ਮੌਸਮ ਦੀ ਜਾਣਕਾਰੀ ✍️ ਸਲੇਮਪੁਰੀ ਦਾ ਮੌਸਮਨਾਮਾ

21 ਜੂਨ ਨੂੰ ਸੂਰਜ ਗ੍ਰਹਿਣ ਦੌਰਾਨ 12 ਵਜੇ ਹਨੇਰਾ ਛਾ ਜਾਵੇਗਾ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 

21 ਜੂਨ ਸਾਲ ਦੇ ਸਭ ਤੋਂ ਵੱਡੇ ਦਿਨ ਲੱਗ ਰਿਹਾ ਹੈ ਵੱਡਾ ਸੂਰਜ ਗ੍ਰਹਿਣ, ਜਿਸ ਨਾਲ ਪੰਜਾਬ, ਹਰਿਆਣਾ, ਗੰਗਾਨਗਰ-ਹਨੂੰਮਾਨਗੜ੍ਹ ਜਿਲ੍ਹਿਆਂ, ਓੁੱਤਰਾਖੰਡ ਤੇ ਇਸਦੇ ਨਾਲ ਲਗਦੇ ਯੂਪੀ ਦੇ ਜਿਲ੍ਹਿਆਂ ਚ ਕੁੱਝ ਥਾਵਾਂ ਤੇ ਸਿਖ਼ਰ ਦੁਪਹਿਰ ਹਨੇਰਾ ਛਾ ਜਾਵੇਗਾ  ।

ਸਮਾਂ-

ਖਿੱਤੇ ਪੰਜਾਬ ਵਿੱਚ ਗ੍ਰਹਿਣ 21 ਜੂਨ ਦੁਪਹਿਰ 12 ਵਜੇ ਤੋਂ ਡੇਢ ਕੁ ਘੰਟਾ ਕੁ ਪਹਿਲਾਂ ਸ਼ੁਰੂ ਹੋ ਕੇ ਡੇਢ ਕੁ ਘੰਟਾ ਬਾਅਦ ਤੱਕ ਜਾਰੀ ਰਹੇਗਾ, ਪਰ ਪੂਰਨ ਸੂਰਜ ਗ੍ਰਹਿਣ ਦੁਪਹਿਰ 12 ਵਜੇ ਹੋਵੇਗਾ।

ਸਥਾਨ-

ਉਂਝ ਤਾਂ ਸਾਰੇ ਭਾਰਤ -ਪਾਕ ਵਿੱਚ ਇਹ ਗ੍ਰਹਿਣ ਦਿਖਾਈ ਦੇਵੇਗਾ ਪਰ ਪੰਜਾਬ, ਹਰਿਆਣਾ, ਚੰਡੀਗੜ, ਦਿੱਲੀ, ਉੱਤਰਾਖੰਡ, ਦੱਖਣੀ ਹਿਮਾਚਲ ਤੇ ਉੱਤਰ-ਪੱਛਮੀ ਰਾਜਸਥਾਨ 'ਚ ਪੂਰਨ ਸੂਰਜ ਗ੍ਰਹਿਣ ਵਿਖਾਈ ਦੇਵੇਗਾ। 

ਪ੍ਰਮੁੱਖ ਇਲਾਕੇ-

ਸਰਦੂਲਗੜ੍ਹ ਤਹਿਸੀਲ ਦੇ ਸਾਰੇ ਪਿੰਡ, ਮੂਣਕ ਤਹਿਸੀਲ ਦੇ ਬਹੁਤੇ ਪਿੰਡ, ਖਨੌਰੀ, ਜਾਖਲ, ਰਤੀਆ, ਪਾਤੜਾਂ ਦੇ ਦੱਖਣੀ ਪਿੰਡ, ਤਾਲੁਬਾਲਾ, ਬਾਹਮਣਵਾਲਾ, ਟੋਹਾਣਾ , ਰਣੀਆਂ, ਸਿਰਸਾ, ਏਲਨਾਬਾਦ, ਸੂਰਤਗੜ੍ਹ ਤੇ ਅਨੂਪਗੜ੍ਹ, ਘਰਸਾਣਾ, ਵਿਜੈਨਗਰ, ਮਟੋਰੀਆਂ ਵਾਲੀ, ਜੀਵਨਗਰ, ਪੋਲਰ, ਸੀਵਾਨ, ਕੁਰੂਕਸ਼ੇਤਰ , ਪਿਹੇਵਾ, ਲਾਡਵਾ, ਰਾਦੌਰ, ਜਗਾਧਰੀ, ਯਮੂਨਾ ਨਗਰ, ਬੇਹਾਤ, ਦੇਹਰਾਦੂਨ, ਨਿਊ ਟੀਹਰੀ, ਜੋਸ਼ੀਮੱਠ ਆਦਿ ਸ਼ਹਿਰਾਂ ਅਤੇ ਨਾਲ ਲੱਗਦੇ ਪਿੰਡਾਂ 'ਚ ਚੰਨ ਸੂਰਜ ਦੇ ਪੂਰੀ ਤਰ੍ਹਾ ਸਾਹਮਣੇ ਆ ਜਾਵੇਗਾ ਪਰ ਚੰਨ ਅਕਾਰ ਵਿੱਚ ਛੋਟਾ ਹੋਣ ਕਾਰਨ ਸਾਰੇ ਸੂਰਜ ਨੁੰ ਨਹੀ ਢੱਕ ਸਕਦਾ ਇਸ ਲਈ ਚੰਨ ਦੇ ਦੁਆਲੇ ਦੀ ਸੂਰਜ ਕੁਝ ਸਕਿੰਟਾਂ ਲਈ ਇੱਕ ਕੜੇ ਵਾਂਗ ਦਿਖਾਈ ਦੇਵੇਗਾ।

ਕੀ-ਵਾਪਰੇਗਾ? 

ਇਸ ਦਿਨ ਦੁਪਹਿਰ ਵੇਲੇ ਧਰਤੀ-ਚੰਨ-ਸੂਰਜ ਇਕੋ ਲਕੀਰ ਵਿੱਚ ਹੋਣਗੇ, ਨਤੀਜੇ ਵਜੋਂ ਭਾਰਤ ਦੇ ਉਪਰੋਕਤ ਖੇਤਰਾਂ 'ਚ ਦੁਪਹਿਰ 12 ਵਜੇ ਚੰਨ ਬਿਲਕੁੱਲ ਸੂਰਜ ਦੇ ਉਪਰ ਹੋਵੇਗਾ, ਖਾਸ ਲਿਖੇ ਇਲਾਕਿਆਂ' ਚ ਸੂਰਜ ਵਿਚਕਾਰੋਂ ਕਾਲਾ ਨਜ਼ਰ ਆਵੇਗਾ (ਕਾਲਾ ਭਾਗ ਅਸਲ ਵਿੱਚ ਚੰਨ੍ਹ ਹੋਵੇਗਾ)

ਹਦਾਇਤ-

ਕਿਉਂਕਿ ਸੂਰਜ ਦੀ ਰੌਸ਼ਨੀ ਬਹੁਤ ਤੇਜ਼ ਹੁੰਦੀ ਹੈ ਇਸ ਲਈ ਸੂਰਜ ਵੱਲ ਨੰਗੀਆਂ ਅੱਖਾਂ ਨਾਲ ਵੇਖਣਾ ਨੁਕਸਾਨਦਾਇਕ ਹੋ ਸਕਦਾ ਹੈ,ਐਕਸਰੇ ਫਿਲਮ ਜਾਂ ਕਾਲੀਆਂ ਐਨਕਾਂ ਨਾਲ ਇਹ ਨਜ਼ਾਰਾ ਵੇਖਿਆ ਜਾ ਸਕਦਾ ਹੈ।

ਮੌਸਮ-

ਇਸ ਦਿਨ ਟੁੱਟਵੀਂ ਕਾਰਵਾਈ ਦੇ ਆਸਾਰ ਹਨ ਸੋ ਕੁਝ ਇਲਾਕਿਆਂ 'ਚ ਬੱਦਲ ਦ੍ਰਿਸ਼ ਖਰਾਬ ਕਰ ਸਕਦੇ ਹਨ ਜਿਸ ਬਾਰੇ 21 ਜੂਨ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।

ਇਹ ਗ੍ਰਹਿਣ ਪੰਜਾਬ ਸਮੇਤ ਅਰਬ ਤੇ ਮਿਡ-ਈਸਟ ਦੇਸ਼ਾਂ , ਬਹੁਤੇ ਏਸ਼ੀਆ ਮੁਲਕਾਂ ਅਤੇ ਅਫਰੀਕਾ ਮਹਾਂਦੀਪ ਦੇ ਕੇਂਦਰੀ ਦੇਸ਼ਾਂ' ਚ ਦਿਖਾਈ ਦੇਵੇਗਾ।

ਧੰਨਵਾਦ ਸਹਿਤ। 

ਪੇਸ਼ਕਸ਼ -  ਸੁਖਦੇਵ ਸਲੇਮਪੁਰੀ 

 3:03 ਸ਼ਾਮ 18ਜੂਨ, 2020