ਸਬ ਸੈਂਟਰ ਧਨੇਰ ਵਿਖੇ ਮਲੇਰੀਆ, ਬੁਖਾਰ ਸਬੰਧੀ ਕੈਂਪ ਲਾਇਆ ਗਿਆ।

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਡਾਕਟਰ ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਸਬ ਸੈਂਟਰ ਧਨੇਰ ਵਿਖੇ ਮਲੇਰੀਆ ਡੇਂਗੂ ਸਬੰਧੀ ਲੋਕਾਂ ਦਾ ਇਕੱਠ ਕਰਕੇ ਕੈਂਪ ਲਾਇਆ ਗਿਆ।ਸੀ.ਐੱਚ.ਓ ਅਰਸ਼ਦੀਪ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਲੇਰੀਆ,ਬੁਖਾਰ ਅਤੇ ਮੱਛਰ ਤੋਂ ਬਚਣ ਦੇ ਲਈ ਮਸਰਦਾਨੀਆਂ ਦੀ ਵਰਤੋਂ ਕਰੋ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ ਆਪੋ-ਆਪਣੇ ਘਰਾਂ ਦਾ ਆਲਾ-ਦੁਆਲਾ ਸਾਫ ਸੁਥਰਾ ਰੱਖੋ,ਪਾਣੀ ਨਾ ਖੜ੍ਹਨ ਦੇਵੋ,ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰੋ।ਇਸ ਕੈਂਪ ਨੂੰ ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ਨੇ ਵੀ ਮਲੇਰੀਆ ਬੁਖ਼ਾਰ ਅਤੇ ਹੋਰ ਬਿਮਾਰੀਆਂ ਤੋਂ ਬਚਣ ਦੇ ਵੱਖ-ਵੱਖ ਉਪਰਾਲੇ ਦੱਸੇ ਕਿਸ ਤਰ੍ਹਾਂ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕੇ।ਇਸ ਮੌਕੇ ਬਲਜਿੰਦਰ ਸਿੰਘ ਸਿਹਤ ਕਰਮਚਾਰੀ,ਹਰਮਨਦੀਪ ਕੌਰ ਏ.ਐੱਨ.ਐੱਮ,ਆਸ਼ਾ ਵਰਕਰਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾ ਮੌਜੂਦ ਸਨ।