ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਤਰਨ ਤਾਰਨ ਸਾਹਿਬ ਲੲੀ ਹਲਕਾ ਖੰਡੂਰ ਸਾਹਿਬ ਦੇ ਇਲਾਕੇ ਦੀ ਸੰਗਤ ਵਲੋਂ ਕਣਕ ਰਵਾਨਾ

(ਫੋਟੋ ਕੈਪਸ਼ਨ- - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲੲੀ ਕਣਕ ਲੈ ਕੇ ਪੁੱਜੇ ਸ੍ਰ:ਇਕਬਾਲ ਸਿੰਘ ਜੀ ਸੰਧੂ ਸਾਬਕਾ ਮੈਂਬਰ ਐਸ.ਐਸ.ਬੋਰਡ ਅਤੇ ਹੋਰ ਅਕਾਲੀ ਅਾਗੂ ) 

ਖੰਡੂਰ ਸਾਹਿਬ , ਜੂਨ 2020 -( ਗੁਰਕੀਰਤ ਸਿੰਘ ) ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਪਵਿੱਤਰ ਸ਼ਹਿਰ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਦੇ ਲੰਗਰ ਲਈ ਸ੍ਰ:ਇਕਬਾਲ ਸਿੰਘ ਜੀ ਸੰਧੂ ਸਾਬਕਾ ਮੈਂਬਰ ਐਸ.ਐਸ.ਬੋਰਡ ਅਤੇ ਸੰਗਤ ਹਲਕਾ ਖੰਡੂਰ ਸਾਹਿਬ ਦੇ ਸਹਿਯੋਗ ਨਾਲ ਧਰਮ ਦੀ ਕਿਰਤ ਵਿੱਚੋਂ ਲੰਗਰ ਵਾਸਤੇ 380 ਕੁਇੰਟਲ ਕਣਕ ਦੀ ਸੇਵਾ ਭੇਜੀ ਗਈ। ਖੰਡੂਰ ਸਾਹਿਬ ਦੇ ਇਲਾਕੇ ਦੀ ਸੰਗਤ ਵਲੋਂ ਕਣਕ ਲੈ ਕੇ ਪੁੱਜੇ ਸ੍ਰ:ਇਕਬਾਲ ਸਿੰਘ ਜੀ ਸੰਧੂ ਨੇ ਕਿਹਾ ਕਿ ਸ੍ਰ:ਪ੍ਰਕਾਸ਼ ਸਿੰਘ ਜੀ ਬਾਦਲ ਸਰਪ੍ਰਸਤ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ:ਸੁਖਬੀਰ ਸਿੰਘ ਜੀ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਹੋਏ ਹੁੱਕਮ ਅਤੇ ਪ੍ਰੇਰਨਾ ਸਦਕਾ ਸੇਵਾ ਵਿੱਚ ਹਿੱਸੇ ਪਾਏ ਗਏ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਸਿੱਖ ਕੌਮ ਦੀ ਵਿਲੱਖਣ ਪਛਾਣ ਹੈ ਤੇ ਹਰ ਗੁਰੂ ਘਰ ਅੰਦਰ ਬਿਨਾਂ ਭੇਦਭਾਵ ਦੇ ਲੰਗਰ ਛਕਾਇਆ ਜਾਦਾ ਹੈ। ਸ੍ਰੀ ਦਰਬਾਰ ਸਾਹਿਬ ਪੁੱਜਣ ਵਾਲੀ ਸੰਗਤ ਗੁਰੂ ਕੇ ਲੰਗਰ ਤੋਂ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੁੰਦੀ ਹੈ।ਗੁਰੂ ਕੇ ਲੰਗਰ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੇ ਹਨ।ਇਸ ਮੌਕੇ ਸ੍ਰ:ਕੁਲਦੀਪ ਸਿੰਘ ਮੈਨੇਜਰ ਕੈਰੋਵਾਲ ਨੇ ਸ੍ਰ:ਇਕਬਾਲ ਸਿੰਘ ਜੀ ਸੰਧੂ ਸਾਬਕਾ ਮੈਂਬਰ ਐਸ.ਐਸ.ਬੋਰਡ ਅਤੇ ਨਾਲ ਆਈ ਸੰਗਤ ਨੂੰ ਗੁਰੂ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨ ਕੀਤਾ। ਸ ਮੌਕੇ ਸ੍ਰ:ਪਰਮਜੀਤ ਸਿੰਘ ਮੁੰਡਾ, ਸਾਬਕਾ ਮੀਤ ਸਕੱਤਰ,ਸ੍ਰ:ਨਰਿੰਦਰ ਸਿੰਘ ਮਥਰੇਵਾਲ ਐਡੀ.ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ,ਸ੍ਰ:ਬਲਵਿੰਦਰ ਸਿੰਘ ਮੁਰਾਦਪੁਰ,ਜੱਜਬੀਰ ਸਿੰਘ ਗ੍ਰੰਥੀ,ਰਸਾਲ ਸਿੰਘ,ਬਖਸ਼ੀਸ਼ ਸਿੰਘ ਕੱਲਾ,ਦਿਲਬਾਗ ਸਿੰਘ ਸਾਹਬਪੁਰ,ਬਲਜਿੰਦਰ ਸਿੰਘ ਕੁਹਾੜਕਾ,ਬਲਦੇਵ ਸਿੰਘ ਪੱਟੀ,ਲਵਪ੍ਰੀਤ ਸਿੰਘ ਮੁਰਾਦਪੁਰ, ਆਦਿ ਹਾਜਰ ਸਨ।