You are here

ਛੀਨੀਵਾਲ ਕਲਾਂ 'ਚ ਡੇਂਗੂ 'ਤੇ ਮਲੇਰੀਏ ਸਬੰਧੀ ਜਾਗਰੁਕਤਾ ਕੈਂਪ ਲਗਾਇਆ

ਮਹਿਲ ਕਲਾਂ/ਬਰਨਾਲਾ-ਜੂਨ 2020 (ਗੁਰਸੇਵਕ ਸਿੰਘ ਸੋਹੀ)- ਸਿਵਲ ਸਰਜਨ ਬਰਨਾਲਾ ਡਾ.ਗੁਰਿੰਦਰਬੀਰ ਸਿੰਘ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ. ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਪੰਜਾਬ ਸਰਕਾਰ 'ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਤੇ ਮਲੇਰੀਏ ਸਬੰਧੀ ਜਾਗਰੁਕ ਕਰਨ ਦੀ ਵਿੱਢੀ ਮੁਹਿੰਮ ਤਹਿਤ ਪਿੰਡ ਛੀਨੀਵਾਲ ਕਲਾਂ ਵਿਖੇ ਡੇਂਗੂ ਤੇ ਮਲੇਰੀਏ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਮਾਹਿਰ ਜਗਰਾਜ ਸਿੰਘ 'ਤੇ ਫਰਮਾਸਿਸਟ ਬਲਵਿੰਦਰ ਕੁਮਾਰ ਸਰਮਾ ਨੇ ਲੋਕਾਂ ਨੂੰ ਡੇਂਗੂ ਤੇ ਮਲੇਰੀਏ ਦੇ ਲੱਛਣਾਂ ਤੇ ਇਸ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਮੌਸਮੀ ਤਬਦੀਲੀ ਕਾਰਨ ਕਈ ਬਿਮਾਰੀਆਂ ਆਪਣੇ ਆਪ ਜਨਮ ਲੈ ਲੈਂਦੀਆ ਹਨ । ਇਸੇ ਤਰਾਂ ਡੇਂਗੂ ਤੇ ਮਲੇਰੀਆ ਵੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਤੇ ਮੱਛਰ ਸਾਡੇ ਆਸ ਪਾਸ ਖੜੇ ਗੰਦੇ ਪਾਣੀ ਕਾਰਨ ਪੈਂਦਾ ਹੁੰਦਾ ਹੈ। ਉਨਾਂ ਕਿਹਾ ਕਿ ਡੇਗੂ ਤੇ ਮਲੇਰੀਏ ਦੇ ਬਚਾਅ ਲਈ ਸਾਨੂੰ ਆਪਣੇ ਆਲੇ ਦੁਆਲੇ ਪਾਣੀ ਨਹੀ ਖੜਾ ਹੋਣ ਦੇਣਾ ਚਾਹੀਦਾ ਹੈ ਤੇ ਫਰਿੱਜ ਤੇ ਕੂਲਰਾਂ ਨੂੰ ਥੋੜੇ ਸਮੇਂ ਬਾਅਦ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਤੇ ਮਲੇਰੀਏ ਦੇ ਬਚਾਅ ਲਈ ਸਾਨੂੰ ਮੱਛਰਦਾਨੀ ਦੀ ਵਰਤੋਂ ਤੇ ਪੂਰੀਆ ਬਾਹਾ ਵਾਲੇ ਕਮੀਜ਼ ਪਾਉਣੇ ਚਾਹੀਦੇ ਹਨ। ਉਨ•ਾਂ ਕਿਹਾ ਜੇਕਰ ਕਿਸੇ ਵੀ ਮਰੀਜ਼ ਨੂੰ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਮੁੱਢਲੀ ਜਾਂਚ ਲਈ ਨੇੜਲੇ ਸਿਹਤ ਕੇਂਦਰ ਲਿਜਾਇਆ ਜਾਵੇ ਤਾਂ ਜੋ ਮਰੀਜ਼ ਦਾ ਸਮੇਂ ਸਿਰ ਇਲਾਜ ਹੋ ਸਕੇ। ਸਾਰੇ ਸਰਕਾਰੀ ਸਿਹਤ ਕੇਂਦਰਾਂ 'ਚ ਡੇਂਗੂ ਤੇ ਮਲੇਰੀਏ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾਂ ਹੈ। ਇਸ ਮੌਕੇ ਸਬ ਸੈਂਟਰ ਛੀਨੀਵਾਲ ਕਲਾਂ ਦੀ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਤੇ ਮਲੇਰੀਏ ਦੇ ਲੱਛਣ ਤੇ ਇਸ ਦੇ ਬਚਾਅ ਸਬੰਧੀ ਜਾਗਰੁਕ ਕਰਦੇ ਪੈਂਫ਼ਲਿਟ ਵੀ ਵੰਡੇ ਗਏ। ਇਸ ਮੌਕੇ ਏਐਨਐਮ ਪਰਮੇਲ ਕੌਰ, ਸੀਐਮਓ ਪਰਮਜੀਤ ਕੌਰ ਤੇ ਆਸ਼ਾ ਵਰਕਰ ਹਾਜ਼ਰ ਸਨ