ਪੰਜਾਬ ’ਚ ਕੋਰੋਨਾ ਵਾਇਰਸ ਦਾ ਕਰੋਪ ਲੱਗਾ ਬਦਣ

 ਤਿੰਨ ਮੌਤਾਂ, 153 ਸ਼ਰਧਾਲੂਆਂ ਸਮੇਤ 163 ਪਾਜ਼ੇਟਿਵ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਪੰਜਾਬ ਵਿਚ ਐਤਵਾਰ ਨੂੰ ਕੋਰੋਨਾ ਕਾਰਨ ਤਿੰਨ ਲੋਕਾਂ ਦੀ ਜਾਨ ਚਲੇ ਗਈ। ਇਸ ਦੇ ਨਾਲ ਹੀ ਸੂਬੇ ਵਿਚ ਕੁਲ ਮੌਤਾਂ ਦਾ ਅੰਕੜਾ 23 ਪੁੱਜ ਗਿਆ ਹੈ। ਮਰਨ ਵਾਲਿਆਂ ਵਿਚ ਫਿਰੋਜ਼ਪੁਰ ਦੇ ਪਿੰਡ ਅਲੀਕੇ ਦੇ 40 ਸਾਲਾ ਵਿਅਕਤੀ, ਫਗਵਾੜਾ (ਕਪੂਰਥਲਾ) ਦੇ 65 ਸਾਲਾ ਬਜ਼ੁਰਗ ਤੇ ਲੁਧਿਆਣੇ ਦੇ ਬਸਤੀ ਜੋਧੇਵਾਲ ਦੀ 67 ਸਾਲਾ ਔਰਤ ਸ਼ਾਮਲ ਹਨ।

ਉਧਰ ਐਤਵਾਰ 153 ਸ਼ਰਧਾਲੂਆਂ ਸਮੇਤ 163 ਨਵੇਂ ਪਾਜ਼ੇਟਿਵ ਮਾਮਲੇ ਆਉਣ ਨਾਲ ਕੁਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 1151 ਹੋ ਗਈ ਹੈ। ਇਨ੍ਹਾਂ ਵਿਚ 681 ਹਜ਼ੂਰ ਸਾਹਿਬ ਤੋਂ ਪਰਤੇ ਹਨ।

ਐਤਵਾਰ ਨੂੰ ਸਭ ਤੋਂ ਜ਼ਿਆਦਾ 57 ਮਾਮਲੇ ਨਵਾਂਸ਼ਹਿਰ ਵਿਚ ਸਾਹਮਣੇ ਆਏ। ਇਸ ਤੋਂ ਇਲਾਵਾ ਮੁਕਤਸਰ ਵਿਚ 43, ਤਰਨਤਾਰਨ ਵਿਚ 26, ਬਰਨਾਲਾ ਵਿਚ 15, ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ ਵਿਚ ਨੌਂ, ਅੰਮ੍ਰਿਤਸਰ ਵਿਚ ਛੇ, ਜਲੰਧਰ ਵਿਚ ਚਾਰ, ਹੁਸ਼ਿਆਰਪੁਰ ਵਿਚ ਦੋ ਤੇ ਮੋਹਾਲੀ ਵਿਚ ਇਕ ਕੇਸ ਆਇਆ। ਪੰਜਾਬ ਵਿਚ ਚਾਰ ਦਿਨ ਵਿਚ 760 ਕੇਸ ਆ ਚੁੱਕੇ ਹਨ।