ਭਿਆਨਕ ਤੂਫਾਨ ਦਾ ਸਾਹਮਣਾ ਕਰੇਗਾ ਬੰਬਈ

ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗ

ਨਵੀਂ ਦਿੱਲੀ, ਜੂਨ 2020 -(ਏਜੰਸੀ)-

 ਚੱਕਰਵਾਤੀ ਤੂਫਾਨ 'ਨਿਸਰਗ' ਗੁਜਰਾਤ ਦੇ ਤਟ 'ਤੇ 3 ਜੂਨ ਨੂੰ ਦਸਤਕ ਦੇ ਸਕਦਾ ਹੈ। ਇਸ ਦੇ ਮੱਦੇਨਜ਼ਰ ਮਹਾਰਾਸ਼ਟਰ, ਗੁਜਰਾਤ, ਗੋਆ, ਦਮਨ-ਦੀਵ ਤੇ ਦਾਦਰਾ ਨਗਰ ਹਵੇਲੀ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਹੋਣ ਵਾਲੀ ਤਬਾਹੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਸੂਬਾ ਸਰਕਾਰਾਂ ਨੇ ਹੇਠਲੇ ਸਥਾਨਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਕੱਢਣ ਦਾ ਹੁਕਮ ਦਿੱਤਾ ਹੈ। ਨਾਲ ਹੀ ਅੱਧਾ ਦਰਜਨ ਤੋਂ ਜ਼ਿਆਦਾ ਜ਼ਿਲ੍ਹਿਆਂ ਵਿਚ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਨਿਸਰਗ ਦੇ ਖਤਰੇ ਨਾਲ ਨਿਪਟਣ ਲਈ ਕੁੱਲ ਐੱਨਡੀਆਰਐੱਫ ਦੀਆਂ 23 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਐੱਨਡੀਆਰਐੱਫ ਦੀਆਂ 5 ਟੀਮਾਂ ਨੂੰ ਬਠਿੰਡਾ ਤੋਂ ਗੁਜਰਾਤ ਲਈ ਏਅਰਲਿਫਟ ਕੀਤਾ ਗਿਆ ਹੈ।

ਚੱਕਰਵਾਤ ਬੰਬਈ ਅਤੇ ਪਾਲਘਰ ਦੇ ਨੇੜੇ ਪਹੁੰਚ ਗਿਆ ਹੈ। ਇਹ ਬੰਬਈ ਵਿਚ ਸਮੁੰਦਰੀ ਤਟ ਨੂੰ ਹਿਟ ਕਰਨ ਵਾਲਾ ਹੈ। ਬੰਬਈ ਲਈ ਇਹ ਪਹਿਲਾ ਗੰਭੀਰ ਚੱਕਰਵਾਤ ਹੋਵੇਗਾ। ਦਰਅਸਲ, ਅਰਬ ਸਾਗਰ 'ਤੇ ਬਮਿਆ ਘੱਟ ਦਬਾਅ ਦਾ ਖੇਤਰ ਬੰਬਈ ਵੱਲ ਵੱਧ ਰਿਹਾ ਹੈ, ਇਸਦੀ ਰਫ਼ਤਾਰ 11 ਕਿਲੋਮੀਟਰ ਪ੍ਰਤੀ ਘੰਟਾ ਹੈ, ਪਰ ਇਸ ਦੇ ਤੂਫਾਨ ਵਿਚ ਬਦਲਦੇ ਹੀ ਹਵਾ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਅਜੇ ਇਹ ਬੰਬਈ ਤੋਂ 430 ਕਿਮੀ ਦੂਰ ਹੈ। ਤੂਫਾਨ ਦੀ ਹਲਚਲ ਦੇ ਚਲਦੇ ਬੰਬਈ ਸਮੇਤ ਮਹਾਰਾਸ਼ਟਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ।

ਇਸ ਦਰਮਿਆਨ ਪੀਐੱਮ ਨਰਿੰਦਰ ਮੋਦੀ ਨੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਦੇ ਪੱਛਮੀ ਤਟ ਦੇ ਕੁਝ ਹਿੱਸਿਆਂ ਵਿਚ ਚੱਕਰਵਾਤ ਦੀ ਸਥਿਤੀ ਦੇ ਮੱਦੇਨਜ਼ਰ ਹਾਲਾਤ ਦਾ ਜਾਇਜ਼ਾ ਲਿਆ। ਮੈਂ ਸਾਰਿਆਂ ਦੀ ਕੁਸ਼ਲਤਾ ਲਈ ਪ੍ਰਾਰਥਨਾ ਕਰਦਾ ਹਾਂ।

ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦ ਕੋਈ ਤੂਫ਼ਾਨ ਬੰਬਈ ਨੂੰ ਟਕਰਾਵੇਗਾ

ਇਸ ਵਾਰ ਚੱਕਰਵਾਤੀ ਤੂਫਾਨ ਨਿਸਰਗ ਨਾਲ ਬੰਬਈ ਵਿਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਜਿਵੇਂ ਹੀ ਨਿਸਰਗ ਤੂਫਾਨ ਬੰਬਈ ਦੇ ਸਮੁੰਦਰੀ ਤਟ ਨਾਲ ਟਕਰਾਏਗਾ, ਉਵੇਂ ਹੀ ਬੰਬਈ ਅਤੇ ਭਾਰਤ  ਦਾ ਇਤਿਹਾਸ ਵੀ ਬਦਲ ਜਾਵੇਗਾ। ਅਰਬ ਸਾਗਰ ਵਿਚ ਚੱਕਰਵਾਤੀ ਤੂਫਾਨ ਦੇ ਹਾਲਾਤ ਬਣ ਰਹੇ ਹਨ।

ਚੱਕਰਵਾਤੀ ਤੂਫਾਨ ਨਿਸਰਗ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਨੇ ਬੰਬਈ ਤੇ ਇਸ ਦੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਨਾਲ ਹੀ ਐੱਨਡੀਆਰਐੱਫ ਦੀਆਂ ਟੀਮਾਂ ਦੀ ਤਾਇਨਾਤੀ ਵੀ ਕੀਤੀ ਹੈ।

ਇਸ ਤੋਂ ਇਲਾਵਾ ਇਸ ਨੂੰ ਲੈ ਕੇ ਗੁਜਰਾਤ ਸਮੇਤ ਮਹਾਰਾਸ਼ਟਰ, ਗੋਆ, ਦਮਨ-ਦੀਵ ਤੇ ਦਾਦਰਾ ਨਗਰ ਹਵੇਲੀ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।