ਨਸ਼ੇ ਦੀ ਘਰ-ਘਰ ਸਪਲਾਈ ਕਰਨਾ ਬੁਰਾ ਕੰਮ -ਜੱਥੇਦਾਰ ਰਘਵੀਰ ਸਿੰਘ

ਸ੍ਰੀ ਆਨੰਦਪੁਰ ਸਾਹਿਬ ,ਮਈ 2020-(ਗੁਰਵਿੰਦਰ ਸਿੰਘ)- ਪੰਜਾਬ 'ਚ ਨਸ਼ੇ ਦੇ ਨਾਮੋ ਨਿਸ਼ਾਨ ਨੂੰ ਖ਼ਤਮ ਕਰਨ ਤੇ ਪੰਜਾਬੀਆਂ 'ਚ ਘਰ ਕਰ ਚੁੱਕੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਵੱਲੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ 'ਤੇ ਨਸ਼ੇ ਦੀ ਘਰ-ਘਰ ਡਲਿਵਰੀ ਕਰਵਾਉਣਾ ਜਿੱਥੇ ਬਹੁਤ ਹੀ ਘਨਉਣਾ ਕੰਮ ਹੈ, ਉੱਥੇ ਹੀ ਧਾਰਮਿਕ ਅਸਥਾਨਾਂ ਤੋਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਬਾਰੇ ਅਨਾਊਂਸਮੈਂਟ ਕਰਵਾਉਣਾ ਬਹੁਤ ਹੀ ਦੁੱਖਦਾਈ ਗੱਲ ਹੈ।

ਇਹ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ  ਰਘਬੀਰ ਸਿੰਘ ਨੇ ਕੀਤਾ। ਜਥੇਦਾਰ ਰਘਬੀਰ ਸਿੰਘ ਜੀ ਨੇ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਉਸ ਦਾ ਸੇਵਨ ਸਰਾਸਰ ਗਲਤ ਹੈ। ਅਜਿਹੇ 'ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਪ੍ਰਮੋਟ ਕਰਨਾ ਜਿੱਥੇ ਸਰਾਸਰ ਮੰਦਭਾਗਾ ਹੈ ਉੱਥੇ ਹੀ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਇਸ ਨਸ਼ੇ ਨੇ ਸੈਂਕੜੇ ਬੀਬੀਆਂ ਦੇ ਸੁਹਾਗ ਉਜਾੜ ਦਿੱਤੇ ਹਨ। ਇਸ ਲਈ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਅਜਿਹੇ ਨਸ਼ਿਆਂ ਨੂੰ ਠੱਲ੍ਹ ਪਾਵੇ ਤਾਂ ਜੋ ਭਵਿੱਖ 'ਚ ਪੰਜਾਬ ਦੀ ਜਵਾਨੀ ਨੂੰ ਇਸ ਦੀ ਲਤ ਨਾ ਲੱਗੇ।