ਇੰਗਲੈਂਡ ਸਰਕਾਰ ਨੇ ਨਵੇਂ ਐਂਟੀਬਾਡੀ ਟੈਸਟ ਨੂੰ ਦਿੱਤੀ ਮਨਜ਼ੂਰੀ

ਹੁਣ ਇਮਿਊਨਿਟੀ ਦੀ ਸਹੀ ਜਾਣਕਾਰੀ ਮਿਲ ਸਕੇਗੀ

ਲੰਡਨ,ਮਈ 2020 -(ਏਜੰਸੀ)-ਇੰਗਲੈਂਡ ਦੇ ਸਿਹਤ ਮੰਤਰਾਲਾ ਨੇ ਨਵੇਂ ਐਂਟੀਬਾਡੀ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਪਹਿਲਾਂ ਕੋਰੋਨਾ ਸੰਕ੍ਰਮਿਤ ਸੀ ਜਾਂ ਨਹੀਂ। ਪਬਲਿਕ ਹੈਲਥ ਇੰਗਲੈਂਡ ਨੇ ਕਿਹਾ ਕਿ ਇਹ ਟੈਸਟ ਸਿਵਸ ਫਾਰਮਾਕਿਊਟੀਕਲ ਕੰਪਨੀ ਰੇਸ਼ੋ ਵੱਲੋਂ ਵਿਕਸਿਤ ਕੀਤਾ ਗਿਆ ਹੈ, ਜਿਸ ਦੇ ਕਾਫੀ ਨੂੰ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲੇ। ਇਸ ਨਾਲ ਇਹ ਵੀ ਪਤਾ ਲੱਗ ਸਕੇਗਾ ਕਿ ਵਿਅਕਤੀ ਅੰਦਰ ਕੋਰੋਨਾ ਨਾਲ ਲੜਨ ਦੀ ਯੋਗਤਾ ਹੈ ਜਾਂ ਨਹੀਂ। ਇਸ 'ਚ ਇਕ ਬਲੱਡ ਟੈਸਟ ਕੀਤਾ ਜਾਵੇਗਾ ਜੋ ਇਹ ਜਾਣਨ 'ਚ ਮਦਦ ਕਰੇਗਾ ਕਿ ਕੋਈ ਵਿਅਕਤੀ ਪਹਿਲਾ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਚੁੱਕਿਆ ਹੈ ਜਾਂ ਨਹੀਂ। ਯੂਕੇ ਕੋਰੋਨਾ ਵਾਇਰਸ ਟੈਸਟਿੰਗ ਪ੍ਰੋਗਰਾਮ ਦੇ ਰਾਸ਼ਟਰੀ ਕੋਆਰਡੀਨੇਟਰ ਜਾਨ ਨਿਊਟਨ ਨੇ ਕਿਹਾ ਕਿ ਇਹ ਇਕ ਬਹੁਤ ਹੀ ਸਕਾਰਾਤਮਕ ਵਿਕਾਸ ਹੈ ਜੋ ਪਹਿਲੇ ਦੇ ਸੰਕ੍ਰਮਣ ਦਾ ਪਤਾ ਲਾਉਣ 'ਚ ਸਮੱਰਥ ਹਨ ਤੇ ਲੋਕ ਰਿਪੋਰਟ ਨਾਲ ਜਾਣ ਸਕਣਗੇ ਕਿ ਉਨ੍ਹਾਂ 'ਚ ਵਾਇਰਸ ਨਾਲ ਬਚਣ ਲਈ ਐਂਟੀਬਾਡੀਜ਼ ਹਨ ਜਾਂ ਨਹੀਂ।ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ਼ ਜਾਨਸਨ ਪਹਿਲਾ ਹੀ ਕਹਿ ਚੁੱਕੇ ਹਨ ਕਿ ਵਾਇਰਸ ਨਾਲ ਲੜਾਈ 'ਚ ਐਂਟੀਬਾਡੀ ਟੈਸਟ 'ਗੈਮਚੈਂਜਰ' ਸਾਬਤ ਹੋ ਸਕਦਾ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਐਂਟੀਬਾਡੀ ਟੈਸਟ ਕੋਰੋਨਾ ਵਾਇਰਸ ਪ੍ਰਸਾਰ ਖ਼ਿਲਾਫ਼ ਸਾਡੀ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਹੈ ਜਿਸ ਤੋਂ ਪਤਾ ਚੱਲ ਸਕੇਗਾ ਕੋਈ ਵਿਅਕਤੀ ਕੋਰੋਨਾ ਨਾਲ ਸੰਕ੍ਰਮਿਤ ਸੀ ਜਾਂ ਨਹੀਂ। ਯੂਨਾਈਟਿਡ ਕਿੰਗਡਮ 'ਚ ਕੋਰੋਨਾ ਸੰਕ੍ਰਮਿਤਾਂ ਦਾ ਅੰਕੜਾ 2 ਲੱਖ ਤੋਂ ਉੱਪਰ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਇੱਥੇ 2 ਲੱਖ ਤੋਂ ਵੱਧ ਲੋਕਾਂ 'ਚ ਕੋਰੋਨਾ ਦੇ ਸੰਕ੍ਰਮਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਦੂਜੇ ਪਾਸੇ 33 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਵਜ੍ਹਾ ਨਾਲ ਆਪਣੀ ਜਾਨ ਗਵਾ ਚੁੱਕੇ ਹਨ। ਦੁਨੀਆ ਭਰ 'ਚ 43 ਲੱਖ ਤੋਂ ਲੋਕਾਂ 'ਚ ਕੋਰੋਨਾ ਦੇ ਸੰਕ੍ਰਮਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦੋਂਕਿ 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਵਾਇਰਸ ਕਾਰਨ ਹੋ ਚੁੱਕੀ ਹੈ। ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਦੇਸ਼ ਪ੍ਰਭਾਵਿਤ ਹੋਇਆ ਹੈ।