ਜਗਰਾਉ ਜੂਨ 2020 ( ਐਸ.ਪੀ .ਬੌਬੀ ) ਤਹਿਸੀਲ ਕੰਪਲੈਕਸ ਜਗਰਾਉ ਵਿੱਚ ਗਰੀਨ ਪੰਜਾਬ ਮਿਸਨ ਟੀਮ ਵੱਲੋ ਬਣਾਈ ਜਾ ਰਹੀ ਪਾਰਕ ਦਾ ਐਸ.ਡੀ .ਐਮ ਨਰਿੰਦਰ ਸਿੰਘ ਧਾਲੀਵਾਲ ਤੇ ਤਹਿਸੀਲਦਾਰ ਮਨਮੋਹਨ ਕੋਿਸਕ ਵੱਲੋ ਵਿਸ਼ੇਸ ਦੌਰਾ ਕੀਤਾ ਗਿਆ ,ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਸਤਪਾਲ ਸਿੰਘ ਦੇਹੜਕਾ ਵੱਲੋ ਪਾਰਕ ਦੀ ਦਿੱਖ ਬਾਰੇ ਦੱਸਿਆ ਕਿ ,ਕਿੰਨਾ ਸਮਾਂ ਲੱਗੇ ਗਾ ਤੇ ਇਸ ਪਾਰਕ ਵਿੱਚ ਕਿਹੜੇ-ਕਿਹੜੇ ਬੂਟੇ ਲਗਾਏ ਜਾਣਗੇ , ਇਸ ਬਾਰੇ ਜਾਣਕਾਰੀ ਦਿੱਤੀ । ਇਸ ਸਮੇਂ ਐਸ.ਡੀ.ਐਮ ਨਰਿੰਦਰ ਸਿੰਘ ਧਾਲੀਵਾਲ ਨੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋ ਸ਼ਹਿਰ ਨੂੰ ਹਰਾ ਭਰਾ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸਲ਼ਾਘਾ ਕੀਤੀ ਤੇ ਹਰ ਤਰ੍ਰਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਰੀਡਰ ਕਮਲਜੀਤ ਸਿੰਘ ,ਸੁਖਦੇਵ ਸਿੰਘ ਸ਼ੇਰਪੁਰੀ, ਪਰੀਤਮ ਸਿੰਘ ਢੱਟ,ਕਾਨੂੰਗੋ ਸੁਖਵੰਤ ਸਿੰਘ,ਕਾਨੂੰਗੋ ਗੁਰਦੇਵ ਸਿੰਘ ਆਦਿ ਤੋ ਇਲਾਵ ਗੁਰਮੁਖ ਸਿੰਘ ਗਗੜਾ ਹਾਜਰ ਸਨ।