ਤਾਜਾ-ਮੌਸਮ ✍️ਸਲੇਮਪੁਰੀ ਦੀ ਚੂੰਢੀ

ਤਾਜਾ-ਮੌਸਮ!

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅੱਜ ਤੇ ਕੱਲ੍ਹ ਜਿਆਦਾਤਰ ਥਾਂਈ ਮੌਸਮ ਸਾਫ਼ ਰਹੇਗਾ, 1-2 ਥਾਂ ਕਮਜ਼ੋਰ ਨਿੱਕੀ ਕਾਰਵਾਈ ਤੋਂ ਇਨਕਾਰ ਨਹੀਂ।

ਹਵਾ ਰੁਕਣ ਤੇ ਦੁਪਹਿਰ ਤਪਣ ਬਾਅਦ ਪੈਦਾ ਹੋਈ ਗਰਮੀ ਤੇ ਨਮੀ ਦੇ ਮੌਜੂਦ ਹੋਣ ਨਾਲ ਬਣਨ ਵਾਲੇ ਗਰਜ-ਚਮਕ ਵਾਲੇ ਬੱਦਲ(Heat cell) 9 ਤੋਂ 12 ਮਈ ਦਰਮਿਆਨ 1-2 ਵਾਰ ਟੁੱਟਵੇਂ ਛਰਾਟੇ ਦੇ ਸਕਦੇ ਹਨ, ਵਧੇਰੇ ਸੰਭਾਵਨਾ ਦੱਖਣ-ਪੱਛਮੀ ਪੰਜਾਬ ਚ ਹੈ। 

9 ਤੋਂ 13 ਮਈ ਤੱਕ ਦੁਪਹਿਰ ਵੇਲੇ ਪਾਰਾ 40℃ ਲਾਗੇ ਤੇ ਇਸਤੋਂ ਓੁੱਪਰ ਜਾ ਸਕਦਾ ਹੈ ਪਰ ਲੂ ਦੀ ਓੁਮੀਦ ਨਾ ਬਰਾਬਰ ਹੈ। 14 ਤੋਂ 16 ਮਈ ਦੌਰਾਨ ਅਗਲਾ ਠੰਡਾ ਪੱਛਮੀ ਸਿਸਟਮ ਪਾਰੇ ਚ ਹੋਰ ਵਾਧੇ ਦੀ ਸੰਭਾਵਨਾ ਨੂੰ 18 ਤੱਕ ਟਾਲ ਸਕਦਾ ਹੈ।

ਇੱਕ ਹਫਤੇ ਤੋਂ ਚੱਲ ਰਹੀਆਂ ਕਾਰਵਾਈਆਂ ਨੇ ਖਿੱਤੇ ਪੰਜਾਬ ਦੇ ਬਹੁਤੇ ਹਿੱਸਿਆ ਨੂੰ ਗਰਜ਼ ਚਮਕ, ਕਾਲੀ ਬੋਲੀ ਹਨੇਰੀ, ਮੀਂਹ ਦੇ ਤੇਜ਼ ਛਰਾਟਿਆਂ ਤੇ ਕਿਤੇ-ਕਿਤੇ ਗੜੇਮਾਰੀ ਨਾਲ ਪ੍ਭਾਵਿਤ ਕੀਤਾ ਜਿਸ ਨਾਲ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ਼ ਹੋਈ ਹੈ,ਰਾਤਾਂ ਠੰਢੀਆਂ ਹੋ ਗਈਆਂ ਹਨ।

ਦੱਸੇ ਮੁਤਾਬਿਕ ਅੱਜ ਸਵੇਰ ਕਾਫ਼ੀ ਠੰਡੀ ਰਹੀ ਘੱਟੋ-ਘੱਟ ਪਾਰਾ ਆਮ ਨਾਲੋੰ ਕਾਫ਼ੀ ਘੱਟ ਰਿਹਾ ਸਵੇਰ ਵੇਲੇ 15 ਤੋਂ 18°c ਵਾਲੇ ਇਲਾਕੇ 

ਆਦਮਪੁਰ                 15°c

ਪਠਾਨਕੋਟ 15.6°c + 3mm

ਮੋਗਾ                     15.9°c

ਓੂਨਾ                        16°c

ਤਰਨਤਾਰਨ            16.4°c

ਜਲੰਧਰ                 16.5°c

ਹਲਵਾਰਾ               16.8°c

ਅੰਮ੍ਰਿਤਸਰ                 17°c

ਬਲਾਚੌਰ ਈਸਟ        17.1°c

ਗੁਰਦਾਸਪੁਰ            17.7°c

ਬਠਿੰਡਾ ਏਅਰਪੋਰਟ   17.8°c

ਪਟਿਆਲਾ NW          18°c

ਕਿਸਾਨ ਵੀਰਾਂ ਲਈ ਆਪਣੇ ਰੁਕੇ ਕੰਮਾਂ ਨੂੰ ਨੇਪਰੇ ਚਾੜਨ ਲਈ ਹੁਣ ਸਮਾਂ ਅਨਕੂਲ ਹੈ।

ਧੰਨਵਾਦ ਸਹਿਤ।

ਪੇਸ਼ਕਸ਼ - 

 ਸੁਖਦੇਵ ਸਲੇਮਪੁਰੀ

 7ਮਈ, 2020