1 ਜੂਨ ਤੋਂ ਬਦਲਣ ਜਾ ਰਹੇ ਹਨ Ration Card ਨਾਲ ਜੁੜੇ ਨਿਯਮ

 ਹੁਣ ਤਕ ਨਹੀਂਂ ਬਣਵਾਇਆ ਤਾਂ ਇੰਝ ਕਰ ਸਕਦੇ ਹੋ Online ਅਪਲਾਈ

ਨਵੀਂ ਦਿੱਲੀ , ਜੂਨ 2020 -(ਏਜੰਸੀ)- ਦੇਸ਼ 'ਚ ਕੋਰੋਨਾ ਸੰਕਟ ਦੌਰਾਨ 1 ਜੂਨ 2020 ਤੋਂ ਰਾਸ਼ਨ ਕਾਰਡ ਪੋਰਟੇਬਿਲਿਟੀ ਸੇਵਾ 'ਇਕ ਦੇਸ਼ ਇਕ ਰਾਸ਼ਨ ਕਾਰਡ' ਸ਼ੁਰੂ ਹੋ ਗਿਆ ਹੈ।ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਇਸ ਉਤਸ਼ਾਹੀ ਯੋਜਨਾ ਦੀ ਸ਼ੁਰੂਆਤ ਹੋਈ। ਕੋਰੋਨਾ ਕਾਰਨ ਪੈਦਾ ਹੋਏ ਇਸ ਮੁਸ਼ਕਲ ਦੌਰ 'ਚ ਦੇਸ਼ ਦੇ ਕਰੋੜਾਂ ਗਰੀਬਾਂ ਲਈ ਇਹ ਯੋਜਨਾ ਬੇਹੱਦ ਕਾਰਗਰ ਸਾਬਿਤ ਹੋ ਸਕਦੀ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਵੀ ਕੇਂਦਰ ਨੂੰ ਕਿਹਾ ਸੀ ਕਿ ਜੇ ਸੰਭਵ ਹੋਵੇ ਤਾਂ One Nation, One Ration Card ਯੋਜਨਾ ਨੂੰ ਮਈ 'ਚ ਲਾਗੂ ਕਰਨ ਦੀ ਸੰਭਾਵਨਾ 'ਤੇ ਸਰਕਾਰ ਵਿਚਾਰ ਕਰੇ। ਲਾਕਡਾਊਨ ਦੌਰਾਨ ਹਿਜਰਤ ਕਰਨ ਵਾਲੇ ਕਾਮਿਆਂ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਰਿਆਇਤੀ ਕੀਮਤਾਂ 'ਤੇ ਅਨਾਜ ਮਿਲ ਸਕੇਗਾ। ਰਾਸ਼ਨ ਕਾਰਡ ਲਈ ਦੇਸ਼ ਦਾ ਕੋਈ ਵੀ ਨਾਗਰਿਕ ਆਨਲਾਈਨ ਅਪਲਾਈ ਕਰ ਸਕਦਾ ਹੈ।

ਆਨਲਾਈਨ ਇੰਝ ਕਰੋ ਅਪਲਾਈ

- ਆਨਲਾਈਨ ਜੇ ਤੁਸੀਂ ਰਾਸ਼ਨ ਕਾਰਡ ਲਈ ਅਪਲਾਈ ਕਰ ਰਹੇ ਹੋ ਤਾਂ ਇਨ੍ਹਾਂ ਪ੍ਰਕਿਰਿਆਵਾਂ 'ਚੋਂ ਸਿਲਸਿਲੇਵਾਰ ਲੰਘਣਾ ਪਵੇਗਾ।

- ਸੂਬੇ ਦੇ ਖੁਰਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।

- ਇੱਥੇ ਆਪਣੀ ਭਾਸ਼ਾ ਦੀ ਚੋਣ ਕਰੋ।

- ਨਿੱਜੀ ਜਾਣਕਾਰੀ ਜਿਵੇਂ ਜ਼ਿਲ੍ਹੇ ਦਾ ਨਾਂ, ਇਲਾਕੇ ਦਾ ਨਾਂ, ਕਸਬਾ ਆਦਿ ਬਾਰੇ ਦੱਸਣਾ ਪਵੇਗਾ।

- ਹੁਣ ਅੱਗੇ ਤੁਹਾਨੂੰ ਕਾਰਡ ਦਾ ਪ੍ਰਕਾਰ ਚੁਣਨਾ ਪਵੇਗਾ।

- ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਹੋਰ ਜਾਣਕਾਰੀਆਂ ਭਰਨੀ ਹੋਣਗੀਆਂ।

- ਅਖੀਰ 'ਚ ਸਬਮਿਟ ਬਟਨ 'ਤੇ ਕਲਿੱਕ ਕਰਨਾ ਪਵੇਗਾ, ਨਾਲ ਹੀ ਇਕ ਪ੍ਰਿੰਟ ਆਪਣੇ ਕੋਲ ਰੱਖਣਾ ਹੋਵੇਗਾ।

ਕਿਤੇ ਵੀ ਮਿਲ ਸਕੇਗਾ ਰਾਸ਼ਨ

ਇਸ ਯੋਜਨਾ ਦੀ ਸ਼ੁਰੂਆਤ ਨਾਲ ਦੇਸ਼ ਦੇ ਕਿਸੇ ਵੀ ਹਿੱਸੇ 'ਚ ਸਹੀ ਕੀਮਤ ਵਾਲੀਆਂ ਦੁਕਾਨ ਤੋਂ ਅਨਾਜ ਲੈਣ ਦੀ ਛੋਟ ਮਿਲ ਸਕੇਗੀ। ਹੁਣ ਤਕ ਜਿਸ ਇਲਾਕੇ 'ਚ ਲਾਭਪਾਤਰੀ ਰਹਿੰਦਾ ਹੈ ਉੱਥੇ ਹੀ ਸਹੀ ਕੀਮਤ ਦੀ ਦੁਕਾਨ ਤੋਂ ਰਿਆਇਤੀ ਕੀਮਤਾਂ 'ਚ ਅਨਾਜ ਲੈਣ ਦੀ ਛੋਟ ਰਹਿੰਦੀ ਹੈ। ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਯੋਜਨਾ 'ਚ ਸ਼ਾਮਲ ਹੋਣ ਵਾਲੇ ਸਬੰਧਿਤ ਸੂਬਿਆਂ 'ਚ ਕਿਤੇ ਵੀ ਲਾਭਪਾਤਰੀ ਰਾਸ਼ਨ ਲੈ ਸਕਦਾ ਹੈ।

ਦੋ ਭਾਸ਼ਾਵਾਂ 'ਚ ਜਾਰੀ ਹੋਵੇਗਾ ਕਾਰਡ

ਸਾਹਮਣੇ ਆ ਰਹੀ ਜਾਣਕਾਰੀ ਮੁਤਾਬਿਕ ਰਾਸ਼ਨ ਕਾਰਡ ਦੋ ਭਾਸ਼ਾਵਾਂ 'ਚ ਜਾਰੀ ਹੋਵੇਗਾ। ਇਕ ਸਥਾਨਕ ਭਾਸ਼ਾ ਤੇ ਦੂਜਾ ਹਿੰਦੀ ਭਾਸ਼ਾ ਜਾਂ ਅੰਗ੍ਰੇਜ਼ੀ ਹੋਵੇਗੀ।