚ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਉਣ 'ਤੇ ਘਰੋਂ ਭੱਜਿਆ ਕਾਬੂ

ਰਾਏਕੋਟ/ਲੁਧਿਆਣਾ,  ਜੂਨ 2020 (ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)  ਕੋਰੋਨਾ ਮਹਾਮਾਰੀ ਨੇ ਰਾਏਕੋਟ ਇਲਾਕੇ 'ਚ ਦੂਜੀ ਵਾਰ ਉਸ ਸਮੇਂ ਦਸਤਕ ਦਿੱਤੀ ਜਦੋਂ ਓਟ ਸੈਂਟਰ 'ਚ ਦਵਾਈ ਲੈਣ ਗਏ ਪਿੰਡ ਤਲਵੰਡੀ ਰਾਏ ਦੇ ਸਤਪਾਲ ਸਿੰਘ ਉਰਫ ਸੱਤੀ (25) ਪੁੱਤਰ ਸੁਖਦੇਵ ਸਿੰਘ ਇਕ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ। ਪਤਾ ਲੱਗਣ 'ਤੇ ਬੀਤੀ ਕੱਲ੍ਹ ਦੇਰ ਸ਼ਾਮ ਉਕਤ ਵਿਅਕਤੀ ਘਰੋਂ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਿਆ, ਜਿਸ ਕਾਰਨ ਪੁਲਿਸ, ਸਿਹਤ ਤੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਉੱਥੇ ਹੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅੱਜ ਸਵੇਰੇ 11 ਵਜੇ ਦੇ ਕਰੀਬ ਬੱਸ ਸਟੈਂਡ ਰਾਏਕੋਟ ਨੇੜੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇਕ ਗੰਨੇ ਦੇ ਰਸ਼ ਵਾਲੀ ਰੇਹੜੀ ਤੋਂ ਉਕਤ ਵਿਅਕਤੀ ਨੂੰ ਸਰਪੰਚ ਜਸਪ੍ਰੀਤ ਸਿੰਘ ਨੇ ਰੋਕ ਲਿਆ ਤੇ ਰਾਏਕੋਟ ਸਦਰ ਪੁਲਿਸ ਦੇ ਮੁਖੀ ਨਿਧਾਨ ਸਿੰਘ ਨੂੰ ਸੂਚਿਤ ਕੀਤਾ। ਉਪਰੰਤ ਪੁਲਿਸ ਪਾਰਟੀ ਨੇ ਉਸ ਨੂੰ ਘੇਰ ਲਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉੱਥੇ ਹੀ ਸਿਹਤ ਵਿਭਾਗ ਸੁਧਾਰ ਦੀ ਟੀਮ ਨੇ ਉਕਤ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਭੇਜ ਦਿੱਤਾ।