ਪੁਲਿਸ ਵੱਲੋਂ ਫੜਿਆ ਨਸ਼ਾ ਤਸਕਰ ਨਿਕਲਿਆ ਕੋਰੋਨਾ ਪਾਜੀਟਿਵ,

ਸਿਹਤ ਵਿਭਾਗ ਵੱਲੋਂ ਸੰਪਰਕ 'ਚ ਆਏ ਐਸ.ਐਸ.ਪੀ., ਐਸ.ਪੀ. ਅਤੇ ਏ.ਐਸ.ਪੀ. ਸਮੇਤ 40 ਤੋਂ ਵੱਧ ਪੁਲਿਸ ਮੁਲਾਜਮ ਕੀਤੇ ਗਏ ਹੋਮਕਰੋਟਾਈਨ।

ਬਰਨਾਲਾ, ਜੂਨ 2020  (ਗੁਰਸੇਵਕ ਸਿੰਘ ਸੋਹੀ)-

ਨਸ਼ਾ ਤਸਕਰੀ ਦੇ ਦੋਸ਼ 'ਚ ਕੁਝ ਦਿਨ ਪਹਿਲਾਂ ਹੀ ਗਿਰਫਤਾਰ ਕੀਤਾ ਹੋਇਆ ਤਸਕਰ ਮੈਡੀਕਲ ਜਾਂਚ ਦੌਰਾਨ ਕੋਰੋਨਾ ਵਾਇਰਸ ਪਾਜੀਟਿਵ ਪਾਇਆ ਗਿਆ ਹੈ। ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸਿਹਤ ਵਿਭਾਗ ਨੇ ਇਸ ਦੌਰਾਨ ਸੰਪਰਕ 'ਚ ਆਏ ਐਸ.ਐਸ.ਪੀ., ਐਸ.ਪੀ., ਏ.ਐਸ.ਪੀ. ਅਤੇ ਸੀ.ਆਈ.ਏ.ਸਟਾਫ ਦੇ ਇੰਚਾਰਜ ਸਮੇਤ 40 ਤੋਂ ਵੱਧ ਪੁਲਿਸ ਮੁਲਾਜਮਾਂ ਨੂੰ ਇਕਾਂਤਵਾਸ (ਹੋਮ ਕਰੋਟਾਈਨ) ਕਰਕੇ ਉਂਨਾਂ ਦੇ ਕੋਰੋਨਾ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ। ਬਰਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਮਲੇਰਕੋਟਲਾ ਤੋਂ ਜੁਲਫ ਗੌਰ ਅਲੀ ਨਾਂ ਦੇ ਇੱਕ ਨਸ਼ਾ ਤਸਕਰ ਨੂੰ ਹਿਰਾਸਤ 'ਚ ਲਿਆ ਸੀ। ਜਿਸ ਪਾਸੋਂ ਭਾਰੀ ਮਾਤਰਾ 'ਚ ਨਸ਼ੀਲੀ ਦਵਾਈਆਂ ਗੋਲੀਆਂ ਬਰਾਮਦ ਕੀਤੀਆਂ ਸਨ। ਪਿਛਲੇ ਦਿਨੀਂ ਉਸਦਾ ਰੁਟੀਨ 'ਚ ਮੈਡੀਕਲ ਚੈਕਅਪ ਕੀਤਾ ਗਿਆ ਸੀ। ਜਿਸ ਵਿੱਚ ਉਹ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਜਿਵੇਂ ਹੀ ਨਸ਼ਾ ਤਸਕਰ ਦੀ ਮੈਡੀਕਲ ਰਿਪੋਰਟ 'ਚ ਕੋਰਨਾ ਪਾਜੀਟਿਵ ਤੱਤਾਂ ਦੀ ਸੂਚਨਾ ਮਿਲੀ, ਉਸੇ ਵਕਤ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸਿਹਤ ਵਿਭਾਗ ਦੀ ਗਾਈਡਲਾਈਨ ਮੁਤਾਬਕ ਤਸਕਰ ਦੇ ਸੰਪਰਕ 'ਚ ਆਏ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ,ਐਸ.ਪੀ. (ਡੀ)ਸੁਖਦੇਵ ਸਿੰਘ ਵਿਰਕ, ਏ.ਐਸ.ਪੀ. ਅਤੇ ਸੀ.ਆਈ.ਏ. ਸਟਾਫ ਇੰਚਾਰਜ ਸਮੇਤ ਸਿਵਲ ਸਰਜਨ ਦਫਤਰ ਪੁੱਜੇ। ਜਿੰਨਾਂ ਦੇ ਸੈਂਪਲ ਲੈਕੇ ਸਾਰਿਆਂ ਨੂੰ ਇਕਾਂਤਵਾਸ ਭੇਜ ਦਿੱਤਾ ਗਿਆ।

ਸਿਵਲ ਸਰਜਨ ਬਰਨਾਲਾ ਨੇ ਕੀਤੀ ਪੁਸਟੀ

ਸਿਵਲ ਸਰਜਨ ਬਰਨਾਲਾ ਡਾ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਚ ਕਰੋਨਾ ਪੋਜਟਿਵ ਆਏ ਜੁਲਫੀ ਗੌਰ ਅਲੀ ਦੇ ਸੰਪਰਕ ਵਿੱਚ ਆਏ ਐੱਸਐੱਸਪੀ ਸੰਦੀਪ ਗੋਇਲ, ਐੱਸ ਪੀ (ਡੀ) ਸੁਖਦੇਵ ਸਿੰਘ ਵਿਰਕ, ਏ ਐੱਸ ਪੀ ਮਹਿਲ ਕਲਾਂ ਡਾਕਟਰ ਪ੍ਰੱਗਿਆ ਜੈਨ, ਸੀਆਈ ਸਟਾਫ਼ ਬਰਨਾਲਾ ਦੀ ਟੀਮ ,ਥਾਣਾ ਮਹਿਲ ਕਲਾਂ ਦੇ ਕਰੀਬ 40 ਮੁਲਾਜ਼ਮ ਇਕਾਂਤਵਾਸ ਕੀਤੇ ਗਏ ਹਨ।    ਉਧਰ ਸਿਵਲ ਸਰਜਨ ਨੇ ਦੱਸਿਆ ਕਿ ਭਾਵੇਂ ਐੱਸ ਪੀ( ਡੀ) ਵਿਰਕ ਦੀ ਰਿਪੋਰਟ ਨੈਗਟਿਵ ਆ ਗਈ ਹੈ।  ਤਿੰਨ ਹੋਰ ਰਿਪੋਰਟਾਂ ਵੀ ਥੋੜ੍ਹੇ ਸਮੇਂ ਤੱਕ ਆ ਜਾਣੀਆਂ ਹਨ । ਰਿਪੋਰਟ ਨੈਗਟਿਵ ਆ ਜਾਣ  ਦੇ ਬਾਵਜੂਦ ਕਰੋਨਾ ਪੋਜ਼ਟਿਵ ਮਰੀਜ਼ ਦੇ ਸੰਪਰਕ ਚ ਆਉਣ ਵਾਲਿਆਂ ਨੂੰ ਇੱਕ ਹਫਤੇ ਲਈ ਇਕਾਂਤਵਾਸ ਕੀਤਾ ਜਾਵੇਗਾ।।ਉਨ੍ਹਾਂ ਕਿਹਾ ਕਿ 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਆਮ ਲੋਕਾਂ ਨੂੰ ਕੁਝ ਛੋਟਾਂ ਦਿੱਤੀਆਂ ਗਈਆਂ ਹਨ ਪ੍ਰੰਤੂ ਸਾਨੂੰ ਸਭ ਨੂੰ ਸ਼ਹਿਰ ਅੰਦਰ ਜਾ ਬਾਹਰ-ਦੂਰ ਦੁਰਾਂਡੇ ਕੰਮ ਕਰਦੇ ਸਮੇਂ  ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕਰੋਨਾ ਅਜੇ ਖਤਮ ਨਹੀਂ ।