ਵਿਸ਼ਵ ਚੌਗਿਰਦਾ ਦਿਵਸ ਪੰਜ ਜੂਨ ਨੂੰ
◆) ਵਿਸ਼ਵ ਚੌਗਿਰਦਾ ਦਿਵਸ ਪੰਜ ਜੂਨ ਨੂੰ ਮਨਾਇਆ ਜਾਂਦਾ ਹੈ
◆) ਪਹਿਲਾ ਵਿਸ਼ਵ ਚੁਗਿਰਦਾ ਸੰਮੇਲਨ 5 ਜੂਨ 1972 ਨੂੰ ਸਟਾਕਹੋਮ ਵਿੱਚ ਆਯੋਜਿਤ ਕੀਤਾ ਗਿਆ ਸੀ
◆) ਕੌਮੀ ਚੌਗਿਰਦਾ ਖੋਜ ਕੇਂਦਰ ਨਾਗਪੁਰ ਵਿੱਚ ਸਥਿਤ ਹੈ
◆) ਯੂਕੇਲਿਪਟਸ (ਸਫੈਦਾ) ਦਰੱਖਤ ਨੂੰ ਚੌਗਿਰਦੇ ਦਾ ਦੁਸ਼ਮਣ ਨਾਂ ਨਾਲ ਜਾਣਿਆ ਜਾਂਦਾ ਹੈ ।
◆) ਕੌਮੀ ਚੌਗਿਰਦਾ ਖੋਜ ਸੰਸਥਾਨ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ਹੈ
◆) ਭਾਰਤ ਸਰਕਾਰ ਦੁਆਰਾ ਕੇਂਦਰ ਵਿੱਚ ਚੌਗਿਰਦਾ ਵਿਭਾਗ ਦੀ ਸਥਾਪਨਾ ਸਾਲ 1980 ਵਿੱਚ ਕੀਤੀ ਗਈ ਸੀ
◆)ਸੰਯੁਕਤ ਰਾਸ਼ਟਰ ਚੌਗਿਰਦਾ ਪ੍ਰੋਗਰਾਮ ਦਾ ਮੁੱਖ ਦਫਤਰ ਨੈਰੋਬੀ (ਕੀਨੀਆ ) ਵਿੱਚ ਹੈ ਅਤੇ ਇਸ ਦਾ
ਭੂਮੀ ਦੀ ਕੁਆਲਿਟੀ ਚ ਗਿਰਾਵਟ ਅਤੇ ਮਾਰੂਥਲੀ ਖੇਤਰ
ਦੇ ਪ੍ਰਸਾਰ ਨੂੰ ਰੋਕਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ
◆) ਭਾਰਤ ਚ ਚੌਗਿਰਦਾ ਮਹੀਨਾ 19 ਨਵੰਬਰ ਤੋਂ 19 ਦਸੰਬਰ ਤੱਕ ਮਨਾਇਆ ਜਾਂਦਾ ਹੈ
◆) ਚੌਗਿਰਦਾ ਪ੍ਰਦੂਸ਼ਣ ਕੰਟਰੋਲ ਐਕਟ 19 ਨਵੰਬਰ 1986 ਨੂੰ ਪਾਸ ਹੋਇਆ
◆) ਉੱਤਰ ਭਾਰਤ ਦੇ ਦਮਦਾਰ ਵਾਤਾਵਰਨ ਮੁਹਿੰਮ ਚਿਪਕੋ ਅੰਦੋਲਨ ਦੇ ਬਾਨੀ ਸੁੰਦਰ ਲਾਲ ਬਹੁਗੁਣਾ ਅਤੇ ਚੰਡੀ ਪ੍ਰਸਾਦ ਭੱਟ ਹਨ
◆) ਚਿਪਕੋ ਅੰਦੋਲਨ ਦਾ ਮੁੱਖ ਟੀਚਾ ਜੰਗਲਾਂ ਦੀ ਰੱਖਿਆ ਕਰਨਾ ਸੀ
◆) ਦੱਖਣ ਭਾਰਤ ਦੀ ਚੌਗਿਰਦਾ ਮੁਹਿੰਮ ਚਿਪਕੋ ਅੰਦੋਲਨ ਦੀ ਅਗਵਾਈ ਕਰਨ ਵਾਲੇ ਪਾਂਡੂਰੰਗਾਂ ਹੇਗੜੇ ਸਨ
◆) ਚੌਗਿਰਦਾ ਰੱਖਿਆ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਲਗਪਗ 30 ਕਾਨੂੰਨ ਬਣਾਏ ਹਨ
◆) ਚੌਗਿਰਦਾ ਸੁਰੱਖਿਆ ਨਾਲ ਸੰਬੰਧਤ ਧਰਤੀ ਸੰਮੇਲਨ ਸਾਲ 1992 ਵਿੱਚ ਰਿਓ ਡੀ ਜਨੇਰੋ ਬ੍ਰਾਜ਼ੀਲ ਵਿੱਚ ਹੋਇਆ ਸੀ