ਕਿਸਾਨ ਮਜਦੂਰ ਦੇ ਆਪਸੀ ਰਿਸਤੇ ‘ਚ ਤਰੇੜਾ ਪਾਉਣ ਤੋ ਗੁਰੇਜ ਕਰਨ ਸਰਾਰਤੀ ਅਨਸਰ–ਆਗੂ

ਕਾਉਂਕੇ ਕਲਾਂ, ਜੂਨ 2020 ( ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਇਸ ਵਾਰ ਝੋਨੇ ਦੀ ਲੁਆਈ ਦੀ ਮਜਦੂਰੀ ਦੇ ਰੇਟ ਨੂੰ ਲੈ ਕੇ ਕੁਝ ਸਰਾਰਤੀ ਅਨਸਰ ਕਿਸਾਨਾਂ ਮਜਦੂਰਾਂ ਦੇ ਆਪਸੀ ਭਾਈਚਾਰਕ ਰਿਸਤੇ ਵਿੱਚ ਤਰੇੜਾ ਪਾਉਣ ਵਿੱਚ ਲੱਗੇ ਹੋਏ ਹੋਏ ਹਨ ਜਿੰਨਾ ਨੂੰ ਆਪਣੀਆਂ ਇੰਨਾ ਹਰਕਤਾਂ ਤੋ ਬਾਝ ਆਉਣਾ ਚਾਹੀਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆ ਵੱਖ ਵੱਖ ਖੇਤਰਾਂ ਦੀਆਂ ਪ੍ਰਮੱੁਖ ਸਖਸੀਅਤਾਂ ਸਰਪੰਚ ਜਗਜੀਤ ਸਿੰਘ ਕਾਉਂਕੇ,ਜੱਥੇਦਾਰ ਤ੍ਰਲੋਕ ਸਿੰਘ ਡੱਲਾ,ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਗੁਰਪ੍ਰੀਤ ਸਿੰਘ ਗੋਪੀ,ਜਸਦੇਵ ਸਿੰਘ ਕਾਉਂਕੇ,ਜੱਗਾ ਸਿੰਘ ਸੇਖੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜਰ ਲੱਗੇ ਲਾਕਡਾਉਨ ਦੌਰਾਨ ਪੰਜਾਬ ਵਿੱਚੋ ਬਹੁਤੇ ਮਜਦੂਰ ਆਪਣੇ ਆਪਣੇ ਰਾਜਾਂ ਵਿੱਚ ਜਾ ਚੱੁਕੇ ਹਨ ਜਿਸ ਕਾਰਨ ਹੁਣ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨਾ ਕਿਹਾ ਕਿ ਕਿਸਾਨਾਂ ਤੇ ਲੋਕਲ ਮਜਦੂਰਾਂ ਦਾ ਆਪਸੀ ਪਰਿਵਾਰਿਕ ਰਿਸਤਾ ਹੈ ਜਿਸ ਵਿੱਚ ਕੁਝ ਸਰਾਰਤੀ ਅਨਸਰ ਬੇਵਜਾ ਤੂਲ ਦੇ ਕੇ ਕਿਸਾਨਾਂ ਮਜਦੂਰਾਂ ਦੇ ਰਿਸਤੇ ਵਿੱਚ ਤਰੇੜਾ ਲਿਆ ਰਹੇ ਹਨ।ਆਪਣੇ ਰਾਜਾ ਵਿੱਚ ਜਾ ਚੱੁਕੇ ਪ੍ਰਵਾਸੀ ਮਜਦੂਰਾਂ ਤੋ ਬਾਅਦ ਹੁਣ ਕਿਸਾਨਾਂ ਨੂੰ ਆਪਣੇ ਲੋਕਲ ਮਜਦੂਰਾਂ ਤੇ ਹੀ ਝੋਨੇ ਦੀ ਲੁਆਈ ਦੀ ਆਸ ਹੈ ਜਾਂ ਫਿਰ ਸਿੱਧੀ ਬਿਜਾਈ ਕਰਨ ਦਾ ਹੀ ਉਨਾ ਕੋਲ ਢੁਕਵਾਂ ਰਸਤਾ ਹੈ।ਉਨਾ ਕਿਹਾ ਕਿ ਪੰਜਾਬ ਦੇ ਬਹੁਤੇ ਹਿੱਸਿਆ ਵਿੱਚ ਕਿਸਾਨ ਮਜਦੂਰਾਂ ਨੂੰ ਝੋਨੇ ਦੀ ਲੁਆਈ ਦਾ 3000 ਤੋ 3500 ਰੁਪਏ ਪ੍ਰਤੀ ਏਕੜ ਦੇਣ ਨੂੰ ਤਿਆਰ ਹਨ ਜੋ ਸਮੇ ਤੇ ਮਹਿੰਗਾਈ ਅਨੁਸਾਰ ਠੀਕ ਵੀ ਹੈ ਪਰ ਕੁਝ ਸਰਾਰਤੀ ਅਨਸਰ ਝੋਨੇ ਦੀ ਲੁਆਈ ਪ੍ਰਤੀ ਏਕੜ 5000 ਤੋ 6000 ਮੰਗ ਕੇ ਹੋਰਨਾਂ ਕਿਸਾਨਾਂ ਮਜਦੂਰਾ ਦੇ ਰਿਸਤਿਆਂ ਨੂੰ ਖਰਾਬ ਕਰ ਰਹੇ ਹਨ।ਅੱਤ ਦੀ ਮਹਿੰਗਾਈ ਕਾਰਨ ਬਹੁਤੇ ਗਰੀਬ ਕਿਸਾਨ ਇੰਨਾ ਝੋਨੇ ਦੀ  ਲੁਆਈ ਦਾ ਰੇਟ ਦੇਣ ਤੋ ਅਸਮਰਥ ਹਨ।ਉਨਾ ਕਿਹਾ ਕਿ ਲੱਗੇ ਲਕਾਡਾਉਨ –ਕਰਫਿਉ ਦੌਰਾਨ ਗਰੀਬ ਵਰਗ ਦੀ ਕਿਸਾਨਾਂ ਤੇ ਹੋਰਨਾ ਸਮਾਜ ਸੇਵੀ ਸੰਸਥਾਵਾਂ ਨੇ ਹੀ ਬਾਂਹ ਫੜੀ ਸੀ ਤੇ ਮਜਦੂਰਾਂ ਨੂੰ ਘਰ ਬੈਠਿਆਂ ਹੀ ਰਾਸਨ ਮੁਹੱਈਆਂ ਕਰਵਾਇਆ ਸੀ ਤੇ ਹੁਣ ਮਜਦੂਰ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਹੁਣ ਸੰਕਟ ਦੇ ਸਮੇ ਕਿਸਾਨ ਵਰਗ ਦਾ ਸਾਥ ਦੇਣ।ਉਨਾ ਕਿਹਾ ਕਿ ਕਿਸਾਨਾ ਮਜਦੂਰਾਂ ਦਾ ਆਪਸੀ ਪਰਿਵਾਰਿਕ ਰਿਸਤਾ ਹੈ ਤੇ ਕਿਸੇ ਭੀੜ ਪੈਣ ਦੇ ਸਮੇ ਗਰੀਬ ਵਰਗ ਦੀ ਮੱਦਦ ਕਿਸਾਨ ਵਰਗ ਹੀ ਕਰਦਾ ਹੈ ਤੇ ਹੁਣ ਮਜਦੂਰ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਬਣਦੀ ਜਾਇਜ ਮਜਦੂਰੀ ਲਵੇ ਤੇ ਕਿਸੇ ਗਲਤ ਅਨਸਰ ਦੇ ਬਹਿਕਾਵੇ ਵਿੱਚ ਨਾ ਆਵੇ।